ਗੈਜੇਟ ਡੈਸਕ– ਓਪੋ ਰੇਨੋ 3 ਪ੍ਰੋ ਖ਼ਰੀਦਣ ਦਾ ਸ਼ਾਨਦਾਰ ਮੌਕਾ ਆ ਗਿਆ ਹੈ। ਫੋਨ ਦੀ ਕੀਮਤ ’ਚ ਕੰਪਨੀ ਨੇ 2,000 ਰੁਪਏ ਦੀ ਕਟੌਤੀ ਕਰ ਦਿੱਤੀ ਹੈ। ਹੁਣ ਇਸ ਫੋਨ ਦੀ ਕੀਮਤ 31,990 ਰੁਪਏ ਤੋਂ ਘੱਟ ਕੇ 29,990 ਰੁਪਏ ਹੋ ਗਈ ਹੈ। ਲਾਂਚ ਸਮੇਂ ਇਸ ਫੋਨ ਦੀ ਕੀਮਤ 29,990 ਰੁਪਏ ਸੀ ਪਰ ਜੀ.ਐੱਸ.ਟੀ. ਵਧਣ ਤੋਂ ਬਾਅਦ ਇਹ 31,990 ਰੁਪਏ ਦਾ ਹੋ ਗਿਆ ਸੀ। ਹਾਲਾਂਕਿ ਤਾਜ਼ਾ ਡਿਸਕਾਊਂਟ ਤੋਂ ਬਾਅਦ ਹੁਣ ਇਸ ਫੋਨ ਦੀ ਕੀਮਤ ਫਿਰ ਤੋਂ ਲਾਂਚ ਵਾਲੀ ਹੋ ਗਈ ਹੈ। ਓਪੋ ਰੇਨੋ 3 ਪ੍ਰੋ ਦੀ ਕੀਮਤ ’ਚ ਹੋਈ ਇਸ ਕਟੌਤੀ ਦੀ ਜਾਣਕਾਰੀ ਮੁੰਬਈ ਦੇ ਰਿਟੇਲਰ ਮਹੇਸ਼ ਟੈਲੀਕਾਮ ਨੇ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ, ਇਸ ਫੋਨ ਦੀ ਨਵੀਂ ਕੀਮਤ 1 ਜੁਲਾਈ ਤੋਂ ਲਾਗੂ ਹੋ ਚੁੱਕੀ ਹੈ। ਫੋਨ ਦੀ ਨਵੀਂ ਕੀਮਤ ਹੁਣ ਈ-ਕਾਮਰਸ ਪਲੇਟਫਾਰਮ ਐਮਾਜ਼ੋਨ ਇੰਡੀਆ ’ਤੇ ਵੇਖੀ ਜਾ ਸਕਦੀ ਹੈ।
ਫੋਨ ਦੇ ਫੀਚਰਜ਼
ਫੋਨ ’ਚ 8 ਜੀ.ਬੀ. ਰੈਮ+256 ਜੀ.ਬੀ. ਤਕ ਦੀ ਇੰਟਰਨਲ ਸਟੋਰੇਜ ਨਾਲ ਮੀਡੀਆਟੈੱਕ ਹੇਲੀਓ ਪੀ95 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ਐਂਡਰਾਇਡ 10 ’ਤੇ ਬੇਸਡ ਕਲਰ ਓ.ਐੱਸ. 7 ’ਤੇ ਕੰਮ ਕਰਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ ਵਿਚ 4025mAh ਦੀ ਬੈਟਰੀ ਦਿੱਤੀ ਗਈ ਹੈ। ਫੋਨ ਜਲਦੀ ਚਾਰਜ ਹੋ ਜਾਵੇ ਇਸ ਲਈ 30 ਵਾਟ ਦੀ ਵੂਕ ਚਾਰਜਿੰਗ ਸੁਪੋਰਟ ਦਿੱਤੀ ਗਈ ਹੈ।
ਫੋਨ ’ਚ 6.4 ਇੰਚ ਦੀ ਫੁਲ ਐੱਚ.ਡੀ. ਸੁਪਰ ਅਮੋਲੇਡ ਡਿਸਪਲੇਅ ਹੈ। ਸੈਲਫ਼ੀ ਲਈ ਫੋਨ ’ਚ ਤੁਹਾਨੂੰ 44 ਮੈਗਾਪਿਕਸਲ ਨਾਲ ਇਕ 3 ਮੈਗਾਪਿਕਸਲ ਦਾ ਕੈਮਰਾ ਮਿਲੇਗਾ। ਰੀਅਰ ਕੈਮਰੇ ਦੀ ਗੱਲ ਕਰੀਏ ਤਾਂ ਇਥੇ ਕਵਾਡ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਵਿਚ 64 ਮੈਗਾਪਿਕਸਲ ਦੇ ਪ੍ਰਾਈਮਰੀ ਕੈਮਰੇ ਨਾਲ ਇਕ 13 ਮੈਗਾਪਿਕਸਲ, ਇਕ 8 ਮੈਗਾਪਿਕਸਲ ਅਤੇ ਇਕ 2 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।
ਹੈਕਰ ਦਾ ਦਾਅਵਾ, TikTok ਨੂੰ ਟੱਕਰ ਦੇਣ ਵਾਲੀ ਐਪ ‘ਚਿੰਗਾਰੀ’ ਦੀ ਵੈੱਬਸਾਈਟ ਹੋਈ ਹੈਕ
NEXT STORY