ਗੈਜੇਟ ਡੈਸਕ– ਮਸ਼ਹੂਰ ਟੈਕਨਾਲੋਜੀ ਕੰਪਨੀ ਰੀਅਲਮੀ ਜਲਦੀ ਹੀ 100 ਵਾਟ ਤੋਂ ਵੀ ਜ਼ਿਆਦਾ ਦੀ ਚਾਰਜਿੰਗ ਤਕਨੀਕ ਲਿਆਉਣ ਜਾ ਰਹੀ ਹੈ। ਇਸ ਗੱਲ ਦਾ ਖੁਲਾਸਾ ਇਕ ਤਾਜ਼ਾ ਰਿਪੋਰਟ ’ਚ ਕੀਤਾ ਗਿਆ ਹੈ। ਮਸ਼ਹੂਰ ਟਿਪਸਟਰ ਇਸ਼ਾਨ ਅਗਰਵਾਲ ਨੇ ਦੱਸਿਆ ਕਿ ਕੰਪਨੀ ਜੁਲਾਈ ’ਚ ਇਸ ਫੀਚਰ ਨੂੰ ਲਿਆ ਸਕਦੀ ਹੈ, ਜਿਸ ਤੋਂ ਬਾਅਦ ਫੋਨ ਚਾਰਜ ਹੋਣ ’ਚ ਬਸ ਮਿੰਟਾਂ ਦੀ ਖੇਡ ਰਹਿ ਜਾਵੇਗੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ਾਓਮੀ ਨੂੰ ਲੈ ਕੇ ਵੀ ਇਸੇ ਤਰ੍ਹਾਂ ਦੀਆਂ ਰਿਪੋਰਟਾਂ ਆ ਚੁੱਕੀਆਂ ਹਨ ਜੋ ਸਾਲ ਦੇ ਅੰਤ ਤਕ ਇਸ ਤਕਨੀਕ ਨੂੰ ਲਿਆ ਸਕਦੀ ਹੈ। ਹਾਲਾਂਕਿ, ਲੱਗ ਰਿਹਾ ਹੈ ਕਿ ਰੀਅਲਮੀ ਸਭ ਤੋਂ ਪਹਿਲਾਂ ਇਸ ਦੀ ਲਾਂਚਿੰਗ ਕਰ ਸਕਦੀ ਹੈ।
3 ਮਿੰਟਾਂ ’ਚ 33 ਫੀਸਦੀ ਤੋਂ ਜ਼ਿਆਦਾ ਚਾਰਜ
ਰਿਪੋਰਟ ਦੀ ਮੰਨੀਏ ਤਾਂ ਇਸ ਤਕਨੀਕ ਨੂੰ ਅਲਟਰਾ ਡਾਰਟ ਚਾਰਜਿੰਗ ਕਿਹਾ ਜਾਵੇਗਾ। ਇਹ 4000mAh ਦੀ ਬੈਟਰੀ ਦੇ ਇਕ ਤਿਹਾਈ (33 ਫੀਸਦੀ ਤੋਂ ਜ਼ਿਆਦਾ) ਹਿੱਸੇ ਨੂੰ ਸਿਰਫ 3 ਮਿੰਟਾਂ ’ਚ ਹੀ ਚਾਰਜ ਕਰ ਦੇਵੇਗੀ। ਹਾਲਾਂਕਿ, ਸਭ ਤੋਂ ਪਹਿਲਾਂ ਇਹ ਤਕਨੀਕ ਕਿਸ ਸਮਾਰਟਫੋਨ ’ਚ ਦਿੱਤੀ ਜਾਵੇਗੀ ਇਸ ਗੱਲ ਦਾ ਖੁਲਾਸਾ ਅਜੇ ਨਹੀਂ ਕੀਤਾ ਗਿਆ।
17 ਮਿੰਟਾਂ ’ਚ ਪੂਰੀ ਚਾਰਜ ਹੋਵੇਗੀ ਬੈਟਰੀ
ਮਾਰਚ ’ਚ ਇਕ ਰਿਪੋਰਟ ਆਈ ਸੀ ਜਿਸ ਵਿਚ ਦੱਸਿਆ ਗਿਆ ਸੀ ਕਿ ਸ਼ਾਓਮੀ ਵੀ 100 ਵਾਟ ਫਾਸਟ ਚਾਰਜਿੰਗ ’ਤੇ ਕੰਮ ਕਰ ਰਹੀ ਹੈ। ਸ਼ਾਓਮੀ ਦੀ ਸੁਪਰ ਚਾਰਜ ਟਰਬੋ ਫਾਸਟ ਚਾਰਜਿੰਗ ਰਾਹੀਂ 4000mAh ਦੀ ਬੈਟਰੀ ਸਿਰਫ 17 ਮਿੰਟਾਂ ’ਚ ਹੀ ਫੁਲ ਚਾਰਜ ਹੋ ਜਾਵੇਗੀ। ਅਜਿਹਾ ਕਿਹਾ ਜਾ ਰਿਹਾ ਹੈ ਕਿ ਇਹ ਤਕਨੀਕ ਕੰਪਨੀ ਦੇ Xiaomi Mi Mix 4 ਸਮਾਰਟਫੋਨ ’ਚ ਆ ਸਕਦੀ ਹੈ। ਮੌਜੂਦਾ ਸਮੇਂ ’ਚ 65 ਵਾਟ ਦੀ ਫਾਸਟ ਚਾਰਜਿੰਗ ਨਾਲ 4000mAh ਦੀ ਬੈਟਰੀ ਪੂਰਾ ਚਾਰਜ ਕਰਨ ’ਚ ਲਗਭਗ ਅੱਧਾ ਘੰਟਾ ਲਗਦਾ ਹੈ। 65 ਵਾਟ ਫਾਸਟ ਚਾਰਜਿੰਗ ਓਪੋ ਲੈ ਕੇ ਆਈ ਸੀ।
Honda Civic ਦਾ BS6 ਡੀਜ਼ਲ ਮਾਡਲ ਲਾਂਚ, ਕੀਮਤ 20.74 ਲੱਖ ਰੁਪਏ ਤੋਂ ਸ਼ੁਰੂ
NEXT STORY