ਜਲੰਧਰ- ਜਾਪਾਨ ਦੀ ਇਲੈਕਟ੍ਰਾਨਿਕਸ ਕੰਪਨੀ ਪੈਨਾਸੋਨਿਕ ਇੰਡੀਆ ਨੇ ਆਪਣਾ ਨਵਾਂ ਵਾਟਰਪਰੂਫ ਬਲੂਟੁੱਥ ਈਅਰਫੋਨ 'ਆਰ. ਪੀ-ਬੀ. ਟੀ. ਐੱਸ 50 ਭਾਰਤੀ 'ਚ ਲਾਂਚ ਕੀਤਾ ਹੈ। 'ਆਰ. ਪੀ-ਬੀ. ਟੀ. ਐੱਸ 50′ਦੀ ਕੀਮਤ 8,999 ਰੁਪਏ ਰੱਖੀ ਗਈ ਹੈ ਜਿਸ ਨੂੰ ਜਿਮ 'ਚ ਜਾਂ ਸਾਈਕਲਿੰਗ, ਦੌੜ ਲਗਾਉਂਦੇ ਹੋਏ ਸੁਣਨ ਨੂੰ ਧਿਆਨ 'ਚ ਰੱਖ ਕ ੇਬਣਾਇਆ ਗਿਆ ਹੈ। ਇਸ 'ਚ 12 ਐੱਮ. ਐੱਮ ਦਾ ਡਰਾਇਵਰ ਹੈ ਜੋ ਏ. ਪੀ. ਟੀ. ਐਕਸ, ਏ. ਏ. ਸੀ ਦਾ ਸਾਥ ਦਿੰਦਾ ਹੈ। ਇਸ ਈਅਰਫੋਨ ਦੇ ਕਿਨਾਰਿਆਂ 'ਤੇ ਬਲੂ ਐੱਲ. ਈ. ਡੀ ਲਾਈਟ ਲੱਗੀ ਹੈ।
ਪੈਨਾਸੋਨਿਕ ਇੰਡਿਆ ਦੇ ਪ੍ਰੋਡੈਕਟ ਪ੍ਰਮੁੱਖ ਗੌਰਵ ਗਾਵਰੀ ਨੇ ਇੱਕ ਬਿਆਨ 'ਚ ਕਿਹਾ, ਕਸਰਤ ਕਰਨ ਦੇ ਦੌਰਾਨ ਹੈੱਡਫੋਨ ਦੀ ਵੱਧਦੀ ਮੰਗ ਨੂੰ ਧਿਆਨ 'ਚ ਰੱਖ ਕੇ ਪੈਨਾਸੋਨਿਕ ਨੇ 'ਆਰ. ਪੀ-ਬੀ. ਟੀ. ਐੱਸ50′ ਈਅਰਫੋਨ ਨੂੰ ਵਿਕਸਿਤ ਕੀਤਾ ਹੈ ਜੋ ਕਿ ਵਾਟਰਪਰੂਫ ਟੈਕਨਾਲੋਜੀ ਨਾਲ ਲੈਸ ਹੈ ਅਤੇ ਫਿਟਨੈੱਸ ਦੇ ਸ਼ੌਕੀਨਾਂ ਲਈ ਇਸ ਦੀ ਲਾਈਟਿੰਗ ਨੂੰ ਉੱਚਿਤ ਬਣਾਇਆ ਗਿਆ ਹੈ।”
ਨੋਕੀਆ ਜਲਦ ਹੀ ਲਾਂਚ ਕਰ ਸਕਦੀ ਹੈ 5 ਨਵੇਂ ਐਂਡਰਾਇਡ ਸਮਾਰਟਫੋਨ
NEXT STORY