ਨਵੀਂ ਦਿੱਲੀ - ਵਟਸਐਪ ਅੱਜ ਪੂਰੀ ਦੁਨੀਆ 'ਚ ਸਭ ਤੋਂ ਵੱਡਾ ਮੈਸੇਜਿੰਗ ਐਪ ਬਣ ਚੁੱਕਾ ਹੈ। ਭਾਵੇ ਫੋਟੋ ਭੇਜਣਾ ਹੋਵੇ, ਡਾਕਿਊਮੈਂਟਸ ਜਾਂ ਫਿਰ ਆਡੀਓ ਜਾਂ ਮੈਸੇਜ, ਹਰ ਕਿਸੇ ਤੋਂ ਸੁਣਿਆ ਜਾ ਸਕਦਾ ਹੈ ਕਿ ਵਟਸਐਪ ਕਰ ਦੇਣਾ। ਇਸ ਐਪ ਨੂੰ ਹੈਕਰਾਂ ਅਤੇ ਸਕੈਮਰਾਂ ਵੱਲੋਂ ਟਾਰਗੇਟ ਕਰਨਾ ਬੇਹੱਦ ਆਸਾਨ ਹੈ। ਜ਼ਿਆਦਾਤਰ ਯੂਜ਼ਰਸ ਸਾਵਧਾਨੀ ਨਾ ਬਰਤਣ ਦੇ ਚੱਲਦੇ ਹੈਕਰਾਂ ਨੂੰ ਮੌਕੇ ਦੇ ਦਿੰਦੇ ਹਨ। ਸਕੈਮਰਾਂ ਅਤੇ ਹੈਕਰਾਂ ਲਈ ਸਭ ਤੋਂ ਆਸਾਨ ਤਰੀਕਾ OTP ਦੇ ਜ਼ਰੀਏ ਵਾਟਸਐਪ ਅਕਾਉਂਟ ਦਾ ਐਕਸਿਸ ਹਾਸਲ ਕਰਨਾ ਹੈ।
ਜਦੋਂ ਕਦੇ ਤੁਸੀਂ ਵਟਸਐਪ ਦੇ ਨਵੇਂ ਅਕਾਉਂਟ ਜਾਂ ਨਵੇਂ ਸਮਾਰਟਫੋਨ 'ਤੇ ਸੈਟਅਪ ਕਰਦੇ ਹੋ ਤਾਂ ਤੁਹਾਨੂੰ ਆਪਣਾ ਰਜਿਸਟਰਡ ਫੋਨ ਨੰਬਰ ਐਂਟਰ ਕਰਨ ਤੋਂ ਬਾਅਦ, ਵਟਸਐਪ ਤੁਹਾਡੇ ਨੰਬਰ 'ਤੇ ਇੱਕ OTP ਭੇਜਦਾ ਹੈ। ਵਟਸਐਪ ਨੂੰ ਸੈਟਅਪ ਕਰਨ ਲਈ ਤੁਹਾਨੂੰ ਇਹ ਓ.ਟੀ.ਪੀ. ਐਂਟਰ ਕਰਨਾ ਹੋਵੇਗਾ।
ਕਿਵੇਂ ਫਰਾਡ ਨੂੰ ਦਿੰਦੇ ਹਨ ਅੰਜਾਮ
WhatsApp ਓ.ਟੀ.ਪੀ. ਸਕੈਮ 'ਚ ਹੈਕਰ ਤੁਹਾਡੇ ਦੋਸਤ ਦੇ ਅਕਾਉਂਟ ਨੂੰ ਹੈਕ ਕਰਕੇ ਤੁਹਾਨੂੰ ਕਈ ਸਾਰੇ ਮੈਸੇਜ ਕਰਦੇ ਹਨ। ਇਸ 'ਚ ਹੈਕਰਾਂ ਵੱਲੋਂ ਤੁਹਾਨੂੰ ਇੱਕ ਓ.ਟੀ.ਪੀ. ਭੇਜਿਆ ਜਾਵੇਗਾ। ਫਿਰ ਹੈਕਰ ਦਾਅਵਾ ਕਰਨਗੇ ਕਿ ਉਹ ਓ.ਟੀ.ਪੀ. ਗਲਤੀ ਨਾਲ ਤੁਹਾਨੂੰ ਫਾਰਵਰਡ ਹੋ ਗਿਆ ਹੈ। ਇਸ ਤੋਂ ਬਾਅਦ ਹੈਕਰ ਤੁਹਾਨੂੰ ਤੁਹਾਡੇ ਨੰਬਰ 'ਤੇ ਆਏ ਮੈਸੇਜ ਨੂੰ ਸ਼ੇਅਰ ਕਰਨ ਨੂੰ ਕਹਿਣਗੇ। ਇਸ ਤਰ੍ਹਾਂ ਜਿਵੇਂ ਹੀ ਤੁਸੀਂ ਓ.ਟੀ.ਪੀ. ਸ਼ੇਅਰ ਕਰੋਗੇ, ਤਾਂ ਹੈਕਰ ਤੁਹਾਡੇ WhatsApp ਅਕਾਉਂਟ ਨੂੰ ਲਾਕ ਕਰ ਦੇਣਗੇ ਅਤੇ ਤੁਹਾਡੇ WhatsApp ਅਕਾਉਂਟ 'ਤੇ ਪੂਰੀ ਤਰ੍ਹਾਂ ਹੈਕਰਾਂ ਦਾ ਕੰਟਰੋਲ ਹੋ ਜਾਵੇਗਾ। ਫਿਰ ਹੈਕਰ ਤੁਹਾਡੇ ਨਾਲ ਬੈਂਕਿੰਗ ਘਪਲੇ ਨੂੰ ਅੰਜਾਮ ਦੇ ਸਕਦੇ ਹਨ। ਇਸ ਤੋਂ ਇਲਾਵਾ ਹੈਕਰ ਤੁਹਾਨੂੰ ਵਿੱਤੀ ਸਹਾਇਤਾ ਦੀ ਵੀ ਮੰਗ ਕਰ ਸਕਦੇ ਹਨ।
ਬਚਣ ਲਈ ਕਰੋ ਕੁੱਝ ਅਜਿਹਾ
- WhatsApp ਫਰਾਡ ਦੀਆਂ ਘਟਨਾਵਾਂ ਤੋਂ ਬਚਣ ਲਈ ਯੂਜ਼ਰਸ ਨੂੰ ਟੂ ਫੈਕਟਰ ਆਥੈਂਟਿਕੇਸ਼ਨ ਦਾ ਇਸਤੇਮਾਲ ਕਰਨਾ ਚਾਹੀਦਾ ਹੈ।
- ਅਣਜਾਨ ਨੰਬਰ ਤੋਂ ਆਉਣ ਵਾਲੇ WhatsApp ਲਿੰਕ ਨੂੰ ਓਪਨ ਨਹੀ ਕਰਨਾ ਚਾਹੀਦਾ ਹੈ। ਇਹ ਕੋਈ ਬੱਗ ਜਾਂ ਹੈਕਿੰਗ ਸਾਫਟਵੇਅਰ ਹੋ ਸਕਦਾ ਹੈ।
- WhatsApp 'ਤੇ ਅਣਜਾਨ ਨੰਬਰ ਤੋਂ ਮਿਲਣ ਵਾਲੀ ਫਾਈਲ ਨੂੰ ਡਾਉਨਲੋਡ ਨਹੀ ਕਰਨਾ ਚਾਹੀਦਾ ਹੈ।
- ਕਿਸੇ ਦੋਸਤ ਜਾਂ ਰਿਸ਼ਤੇਦਾਰ ਦੇ ਅਕਾਉਂਟ ਤੋਂ ਮਿਲੇ ਮੈਸੇਜ 'ਤੇ ਭਰੋਸਾ ਨਾ ਕਰੋ।
- ਜੇਕਰ ਕੋਈ ਦੋਸਤ ਜਾਂ ਰਿਸ਼ਤੇਦਾਰ ਮੈਸੇਜ ਕਰਕੇ ਪੈਸੇ ਦੀ ਮੰਗ ਕਰਦਾ ਹੈ, ਤਾਂ ਇੱਕ ਵਾਰ ਦੋਸਤ ਜਾਂ ਰਿਸ਼ਤੇਦਾਰ ਨੂੰ ਫੋਨ ਕਰਕੇ ਜ਼ਰੂਰ ਕੰਫਰਮ ਕਰ ਲਓ।
ਸਾਵਧਾਨ! ਸ਼ਾਓਮੀ ਦਾ ਨਵਾਂ ਪ੍ਰੋਡਕਟ ਖ਼ਰੀਦਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ
NEXT STORY