ਗੈਜੇਟ ਡੈਸਕ- ਸਮਾਰਟਫੋਨ ਬ੍ਰਾਂਡ ਪੋਕੋ ਨੇ ਮੰਗਲਵਾਰ ਨੂੰ ਆਪਣੇ ਨਵੇਂ ਕਿਫਾਇਤੀ ਫੋਨ Poco C55 ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ ਮੀਡੀਆਟੈੱਕ ਹੀਲੀਓ ਜੀ85 ਪ੍ਰੋਸੈਸਰ ਅਤੇ 50 ਮੈਗਾਪਿਕਸਲ ਪ੍ਰਾਈਮਰੀ ਕੈਮਰੇ ਨਾਲ ਪੇਸ਼ ਕੀਤਾ ਗਿਆ ਹੈ।
Poco C55 ਦੀ ਕੀਮਤ
Poco C55 ਦੀ ਕੀਮਤ 9,499 ਰੁਪਏ ਰੱਖੀ ਗਈ ਹੈ। ਇਸ ਕੀਮਤ 'ਚ 4 ਜੀਬੀ. ਰੈਮ+64 ਜੀ.ਬੀ. ਦੀ ਸਟੋਰੇਜ ਮਿਲਦੀ ਹੈ, ਉੱਥ ਹੀ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਦੀ ਕੀਮਤ 10,999 ਰੁਪਏ ਹੈ। ਫੋਨ ਨੂੰ ਕੂਲ ਬਲਿਊ, ਫਾਰੇਸਟ ਗਰੀਨ ਅਤੇ ਪਾਵਰ ਬਲੈਕ ਕਲਰ 'ਚ ਖਰੀਦਿਆ ਜਾ ਸਕੇਗਾ। Poco C55 ਦੀ ਵਿਕਰੀ 28 ਫਰਵਰੀ ਤੋਂ ਹੋਵੇਗੀ। ਬੈਂਕ ਆਫਰ ਦੇ ਨਾਲ ਫੋਨ ਨੂੰ 8,499 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦਣ ਦਾ ਮੌਕਾ ਮਿਲੇਗਾ। ਉੱਥੇ ਹੀ ਟਾਪ ਵੇਰੀਐਂਟ 9,999 ਰੁਪਏ 'ਚ ਮਿਲੇਗਾ।
Poco C55 ਦੇ ਫੀਚਰਜ਼
Poco C55 'ਚ MIUI 13 ਹੈ। ਇਸਤੋਂ ਇਲਾਵਾ ਇਸ ਵਿਚ ਮੀਡੀਆਟੈੱਕ ਹੀਲੀਓ ਜੀ85 ਪ੍ਰੋਸੈਸਰ ਦੇ ਨਾਲ 6 ਜੀ.ਬੀ. ਤਕ ਰੈਮ ਅਤੇ 128 ਜੀ.ਬੀ. ਤਕ ਦੀ ਸਟੋਰੇਜ ਦਿੱਤੀ ਗਈ ਹੈ। ਫੋਨ 'ਚ 6.71 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਮਿਲਦੀ ਹੈ ਜਿਸਦੀ ਬ੍ਰਾਈਟਨੈੱਸ 534 ਨਿਟਸ ਹੈ ਅਤੇ ਰਿਫ੍ਰੈਸ਼ ਰੇਟ 60Hz ਹੈ।
ਫੋਟੋਗ੍ਰਾਫੀ ਲਈ ਫੋਨ 'ਚ ਦੋ ਰੀਅਰ ਕੈਮਰੇ ਹਨ ਜਿਨ੍ਹਾਂ 'ਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ ਅਤੇ ਦੂਜੇ ਲੈੱਨਜ਼ ਬਾਰੇ ਕੰਪਨੀ ਨੇ ਜਾਣਕਾਰੀ ਨਹੀਂ ਦਿੱਤੀ। ਫਰੰਟ 'ਚ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਕੈਮਰੇ ਦੇ ਨਾਲ ਨਾਈਟ ਸਮੇਤ ਕਈ ਮੋਡਸ ਮਿਲਣਗੇ।
Poco C55 'ਚ ਰੀਅਰ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੋਨ 'ਚ ਵਾਈ-ਫਾਈ, 4ਜੀ, ਬਲੂਟੁੱਥ 5.1, ਜੀ.ਪੀ.ਐੱਸ. ਅਤੇ ਮਾਈਕ੍ਰੋ ਯੂ.ਐੱਸ.ਬੀ. ਪੋਰਟ ਹੈ। ਫੋਨ 'ਚ 5000mAh ਦੀ ਬੈਟਰੀ ਹੈ ਜਿਸਦੇ ਨਾਲ 10 ਵਾਟ ਦੀ ਚਾਰਜਿੰਗ ਹੈ। ਫੋਨ ਨੂੰ ਵਾਟਰ ਰੈਸਿਸਟੈਂਟ ਲਈ ਆਈ.ਪੀ. 52 ਦੀ ਰੇਟਿੰਗ ਮਿਲੀ ਹੈ।
ਨੋਕੀਆ ਨੇ ਭਾਰਤ 'ਚ ਲਾਂਚ ਕੀਤਾ ਦਮਦਾਰ 5ਜੀ ਸਮਾਰਟਫੋਨ, ਇੰਨੀ ਹੈ ਕੀਮਤ
NEXT STORY