ਗੈਜੇਟ ਡੈਸਕ– ਐਂਡਰਾਇਡ ਆਪਰੇਟਿੰਗ ਸਿਸਟਮ ’ਤੇ ਚੱਲਣ ਵਾਲੇ ਸਮਾਰਟਫੋਨ ਇਕ ਓਪਨ ਸੋਰਸ ਆਧਾਰਿਤ ਸਿਸਟਮ ਹਨ, ਜੋ ਉਪਭੋਗਤਾ ਨੂੰ ਥਰਡ ਪਾਰਟੀ ਐਪ ਇੰਸਟਾਲ ਕਰਨ ਦੀ ਮਨਜ਼ੂਰੀ ਦਿੰਦੇ ਹਨ। ਇਸਦੇ ਚਲਦੇ ਸਾਈਬਰ ਅਪਰਾਧ ਦਾ ਖ਼ਤਰਾ ਵਧ ਜਾਂਦਾ ਹੈ। ਗੂਗਲ ਵੀ ਮਾਲਵੇਅਰ ਬਾਰੇ ਲੋਕਾਂ ਨੂੰ ਚਿਤਾਵਨੀ ਦਿੰਦਾ ਰਹਿੰਦਾ ਹੈ ਕਿ ਇਹ ਮਾਲਵੇਅਰ ਤੁਹਾਡੇ ਫੋਨ ਨੂੰ ਇਨਫੈੱਕਟ ਕਰ ਸਕਦੇ ਹਨ। ਇਸ ਸਮੇਂ BRATA (ਬ੍ਰਾਜ਼ੀਲ ਦਾ ਰਿਮੋਟ ਐਕਸੈੱਸ ਟੂਲ, ਐਂਡਰਾਇਡ) ਤੁਹਾਡੇ ਸਮਾਰਟਫੋਨ ਲਈ ਖ਼ਤਰਾ ਬਣਿਆ ਹੋਇਆ ਹੈ ਜਿਸ ਤੋਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। BRATA ਮਾਲਵੇਅਰ ਦੀ ਪਛਾਣ 2019 ’ਚ ਕੀਤੀ ਗਈ ਸੀ। ਉਥੇ ਹੀ ਹੁਣ ਇਹ ਇਕ ਨਵੇਂ ਵੇਰੀਐਂਟ ਦੇ ਨਾਲ ਆਇਆ ਹੈ, ਜੋ ਤੁਹਾਡੇ ਬੈਂਕਿੰਗ ਐਪਸ ’ਚੋਂ ਪੈਸੇ ਚੋਰੀ ਕਰ ਸਕਦਾ ਹੈ। ਨਾਲ ਹੀ ਐਂਡਰਾਇਡ ਡਿਵਾਈਸ ’ਚੋਂ ਡਾਟਾ ਵੀ ਡਿਲੀਟ ਕਰ ਸਕਦਾ ਹੈ। ਮਾਹਿਰਾਂ ਮੁਤਾਬਕ, ਮਾਲਵੇਅਰ ਦਾ ਨਵਾਂ ਵੇਰੀਐਂਟ ਟਾਰਗੇਟ ਡਿਵਾਈਸ ਨੂੰ ਫੈਕਟਰੀ ਰੀਸੈੱਟ ਕਰਨ ’ਚ ਸਮੱਰਥ ਹੈ। ਆਓ ਵਿਸਤਾਰ ਨਾਲ ਜਾਣਦੇ ਹਾਂ ਇਸ ਮਾਲਵੇਅਰ ਬਾਰੇ...
ਇਹ ਵੀ ਪੜ੍ਹੋ– WhatsApp ਦਾ ਵੱਡਾ ਐਕਸ਼ਨ, ਬੈਨ ਕੀਤੇ 20 ਲੱਖ ਤੋਂ ਜ਼ਿਆਦਾ ਭਾਰਤੀ ਅਕਾਊਂਟ
ਈ-ਬੈਂਕਿੰਗ ਐਪਸ ’ਚੋਂ ਪੈਸੇ ਚੋਰੀ ਕਰ ਸਕਦਾ ਹੈ BRATA
- ਮਿਲਾਨ ’ਚ ਇਕ ਆਈ.ਟੀ. ਸਕਿਓਰਿਟੀ ਰਿਸਰਚਰ ਅਤੇ ਇਟਲੀ ਸਥਿਕ ਫਰਾਡ ਮੈਨੇਜਮੈਂਟ ਫਰਮ ਕਲੀਫੀ ਮੁਤਾਬਕ, ਇਸ ਮਾਲਵੇਅਰ ਦਾ ਉਦੇਸ਼ ਡਿਵਾਈਸ ’ਤੇ ਇੰਸਟਾਲ ਕੀਤੇ ਗਏ ਬੈਂਕ ਐਪਸ ਰਾਹੀਂ ਪੈਸੇ ਚੋਰੀ ਕਰਨਾ ਹੈ। ਉਥੇ ਹੀ ਸਫਲ ਹੋਣ ’ਤੇ ਯੂਜ਼ਰ ਦਾ ਧਿਆਨ ਭਟਕਾਉਣ ਲਈ ਇਹ ਮਾਲਵੇਅਰ ਫੋਨ ਨੂੰ ਫੈਕਟਰੀ ਰੀਸੈੱਟ ਕਰ ਦਿੰਦਾ, ਜਿਸ ਨਾਲ ਯੂਜ਼ਰ ਦੇ ਫੋਨ ਦਾ ਸਾਰਾ ਡਾਟਾ ਡਿਲੀਟ ਹੋ ਜਾਂਦਾ ਹੈ।
ਇਹ ਵੀ ਪੜ੍ਹੋ– ਆਨਲਾਈਨ ਖ਼ਰੀਦੀ 50,999 ਰੁਪਏ ਦੀ Apple Watch, ਡੱਬਾ ਖੋਲ੍ਹਿਆ ਤਾਂ ਉੱਡ ਗਏ ਹੋਸ਼
- BRATA ਦਾ ਨਵਾਂ ਵੇਰੀਐਂਟ ਜੀ.ਪੀ.ਐੱਸ. ਅਤੇ ਕੀਅ-ਲੌਗਿੰਗ ਨੂੰ ਵੀ ਟ੍ਰੈਕ ਕਰ ਸਕਦਾ ਹੈ। ਯਾਨੀ ਮਾਲਵੇਅਰ ਯੂਜ਼ਰਸ ਦੀ ਲੋਕੇਸ਼ਨ ਨੂੰ ਟ੍ਰੈਕ ਕਰਨ ਦੇ ਨਾਲ-ਨਾਲ ਉਸਦੀ ਐਕਟੀਵਿਟੀ ਦੇ ਆਧਾਰ ’ਤੇ ਡਾਟਾ ਤਕ ਵੀ ਪਹੁੰਚ ਸਕਦਾ ਹੈ। ਰਿਪੋਰਟ ਕਹਿੰਦੀ ਹੈ ਕਿ BRATA ਇਕ ਬੈਂਕਿੰਗ ਟ੍ਰੋਜ਼ਨ ਹੈ ਜੋ ਯੂਜ਼ਰਸ ਦੇ ਐਂਡਰਾਇਡ ਡਿਵਾਈਸ ਨੂੰ ਦੂਰੋਂ ਹੀ ਐਕਸੈੱਸ ਕਰਨ ਦੇ ਨਾਲ ਹੀ ਈ-ਬੈਂਕਿੰਗ ਐਪਸ ਰਾਹੀਂ ਉਸਦਾ ਪੈਸਾ ਵੀ ਚੋਰੀ ਕਰ ਸਕਦਾ ਹੈ।
ਇਹ ਵੀ ਪੜ੍ਹੋ– ਫੇਸਬੁੱਕ ਨੂੰ ਵੱਡਾ ਝਟਕਾ, ਵਿਕ ਗਿਆ ਕੰਪਨੀ ਦਾ ਕ੍ਰਿਪਟੋ ਪ੍ਰਾਜੈਕਟ, ਜਾਣੋ ਕਿਸਨੇ ਖ਼ਰੀਦਿਆ
ਬਚਣ ਦੇ ਉਪਾਅ
- ਜੇਕਰ ਤੁਸੀਂ ਵੀ ਐਂਡਰਾਇਡ ਫੋਨ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਥਰਡ ਪਾਰਟੀ ਐਪ ਸਟੋਰ ਤੋਂ ਐਪਸ ਡਾਊਨਲੋਡ ਕਰਨ ਤੋਂ ਬਚਣਾ ਚਾਹੀਦਾ ਹੈ। ਪਲੇਅ ਸਟੋਰ ਤੋਂ ਕੋਈ ਐਪ ਡਾਊਨਲੋਡ ਕਰ ਰਹੇ ਹੋ ਤਾਂ ਉਸ ਦੁਆਰਾ ਮੰਗੀ ਗਈ ਪਰਮੀਸ਼ਨ ’ਤੇ ਤੁਹਾਨੂੰ ਧਿਆਨ ਦੇਣਾ ਚਾਹੀਦਾ ਹੈ।
- ਆਪਣੇ ਫੋਨ ’ਚ ਹਮੇਸ਼ਾ ਐਂਟੀ ਮਾਲਵੇਅਰ ਸਾਫਟਵੇਅਰ ਰੱਖੋ। ਇਹ ਤੁਹਾਡੇ ਡਿਵਾਈਸ ਨੂੰ ਅਪਡੇਟ ਰੱਖੇਗਾ। ਨਾਲ ਹੀ ਸੰਭਾਵਿਤ ਖਤਰਿਆਂ ਤੋਂ ਬਚਣ ਲਈ ਨਿਯਮਿਤ ਰੂਪ ਨਾਲ ਡਿਵਾਈਸ ਨੂੰ ਸਕੈਨ ਕਰੇਗਾ। ਹਾਲਾਂਕਿ ਐਂਟੀ-ਮਾਲਵੇਅਰ ਸਾਫਟਵੇਅਰ ਹਮੇਸ਼ਾ ਸਫਲ ਨਹੀਂ ਹੁਂਦੇ। ਇਹੀ ਕਾਰਨ ਹੈ ਕਿ ਤੁਹਾਨੂੰ ਕਿਸੇ ਵੀ ਐਪ ਨੂੰ ਪੂਰੀ ਤਰ੍ਹਾਂ ਵੈਰੀਫਾਈ ਕਰਕੇ ਹੀ ਡਾਊਨਲੋਡ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ– ਪੰਜਾਬ ਸਮੇਤ 7 ਸੂਬਿਆਂ ’ਚ ਨੀਡਲ ਫ੍ਰੀ ਕੋਰੋਨਾ ਵੈਕਸੀਨ ਦੀ ਸਪਲਾਈ ਸ਼ੁਰੂ
WhatsApp ਦਾ ਵੱਡਾ ਐਕਸ਼ਨ, ਬੈਨ ਕੀਤੇ 20 ਲੱਖ ਤੋਂ ਜ਼ਿਆਦਾ ਭਾਰਤੀ ਅਕਾਊਂਟ
NEXT STORY