ਗੈਜੇਟ ਡੈਸਕ– ਓਪੋ ਇੰਡੀਆ ਕੱਲ੍ਹ ਯਾਨੀ 4 ਫਰਵਰੀ ਨੂੰ ਇਕ ਵੱਡੇ ਈਵੈਂਟ ਦਾ ਆਯੋਜਨ ਕਰਨ ਵਾਲੀ ਹੈ। ਇਸ ਈਵੈਂਟ ’ਚ Oppo Reno 7 ਅਤੇ Oppo Reno 7 Pro ਦੇ ਨਾਲ Oppo Watch Free ਅਤੇ ਵਾਇਰਲੈੱਸ ਨੈੱਕਬੈਂਡ ਲਾਂਚ ਹੋਣ ਵਾਲੇ ਹਨ। Oppo Watch Free ਦੇ ਨਾਲ 1.46 ਇੰਚ ਦੀ ਅਮੋਲੇਡ ਡਿਸਪਲੇਅ ਮਿਲੇਗੀ। ਇਸਤੋਂ ਇਲਾਵਾ ਵਾਚ ’ਚ 100 ਵਰਕਆਊਟ ਮੋਡ ਮਿਲਣਗੇ। Oppo Watch Free ਦੇ ਨਾਲ ਆਪਟਿਕਲ ਹਾਰਟ ਰੇਟ ਸੈਂਸਰ ਤੋਂ ਇਲਾਵਾ ਬਲੱਡ ਆਕਸੀਜ਼ਨ ਸੈਂਸਰ (SpO2) ਵੀ ਮਿਲੇਗਾ। ਓਪੋ ਵਾਚ ਫ੍ਰੀ ਪਿਛਲੇ ਸਾਲ ਸਤੰਬਰ ’ਚ ਚੀਨ ’ਚ ਲਾਂਚ ਕੀਤੀ ਗਈ ਹੈ।
Oppo Watch Free ਦੀ ਕੀਮਤ ਬਾਰੇ ਫਿਲਹਾਲ ਅਧਿਕਾਰਤ ਜਾਣਕਾਰੀ ਤਾਂ ਨਹੀਂ ਮਿਲੀ ਪਰ ਚੀਨ ’ਚ ਇਸਨੂੰ 599 ਚੀਨੀ ਯੁਆਨ (ਕਰੀਬ 7,100 ਰੁਪਏ) ’ਚ ਵੇਚਿਆ ਜਾ ਰਿਹਾ ਹੈ। Oppo Watch Free ਨੂੰ ਕੁਇੱਕ ਸੈਂਡ ਗੋਲਡ ਅਤੇ ਸਿਲਵਰ ਨਾਈਟ ਬਲੈਕ ਰੰਗ ’ਚ ਪੇਸ਼ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ– WhatsApp ਦਾ ਵੱਡਾ ਐਕਸ਼ਨ, ਬੈਨ ਕੀਤੇ 20 ਲੱਖ ਤੋਂ ਜ਼ਿਆਦਾ ਭਾਰਤੀ ਅਕਾਊਂਟ
Oppo Watch Free ਦੇ ਖ਼ਾਸ ਫੀਚਰ
Oppo Watch Free ’ਚ 1.64 ਇੰਚ ਦੀ ਅਮੋਲੇਡ ਡਿਸਪਲੇਅ ਮਿਲੇਗੀ ਜਿਸਦਾ ਰੈਜ਼ੋਲਿਊਸ਼ਨ 280x456 ਪਿਕਸਲ ਹੋਵੇਗਾ। ਡਿਸਪਲੇਅ ’ਤੇ 2.5ਡੀ ਕਰਵਡ ਗਲਾਸ ਵੀ ਮਿਲੇਗਾ। ਇਸ ਵਿਚ 230mAh ਬੈਟਰੀ ਹੋਵੇਗੀ ਜਿਸਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ 75 ਮਿੰਟਾਂ ’ਚ ਪੂਰੀ ਚਾਰਜ ਹੋ ਜਾਵੇਗੀ ਅਤੇ ਬੈਕਅਪ 14 ਦਿਨਾਂ ਦਾ ਮਿਲੇਗਾ।
Oppo Watch Free ’ਚ 100 ਵਰਕਆਊਟ ਮੋਡ ਮਿਲਣਗੇ ਜਿਨ੍ਹਾਂ ’ਚ ਕ੍ਰਿਕਟ, ਬੈਡਮਿੰਟਨ, ਸਕਾਇੰਗ ਆਦਿ ਸ਼ਮਿਲ ਹਨ। ਇਸ ਨੂੰ ਵਾਟਰ ਰੈਸਿਸਟੈਂਟ ਲਈ 5ATM ਦੀ ਰੇਟਿੰਗ ਮਿਲੀ ਹੈ। ਇਹ ਵਾਚ ਵਾਕਿੰਗ, ਰਨਿੰਗ ਆਦਿ ਨੂੰ ਆਟੋਮੈਟਿਕ ਡਿਟੈਕਟ ਕਰ ਸਕਦੀ ਹੈ। ਗੇਮਿੰਗ ਦੌਰਾਨ ਫੋਨ ’ਤੇ ਆਉਣ ਵਾਲੀਆਂ ਸਾਰੀਆਂ ਨੋਟੀਫਿਕੇਸ਼ਨਾਂ Oppo Watch Free ’ਤੇ ਮਿਲਣਗੀਆਂ।
ਇਹ ਵੀ ਪੜ੍ਹੋ– ਸਾਵਧਾਨ! ਇਕ ਛੋਟੀ ਜਿਹੀ ਗਲਤੀ ਨਾਲ ਖਾਲ੍ਹੀ ਹੋ ਸਕਦੈ ਤੁਹਾਡਾ ਬੈਂਕ ਖਾਤਾ, ਇੰਝ ਕਰੋ ਬਚਾਅ
OnePlus ਜਲਦ ਲਾਂਚ ਕਰੇਗੀ ਆਪਣਾ ਕਿਫ਼ਾਇਤੀ ਸਮਾਰਟਫੋਨ
NEXT STORY