ਜਲੰਧਰ— ਮੋਬਾਇਲ ਨਿਰਮਾਤਾਵਾਂ ਨੂੰ ਕਿਹਾ ਗਿਆ ਹੈ ਕਿ ਉਹ ਸਾਰੇ ਮੌਜੂਦਾ ਫੋਨਾਂ 'ਚ ਇਕੋ ਜਿਹਾ ਸਾਫਟਵੇਅਰ ਇੰਸਟਾਲ ਕਰਨ ਜਿਸ ਵਿਚ ਪੈਨਿਕ ਬਟਨ ਵਰਗਾ ਫੀਚਰ ਸ਼ਾਮਲ ਹੋ ਸਕੇ। ਮੋਬਾਇਲ ਧਾਰਕ ਕਿਸੇ ਵੀ ਐਮਰਜੈਂਸੀ ਦੀ ਹਾਲਤ 'ਚ ਕੋਈ ਇਕ ਨੰਬਰ ਦਬਾ ਕੇ ਇਸ ਫੀਚਰ ਦੀ ਵਰਤੋਂ ਕਰ ਸਕਣਗੇ। ਦੂਰਸੰਚਾਰ ਵਿਭਾਗ ਨੇ ਇਸ ਬਾਰੇ ਨਿਰਦੇਸ਼ ਜਾਰੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਵਿਭਾਗ ਨੇ ਇਸ ਤੋਂ ਪਹਿਲਾਂ ਹੈਂਡਸੈੱਟ ਕੰਪਨੀਆਂ ਨੂੰ ਕਿਹਾ ਸੀ ਕਿ ਉਹ 1 ਜਨਵਰੀ 2017 ਤੋਂ ਵਿਕਣ ਵਾਲੇ ਸਾਰੇ ਨਵੇਂ ਫੋਨਾਂ 'ਚ ਪੈਨਿਕ ਬਟਨ ਦੀ ਵਿਵਸਥਾ ਕਰਨ।
ਵਿਭਾਗ ਨੇ ਹੈਂਡਸੈੱਟ ਕੰਪਨੀਆਂ ਨੂੰ ਕਿਹਾ ਹੈ ਕਿ ਉਹ ਮੌਜੂਦਾ ਫੋਨ 'ਚ ਨਵੇਂ ਸਾਫਟਵੇਅਰ ਸਥਾਪਿਤ ਕਰਨ ਲਈ ਆਪਣੇ ਰਿਟੇਲ ਵਿਕਰੀ ਕੇਂਦਰਾਂ 'ਤੇ ਵਿਵਸਥਾ ਕਰਨ। ਹਾਲਾਂਕਿ ਵਿਭਾਗ ਨੇ ਇਸ ਲਈ ਕੋਈ ਸਮਾਂ ਮਿਆਦ ਤੈਅ ਨਹੀਂ ਕੀਤੀ ਹੈ। ਉਥੇ ਹੀ ਆਦੇਸ਼ ਮੁਤਾਬਕ ਕੀ-ਪੈਡ 'ਤੇ 5 ਜਾਂ 9 ਨੰਬਰ ਦਬਾਉਣ 'ਤੇ ਐਮਰਜੈਂਸੀ ਟੈਲੀਫੋਨ ਨੰਬਰ 112 'ਤੇ ਕਾਲ ਹੋ ਜਾਵੇਗੀ। ਇਹ ਐਮਰਜੈਂਸੀ ਨੰਬਰ ਸੁਵਿਧਾ 1 ਜਨਵਰੀ ਤੋਂ ਸ਼ੁਰੂ ਹੋਵੇਗੀ ਅਤੇ ਇਕ-ਇਕ ਕਰਕੇ ਸਾਰੇ ਐਮਰਜੈਂਸੀ ਨੰਬਰਾਂ ਦੀਂ ਥਾਂ ਲੈ ਲਵੇਗੀ। ਫਿਲਹਾਲ ਪੁਲਸ ਲਈ 100 ਅਤੇ ਐਂਬੂਲੈਂਸ ਲਈ 102 ਨੰਬਰ ਮੌਜੂਦ ਹੈ।
ਇਸ ਸਮਾਰਟਫੋਨ 'ਤੇ ਮਿਲ ਰਹੀ ਹੈ 1000 ਰੁਪਏ ਦੀ ਛੋਟ
NEXT STORY