ਗੈਜੇਟ ਡੈਸਕ– Poco M4 Pro ਦੀ ਭਾਰਤ ’ਚ ਅੱਜ ਯਾਨੀ 7 ਮਾਰਚ ਨੂੰ ਪਹਿਲੀ ਸੇਲ ਹੈ। Poco M4 Pro ਨੂੰ ਪਿਛਲੇ ਹਫ਼ਤੇ ਹੀ ਭਾਰਤ ’ਚ ਲਾਂਚ ਕੀਤਾ ਗਿਆ ਹੈ। Poco M4 Pro ਨੂੰ ਮੋਬਾਇਲ ਵਰਲਡ ਕਾਂਗਰਸ (MWC 2022) ਤੋਂ ਬਾਅਦ ਭਾਰਤੀ ਬਾਜ਼ਾਰ ’ਚ ਪੇਸ਼ ਕੀਤਾ ਗਿ ਹੈ। Poco M4 Pro ’ਚ 4ਜੀ ਕੁਨੈਕਟੀਵਿਟੀ ਹੈ ਅਤੇ ਇਸ ਵਿਚ 6.43 ਇੰਚ ਦੀ ਅਮੋਲੇਡ ਡਿਸਪਲੇਅ ਹੈ ਜਿਸਦਾ ਰਿਫ੍ਰੈਸ਼ ਰੇਟ 90Hz ਹੈ। ਫੋਨ ’ਚ ਮੀਡੀਆਟੈੱਕ ਹੇਲੀਓ ਜੀ96 ਪ੍ਰੋਸੈਸਰ ਦਿੱਤਾ ਗਿਆ ਹੈ। ਇਸਤੋਂ ਇਲਾਵਾ ਇਸ ਵਿਚ 8 ਜੀ.ਬੀ. ਰੈਮ ਦੇ ਨਾਲ 256 ਜੀ.ਬੀ. ਦੀ ਸਟੋਰੇਜ ਹੈ।
Poco M4 Pro ਦੀ ਕੀਮਤ
ਫੋਨ ਦੇ 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 14,999 ਰੁਪਏ, 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 16,499 ਰੁਪਏ ਅਤੇ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 17,999 ਰੁਪਏ ਹੈ। ਫੋਨ ਨੂੰ ਫਲਿਪਕਾਰਟ ਤੋਂ ਖ਼ਰੀਦਿਆ ਜਾ ਸਕੇਗਾ। HDFC ਬੈਂਕ ਨਾਲ ਗਾਹਕਾਂ ਨੂੰ 1,000 ਰੁਪਏ ਦੀ ਛੋਟ ਮਿਲੇਗੀ। ਫੋਨ ਨੂੰ ਕੂਲ ਬਲਿਊ, ਪੋਕੋ ਯੈਲੋ ਅਤੇ ਪਾਵਰ ਬਲੈਕ ਰੰਗ ’ਚ ਖ਼ਰੀਦਿਆ ਜਾ ਸਕੇਗਾ।
Poco M4 Pro ਦੇ ਫੀਚਰਜ਼
ਫੋਨ ’ਚ ਐਂਡਰਾਇਡ 11 ਆਧਾਰਿਤ MIUI 13 ਹੈ। ਇਸ ਵਿਚ 6.43 ਇੰਚ ਦੀ ਫੁਲ-ਐੱਚ.ਡੀ. ਪਲੱਸ ਅਮੋਲੇਡ ਡਿਸਪਲੇਅ ਹੈ। ਫੋਨ ’ਚ ਮੀਡੀਆਟੈੱਕ ਹੇਲੀਓ ਜੀ96 ਪ੍ਰੋਸੈਸਰ ਦੇ ਨਾਲ 8 ਜੀ.ਬੀ. ਤਕ LPDDR4x ਰੈਮ ਅਤੇ 256 ਜੀ.ਬੀ. ਤਕ ਦੀ ਸਟੋਰੇਜ ਦਿੱਤੀ ਗਈ ਹੈ। ਫੋਨ ’ਚ ਲਿਕੁਇਡ ਕੂਲ ਤਕਨਾਲੋਜੀ 1.0 ਹੈ। ਫੋਨ ’ਚ ਡਾਇਨਾਮਿਕ ਰੈਮ ਵੀ ਹੈ ਜਿਸਦੀ ਮਦਦ ਨਾਲ ਰੈਮ ਨੂੰ 11 ਜੀ.ਬੀ. ਤਕ ਵਧਾਇਆ ਜਾ ਸਕੇਗਾ।
ਫੋਨ ’ਚ ਤਿੰਨ ਰੀਅਰ ਕੈਮਰੇ ਹਨ ਜਿਨ੍ਹਾਂ ’ਚ ਪ੍ਰਾਈਮਰੀ ਲੈੱਨਜ਼ 64 ਮੈਗਾਪਿਕਸਲ ਦਾ ਹੈ। ਦੂਜਾ ਲੈੱਨਜ਼ 8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਦਿੱਤਾ ਗਿਆ ਹੈ। ਇਸਤੋਂ ਇਲਾਵਾ ਇਸ ਵਿਚ 2 ਮੈਗਾਪਿਕਸਲ ਦਾ ਮੈਕ੍ਰੋਨ ਸੈਂਸਰ ਵੀ ਹੈ। ਸੈਲਫ਼ੀ ਲਈਪੋਕੋ ਦੇ ਇਸ ਫੋਨ ’ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲੇਗਾ।
ਕੁਨੈਕਟੀਵਿਟੀ ਲਈ ਫੋਨ ’ਚ 4G LTE, Wi-Fi 802.11 a/b/g/n, ਬਲੂਟੁੱਥ v5, 3.5mm ਹੈੱਡਫੋਨ ਜੈੱਕ, IR ਬਲਾਸਟਰ ਅਤੇ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਫੋਨ ’ਚ ਫੇਸ ਆਈ.ਡੀ. ਵੀ ਮਿਲੇਗੀ। ਇਸ ਵਿਚ 5000mAh ਦੀ ਬੈਟਰੀ ਹੈ ਜਿਸਦੇ ਨਾਲ 33W ਦੀ ਫਾਸਟ ਚਾਰਜਿੰਗ ਦਾ ਸਪੋਰਟ ਹੈ।
ਇਸ ਬ੍ਰਾਂਡ ਨੇ ਵਾਪਸ ਮੰਗਵਾਈਆਂ 17 ਲੱਖ ਸਮਾਰਟ ਘੜੀਆਂ, ਦੇ ਰਿਹਾ ਰਿਫੰਡ
NEXT STORY