ਜਲੰਧਰ-ਸਮਾਰਟਫੋਨ ਨਿਰਮਾਤਾ ਕੰਪਨੀ ਓਪੋ (Oppo) ਨੇ ਆਪਣਾ ਫਾਈਂਡ ਐਕਸ (Find X) ਸਮਾਰਟਫੋਨ ਤਾਈਵਾਨ 'ਚ ਲਾਂਚ ਕਰ ਦਿੱਤਾ ਹੈ। ਇਹ ਸਮਾਰਟਫੋਨ ਤਾਈਵਾਨ ਬਾਜ਼ਾਰ 'ਚ ਤਿੰਨ ਮਾਡਲਾਂ 'ਚ ਪੇਸ਼ ਹੋਇਆ ਹੈ, ਜਿਸ 'ਚ ਸਟੈਂਡਰਡ ਐਡੀਸ਼ਨ, ਸੁਪਰ ਫਲੈਸ਼ ਐਡੀਸ਼ਨ ਅਤੇ ਲੈਂਬੋਰਗਿਨੀ (Lamborghini) ਐਡੀਸ਼ਨ ਹਨ। ਕੰਪਨੀ ਨੇ ਇਨ੍ਹਾਂ ਤਿੰਨ੍ਹਾਂ ਐਂਡੀਸ਼ਨਾਂ ਦੀ ਕੀਮਤ ਬਾਰੇ ਖੁਲਾਸਾ ਕਰ ਦਿੱਤਾ ਹੈ।
ਉਪਲੱਬਧਤਾ-
ਓਪੋ ਫਾਈਂਡ X ਦਾ ਸਟੈਂਡਰਡ ਐਂਡੀਸ਼ਨ ਅਗਸਤ ਦੇ ਮੱਧ ਤੋਂ ਉਪਲੱਬਧ ਹੋਵੇਗਾ। ਓਪੋ ਫਾਈਂਡ X ਦਾ ਸੁਪਰ ਫਲੈਸ਼ ਐਡੀਸ਼ਨ ਅਤੇ ਲੈਂਬੋਰਗਿਨੀ ਐਡੀਸ਼ਨ ਦੀ ਉਪਲੱਬਧਤਾ ਦੇ ਬਾਰੇ 'ਚ ਅਗਲੇ ਮਹੀਨੇ ਪਤਾ ਲੱਗੇਗਾ।
ਕਲਰ ਆਪਸ਼ਨਜ਼-
ਓਪੋ ਫਾਈਂਡ ਐਕਸ ਦਾ ਸਟੈਂਡਰਡ ਅਤੇ ਸੁਪਰ ਫਲੈਸ਼ ਐਡੀਸ਼ਨ ਤਾਈਵਾਨ 'ਚ Bordeaux ਰੈੱਡ ਅਤੇ ਗਲੇਸ਼ੀਅਰ ਬਲੂ ਕਲਰ ਆਪਸ਼ਨ 'ਚ ਮਿਲੇਗਾ। ਲੈਂਬੋਰਗਿਨੀ ਐਡੀਸ਼ਨ ਫਾਈਬਰ ਰੈੱਡ ਅਤੇ ਬਲੈਕ ਕਲਰ ਆਪਸ਼ਨ 'ਚ ਮਿਲੇਗਾ।
ਸਟੈਂਡਰਡ ਐਡੀਸ਼ਨ-
ਓਪੋ ਫਾਈਂਡ X ਦੇ ਸਟੈਂਡਰਡ ਐਡੀਸ਼ਨ ਦੀ ਕੀਮਤ $848 (ਲਗਭਗ 58,194 ਰੁਪਏ) ਹੋਵੇਗੀ। ਇਸ ਫੋਨ 'ਚ 8 ਜੀ. ਬੀ. ਰੈਮ ਅਤੇ 128 ਜੀ. ਬੀ. ਸਟੋਰੇਜ ਦਿੱਤੀ ਗਈ ਹੈ। ਇਸ ਐਡੀਸ਼ਨ 'ਚ 3,750 ਐੱਮ. ਏ. ਐੱਚ. ਬੈਟਰੀ ਦਿੱਤੀ ਗਈ ਹੈ।
ਸੁਪਰ ਫਲੈਸ਼ ਐਡੀਸ਼ਨ
ਓਪੋ ਫਾਈਂਡ ਐਕਸ ਦੇ ਸੁਪਰ ਫਲੈਸ਼ ਐਡੀਸ਼ਨ ਦੀ ਕੀਮਤ $978 ਹੋਵੇਗੀ। ਇਸ ਐਡੀਸ਼ਨ 'ਚ 8 ਜੀ. ਬੀ. ਰੈਮ ਅਤੇ 256 ਜੀ. ਬੀ. ਸਟੋਰੇਜ ਮੌਜੂਦ ਹੈ। ਇਸ 'ਚ 3,730 ਐੱਮ. ਏ. ਐੱਚ. ਬੈਟਰੀ ਦਿੱਤੀ ਗਈ ਹੈ।
ਲੈਂਬੋਰਗਿਨੀ ਐਡੀਸ਼ਨ-
ਓਪੋ ਫਾਈਂਡ ਐਕਸ ਦੇ ਲੈਂਬੋਰਗਿਨੀ ਐਡੀਸ਼ਨ ਦੀ ਕੀਮਤ $1,632 ਅਤੇ ਇਸ ਐਡੀਸ਼ਨ 'ਚ 8 ਜੀ. ਬੀ. ਰੈਮ ਅਤੇ 512 ਜੀ. ਬੀ. ਸਟੋਰੇਜ ਦਿੱਤੀ ਗਈ ਹੈ। ਇਸ ਸਮਾਰਟਫੋਨ 'ਚ 3,400 ਐੱਮ. ਏ. ਐੱਚ. ਬੈਟਰੀ ਦਿੱਤੀ ਗਈ ਹੈ। ਇਸ 'ਚ 5V/10A ਸੁਪਰ VOOC ਫਲੈਸ਼ ਚਾਰਜਿੰਗ ਫੀਚਰ ਦਿੱਤਾ ਗਿਆ ਹੈ।
5,000mAh ਦੀ ਦਮਦਾਰ ਬੈਟਰੀ ਨਾਲ ਲਾਂਚ ਹੋਇਆ Honor Note 10
NEXT STORY