ਗੈਜੇਟ ਡੈਸਕ– ਫਿਲਿਪਸ ਨੇ ਭਾਰਤੀ ਬਾਜ਼ਾਰ ’ਚ 50 ਇੰਚ ਅਤੇ 58 ਇੰਚ ਡਿਸਪਲੇਅ ਵਾਲੇ ਦੋ ਨਵੇਂ 4ਕੇ ਐੱਲ.ਈ.ਡੀ. ਸਮਾਰਟ ਟੀਵੀ ਲਾਂਚ ਕੀਤੇ ਹਨ। ਇਨ੍ਹਾਂ ਦੋਵਾਂ ਹੀ ਸਮਾਰਟ ਟੀਵੀਆਂ ’ਚ ਬਿਹਤਰ ਸਾਊਂਡ ਲਈ ਡਾਲਬੀ ਵਿਜ਼ਨ ਅਤੇ ਡਾਲਬੀ ਐਟਾਮ ਤਕਨੀਕ ਸ਼ਾਮਲ ਕੀਤੀ ਗਈ ਹੈ। ਇਸ ਤੋਂ ਇਲਾਵਾ ਇਨ੍ਹਾਂ ’ਚ HDR10 ਪਲੱਸ ਦੀ ਵੀ ਸੁਪੋਰਟ ਦਿੱਤੀ ਗਈ ਹੈ। ਕੀਮਤ ਦੀ ਗੱਲ ਕਰੀਏ ਤਾਂ ਫਿਲਿਪਸ ਨੇ 50 ਇੰਚ ਵਾਲੇ 4ਕੇ ਸਮਾਰਟ ਟੀਵੀ ਦੀ ਕੀਮਤ 1,05,990 ਰੁਪਏ ਅਤੇ 58 ਇੰਚ ਵਾਲੇ 4ਕੇ ਸਮਾਰਟ ਟੀਵੀ ਦੀ ਕੀਮਤ 1,19,990 ਰੁਪਏ ਰੱਖੀ ਹੈ। ਇਨ੍ਹਾਂ ਦੋਵਾਂ ਟੀਵੀਆਂ ਨੂੰ ਆਨਲਾਈਨ ਅਤੇ ਆਫਲਾਈਨ ਸਟੋਰਾਂ ਤੋਂ ਆਸਾਨੀ ਨਾਲ ਖਰੀਦਿਆ ਜਾ ਸਕੇਗਾ।
ਫਿਲਿਪਸ ਦੇ ਸਮਾਰਟ ਟੀਵੀ ’ਚ ਮਿਲਣਗੇ ਇਹ ਖ਼ਾਸ ਫੀਚਰਜ਼
- ਫਿਲਿਪਸ ਦੇ ਇਨ੍ਹਾਂ ਦੋਵਾਂ ਹੀ ਸਮਾਰਟ ਟੀਵੀਆਂ ’ਚ ਡਿਸਪਲੇਅ ਨੂੰ ਛੱਡ ਕੇ ਸਾਰੇ ਫੀਚਰਜ਼ ਇਕ ਸਮਾਨ ਹਨ।
- ਇਨ੍ਹਾਂ ਦੋਵਾਂ ਹੀ ਸਮਾਰਟ ਟੀਵੀਆਂ ’ਚ 4ਕੇ ਐੱਲ.ਈ.ਡੀ. ਪੈਨਲ ਦਿੱਤਾ ਗਿਆ ਹੈ ਜੋ ਕਿ 16:9 ਆਸਪੈਕਟ ਰੇਸ਼ੀਓ ਨੂੰ ਸੁਪੋਰਟ ਕਰਦਾ ਹੈ।
- ਇਹ ਦੋਵਾਂ ਸਮਾਰਟ ਟੀਵੀ Saphi ਆਪਰੇਟਿੰਗ ਸਿਸਟਮ ’ਤੇ ਕੰਮ ਕਰਦੇ ਹਨ।
- ਇਨ੍ਹਾਂ ’ਚ ਨੈੱਟਫਲਿਕਸ ਅਤੇ ਐਮਾਜ਼ੋਨ ਪ੍ਰਾਈਮ ਵਰਗੇ ਵੀਡੀਓ ਸਟਰੀਮਿੰਗ ਐਪਸ ਦੀ ਸੁਪੋਰਟ ਵੀ ਦਿੱਤੀ ਗਈ ਹੈ।
-ਇਨ੍ਹਾਂ ਨੂੰ ਚਲਾਉਣਾ ਬਹੁਤ ਹੀ ਆਸਾਨ ਹੈ। ਇਨ੍ਹਾਂ ’ਚ ਖ਼ਾਸ ਮੈਨਿਊ ਮੌਜੂਦ ਹੈ ਜਿਸ ਨੂੰ ਇਕ ਬਟਨ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ।
Realme Narzo 10A ਖਰੀਦਣ ਦਾ ਮੌਕਾ ਅੱਜ, ਮਿਲਣਗੇ ਸ਼ਾਨਦਾਰ ਆਫਰ
NEXT STORY