ਜਲੰਧਰ: ਦੁਨੀਆ 'ਚ ਜਿਵੇਂ-ਜਿਵੇਂ ਬਿਹਤਰ ਕੈਮਰਾ ਵਾਲੇ ਫੋਨ ਦੀ ਮੰਗ ਵਧੀ ਹੈ, ਨਾਲ ਹੀ ਲੋਕਾਂ 'ਚ ਚੰਗੀ ਫੋਟੋਗ੍ਰਾਫੀ ਦਾ ਕਰੇਜ਼ ਵੱਧਦਾ ਜਾ ਰਿਹਾ ਹੈ । ਉਥੇ ਹੀ ਐਂਡ੍ਰਾਇਡ ਫੋਨ ਦੇ ਸ਼ੌਕੀਨਾਂ ਲਈ ਸਭ ਤੋਂ ਚੰਗੀ ਗੱਲ ਇਹ ਹੈ ਕਿ ਗੂਗਲ ਪਲੇ 'ਤੇ ਤੁਹਾਡੇ ਲਈ ਕਈ ਅਜਿਹੇ ਕੈਮਰਾ 1pp ਹਨ, ਜੋ ਤੁਹਾਨੂੰ ਬਿਹਤਰ ਫੋਟੋ ਐਕਸਪੀਰਿਅਨਸ ਦੇ ਸਕਦੇ ਹਨ। ਖਾਸ ਗੱਲ ਇਹ ਹੈ ਕਿ ਇਹ ਐਪਸ ਫ੍ਰੀ ਹਨ। ਇਨ੍ਹਾਂ 'ਚ ਏਡਿਟਿੰਗ ਤੋਂ ਲੈ ਕੇ ਫੋਟੋ ਕੁਆਲਿਟੀ ਨੂੰ ਬਿਹਤਰ ਬਣਾਉਣ ਦੇ ਕਈ ਆਪਸ਼ਨ ਹਨ, ਜਿਨ੍ਹਾਂ ਦਾ ਇਸਤੇਮਾਲ ਆਸਾਨੀ ਨਾਲ ਕੀਤਾ ਜਾ ਸਕਦਾ ਹੈ: -
Google Camera
ਜੇਕਰ ਤੁਹਾਡੇ ਕੋਲ ਗੂਗਲ ਦਾ ਨੈਕਸਸ ਸਮਾਰਟਫੋਨ ਨਹੀਂ ਹੈ ਤਾਂ ਤੁਸੀਂ ਗੂਗਲ ਕੈਮਰਾ ਨੂੰ ਇੰਸਟਾਲ ਕਰ ਸਕਦੇ ਹਨ। ਹਾਲਾਂਕਿ ਇਹ ਤੁਹਾਡੇ ਐਂਡ੍ਰਾਇਡ ਫੋਨ 'ਚ ਪਹਿਲਾਂ ਤੋਂ ਇੰਸਟਾਲ ਕੈਮਰਾ ਐਪ ਦੀ ਤਰ੍ਹਾਂ ਹੀ ਹੈ। ਪਰ ਇਸ 'ਚ ਕਈ ਬੇਸਿਕ ਅਤੇ ਐਡਵਾਂਸਡ ਖੂਬੀਆਂ ਵੀ ਹਨ। ਤੁਸੀਂ ਇਸ ਦੀ ਮਦਦ ਨਾਲਂ 360-ਡਿਗਰੀ ਫੋਟੋਗ੍ਰਾਫੀ ਕਰ ਸਕਦੇ ਹੋ। ਇਸ 'ਚ Lens Blur ਮੋਡ ਵਰਗੀ ਸਹੂਲਤ ਵੀ ਹੈ, ਜੋ ਤੁਹਾਨੂੰ DSLR ਕੈਮਰਾ ਦੀ ਤਰ੍ਹਾਂ ਆਬਜੈਕਟ ਨੂੰ ਫੋਕਸ ਅਤੇ ਡੀ-ਫੋਕਸ ਕਰਨ ਦੀ ਸਹੂਲਤ ਦਿੰਦਾ ਹੈ।
Camera 360 Ultimate
ਇਹ ਕੈਮਰਾ ਐਪ ਇਸ ਮਾਇਨੇ 'ਚ ਖਾਸ ਹੈ ਕਿ ਇਸ 'ਚ ਕਈ ਸਾਰੇ ਸ਼ਾਟ ਮੋਡ ਹਨ। ਇਸ ਦੇ ਜ਼ਰੀਏ ਤੁਸੀਂ ਜਲਦੀ ਅਤੇ ਘੱਟ ਐਡੀਟਿੰਗ ਨਾਲ ਬਿਹਤਰ ਫੋਟੋਗ੍ਰਾਫੀ ਕਰ ਸਕਦੇ ਹੋ। ਸਪੈਸ਼ਲ ਇਫੈਕਟਸ ਅਤੇ ਟਿਲਟ-ਸ਼ਿਫਟ ਕੈਮਰਾ ਵਰਗੀ ਸਹੂਲਤਾਂ ਨਾਲ ਲੈਸ ਇਸ ਐਪ 'ਚ Selfie ਦੇ ਸ਼ੌਕੀਨਾਂ ਲਈ ਇਕ ਸੈਲਫੀ ਮੋਡ ਵੀ ਹੈ।
Camera MX
ਇਹ ਕੈਮਰਾ ਘੱਟ ਐਡੀਟਿੰਗ ਐਪ 'ਚ ਵੀ ਸਪੈਸ਼ਲ ਇਫੈਕਟਸ ਦੀ ਕਈ ਸਾਰੀਆਂ ਸਹੂਲਤ ਹਨ। ਟੈਪ ਟੂ ਫੋਕਸ, ਜੂਮ, ਟਾਇਮਰ ਵਰਗੀਆਂ ਬੇਸਿਕ ਸਹੂਲਤਾਂ ਨਾਲ ਹੀ ਇਸ 'ਚ ਇਕ 6X ਮੈਨੀਯੂ ਹੈ, ਜਿਸ 'ਚ ਕਈ ਫਿਲਟਰਸ , ਫ੍ਰੇਮਸ ਅਤੇ ਫੋਟੋ ਇਫੈਕਟਸ ਹਨ। ਵਾਈਟ ਬੈਲੇਂਸ, ਕਾਂਟਰਾਸਟ ਅਤੇ ਕਲਰ ਨੂੰ ਬੈਲੇਂਸ ਕਰਨ ਲਈ ਵੀ ਇਸ 'ਚ ਕਈ ਫੀਚਰਸ ਹਨ।
Manual Camera
ਇਹ ਕੈਮਰਾ ਐਪ ਉਨ੍ਹਾਂ ਸਮਾਰਟਫੋਨ ਯੂਜ਼ਰਸ ਲਈ ਲਾਭਕਾਰੀ ਹਨ , ਜੋ ਫੋਟੋਗ੍ਰਾਫੀ ਦੀ ਬੇਸਿਕ ਜਾਣਕਾਰੀ ਨਾਲ ਹੀ ਕੈਮਰੇ ਦੀ ਬੇਸਿਕ ਜਾਣਕਾਰੀ ਵੀ ਰੱਖਦੇ ਹਨ। ਇਸ ਐਪ ਦੇ ਜ਼ਰੀਏ ਕੈਮਰੇ ਦੀ ਸੈਟਿੰਗਸ ਨੂੰ ਮੈਨੂਅਲ ਤੌਰ 'ਤੇ ਸੈੱਟ ਕੀਤਾ ਜਾ ਸਕਦਾ ਹੈ। ਇਹ ਐਪ ਫੋਟੋਗ੍ਰਾਫਰ ਨੂੰ ਸ਼ਟਰ ਸਪੀਡ, ਫੋਕਸ ਆਦਿ ਸਮੇਤ ਸਾਰੇ ਫੀਚਰਸ 'ਤੇ ਡਾਇਰੇਕਟ ਕੰਟਰੋਲ ਦਿੰਦਾ ਹੈ।
ਸੈਮਸੰਗ ਨੇ 2 ਸਾਲ ਪੁਰਾਣੇ ਇਸ ਸਮਾਰਟਫੋਨ ਲਈ ਪੇਸ਼ ਕੀਤਾ ਐਂਡ੍ਰਾਇਡ ਮਾਰਸ਼ਮੈਲੋ ਅਪਡੇਟ
NEXT STORY