ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ Oppo ਨੇ ਆਪਣੇ ਦੋ ਫੋਨਜ਼ ਦੀਆਂ ਕੀਮਤਾਂ ’ਚ ਕਟੌਤੀ ਕੀਤੀ ਹੈ। ਓਪੋ ਨੇ ਜਿਨ੍ਹਾਂ ਫੋਨਜ਼ ਦੀਆਂ ਕੀਮਤਾਂ ’ਚ ਕਟੌਤੀ ਕੀਤੀ ਹੈ ਉਨ੍ਹਾਂ ’ਚ Oppo A7 ਅਤੇ Oppo R17 Pro ਸ਼ਾਮਲ ਹਨ। Oppo A7 ਦੇ 4 ਜੀ.ਬੀ. ਰੈਮ ਵੇਰੀਐਂਟ ਦੀ ਕੀਮਤ ’ਚ ਜਿਥੇ 1,000 ਰੁਪਏ ਦੀ ਕਟੌਤੀ ਹੋਈ ਹੈ ਉਥੇ ਹੀ Oppo R17 Pro ਦੀ ਕੀਮਤ ’ਚ 10,000 ਰੁਪਏ ਦੀ ਕਟੌਤੀ ਹੋਈ ਹੈ।
14,990 ਰੁਪਏ ਵਾਲਾ ਓਪੋ ਏ7 ਹੁਣ 13,990 ਰੁਪਏ ’ਚ ਉਪਲੱਬਧ ਹੋਵੇਗਾ। ਉਥੇ ਹੀ ਕੀਮਤ ’ਚ ਹੋਈ ਕਟੌਤੀ ਤੋਂ ਬਾਅਦ 39,990 ਰੁਪਏ ਵਾਲਾ Oppo R17 Pro ਹੁਣ 29,990 ਰੁਪਏ ’ਚ ਖਰੀਦਿਆ ਜਾ ਸਕੇਗਾ।
12GB ਰੈਮ ਤੇ ਸਨੈਪਡ੍ਰੈਗਨ 855 ਨਾਲ ਲਾਂਚ ਹੋਇਆ Vivo iQOO ਸਪੇਸ ਐਡੀਸ਼ਨ
NEXT STORY