ਗੈਜੇਟ ਡੈਸਕ– ਸਮਾਰਟਫੋਨ ਨਿਰਮਾਤਾ ਕੰਪਨੀ ਓਪੋ ਨੇ ਮਾਰਚ ’ਚ ਆਪਣੀ ਪਹਿਲੀ ਸਮਾਰਟ ਵਾਚ Oppo Watch ਨੂੰ ਚੀਨ ’ਚ ਲਾਂਚ ਕੀਤਾ ਸੀ। ਹੁਣ ਕੰਪਨੀ ਇਸ ਸਮਾਰਟ ਵਾਟ ਨੂੰ ਭਾਰਤ ’ਚ ਪੇਸ਼ ਕਰਨ ਵਾਲੀ ਹੈ। ਇਸ ਗੱਲ ਦੀ ਜਾਣਕਾਰੀ ਮਾਈ ਸਮਾਰਟਪ੍ਰਾਈਜ਼ ਦੀ ਰਿਪੋਰਟ ਤੋਂ ਮਿਲੀ ਹੈ। ਹਾਲਾਂਕਿ, ਕੰਪਨੀ ਨੇ ਅਜੇ ਤਕ ਓਪੋ ਵਾਚ ਦੀ ਭਾਰਤ ’ਚ ਲਾਂਚਿੰਗ ਨੂੰ ਲੈ ਕੇ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ।
Oppo Watch ਦੀ ਰਿਪੋਰਟ
ਮਾਈ ਸਮਾਰਟਪ੍ਰਾਈਜ਼ ਦੀ ਰਿਪੋਰਟ ਮੁਤਾਬਕ, ਜੁਲਾਈ ਦੇ ਤੀਜੇ ਹਫਤੇ ’ਚ ਓਪੋ ਵਾਚ ਨੂੰ ਰੈਨੋ 4 ਪਰੋ ਸਮਾਰਟਫੋਨ ਨਾਲ ਭਾਰਤੀ ਬਾਜ਼ਾਰ ’ਚ ਉਤਾਰਿਆ ਜਾਵੇਗਾ। ਹਾਲਾਂਕਿ, ਇਸ ਰਿਪੋਰਟ ’ਚ ਓਪੋ ਵਾਚ ਦੀ ਲਾਂਚਿੰਗ ਤਾਰੀਖ਼ ਅਤੇ ਕੀਮਤ ਦਾ ਜ਼ਿਕਰ ਨਹੀਂ ਕੀਤਾ ਗਿਆ।
Oppo Watch ਦੀ ਕੀਮਤ
ਓਪੋ ਵਾਚ ਦੀ ਕੀਮਤ ਨੂੰ ਲੈ ਕੇ ਅਜੇ ਤਕ ਜਾਣਕਾਰੀ ਨਹੀਂ ਮਿਲੀ। ਦੱਸ ਦੇਈਏ ਕਿ ਕੰਪਨੀ ਨੇ ਇਸ ਵਾਚ ਨੂੰ ਚੀਨ ’ਚ 1,499 ਚੀਨੀ ਯੁਆਨ (ਕਰੀਬ 15,000 ਰੁਪਏ) ਦੀ ਕੀਮਤ ’ਚ ਪੇਸ਼ ਕੀਤਾ ਸੀ।
Oppo Watch ਦੇ ਫੀਚਰਜ਼
ਫੀਚਰਜ਼ ਦੀ ਗੱਲ ਕਰੀਏ ਤਾਂ 41mmਵਾਲੀ ਵਾਚ ’ਚ 1.6 ਇੰਚ ਦੀ ਕਰਵਡ ਅਮੋਲੇਡ ਡਿਸਪਲੇਅ ਹੈ ਜਿਸ ਵਿਚ ਦੋ ਫਿਜੀਕਲ ਬਟਨ ਦਿੱਤੇ ਗਏ ਹਨ। ਉਥੇ ਹੀ 46mm ਵਾਲੀ ਸਮਾਰਟ ਵਾਚ ’ਚ 1.91 ਇੰਚ ਦੀ ਡਿਸਪਲੇਅ ਮਿਲੇਗੀ। Oppo Watch ਨੂੰ ਫਿਲਹਾਲ ਐਂਡਰਾਇਡ ਸੁਪੋਰਟ ਨਾਲ ਪੇਸ਼ ਕੀਤਾ ਗਿਆ ਹੈ ਅਤੇ ਜਲਦੀ ਹੀ ਇਸ ਦਾ ਆਈ.ਓ.ਐੱਸ. ਸੁਪੋਰਟ ਵਾਲਾ ਵਰਜ਼ਨ ਵੀ ਪੇਸ਼ ਹੋਵੇਗਾ. ਇਸ ਵਾਚ ’ਚ ਕੁਆਲਕਾਮ ਦਾ ਸਨੈਪਡ੍ਰੈਗਨ ਵਿਅਰ 2500 ਪ੍ਰੋਸੈਸਰ ਮਿਲੇਗਾ ਜਿਸ ਵਿਚ ਪਾਵਰ ਸੇਵਿੰਗ ਮੋਡ ਵੀ ਹੈ।
ਇਸ ਤੋਂ ਇਲਾਵਾ ਇਸ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਅਧਾਰਿਤ ਫਿਟਨੈੱਸ ਮੋਡ ਦਿੱਤਾ ਗਿਆ ਹੈ। 46mm ਮਾਡਲ ਨੂੰ ਵਾਟਰ ਰੈਸਿਸਟੈਂਟ ਲਈ 5ATM ਅਤੇ 41mm ਮਾਡਲ ਨੂੰ 3ATM ਦੀ ਰੇਟਿੰਗ ਮਿਲੀ ਹੈ। ਇਸ ਤੋਂ ਇਲਾਵਾ ਵਾਚ ’ਚ ਹਾਰਟ ਰੇਟ ਮਾਨੀਟਰ ਅਤੇ ਸਲੀਪ ਟ੍ਰੈਕਿੰਗ ਫੀਚਰ ਹੈ। ਇਸ ਵਾਚ ’ਚ ਈ-ਸਿਮ ਦਾ ਸੁਪੋਰਟ, ਫਾਸਟ ਚਾਰਜਿੰਗ, ਮਿਊਜ਼ਿਕ ਪਲੇਅ ਬੈਕ, 1 ਜੀ.ਬੀ. ਰੈਮ ਅਤੇ 8 ਜੀ.ਬੀ. ਦੀ ਸਟੋਰਜ ਦਿੱਤੀ ਗਈ ਹੈ। 41mm ਵਾਲੇ ਮਾਡਲ ’ਚ 300mAh ਦੀ ਅਤੇ 46mm ਵਾਲੇ ਮਾਡਲ ’ਚ 430mAh ਦੀ ਬੈਟਰੀ ਹੈ।
ਰੀਅਲਮੀ ਲਿਆ ਰਹੀ 100W+ ਫਾਸਟ ਚਾਰਜਿੰਗ, 3 ਮਿੰਟਾਂ ’ਚ 33 ਫੀਸਦੀ ਚਾਰਜ ਹੋਵੇਗਾ ਫੋਨ
NEXT STORY