ਜਲੰਧਰ— ਜਰਮਨ ਦੀ ਕਾਰ ਨਿਰਮਾਤਾ ਕੰਪਨੀ ਪੋਰਸ਼ ਨੇ ਭਾਰਤ 'ਚ ਆਪਣੀ ਮਕਾਨ SUV ਦੇ 2.0 ਲਿਟਰ ਪੈਟਰੋਲ ਵਰਜਨ ਨੂੰ ਵੀ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਮਕਾਨ 2 .0 ਪੈਟਰੋਲ ਦੀ ਕੀਮਤ 76.16 ਲੱਖ ਰੁਪਏ (ਐਕਸ-ਸ਼ੋਰੂਮ) ਤੈਅ ਕੀਤੀ ਹੈ। ਪੋਰਸ਼ ਮਕਾਨ 2.0 ਪੈਟਰੋਲ ਦੀ ਬੁਕਿੰਗਸ ਸ਼ੁਰੂ ਹੋ ਚੁੱਕੀ ਹੈ। ਗਾਹਕ 10 ਲੱਖ ਰੁਪਏ ਦੇ ਕੇ ਇਸ ਗੱਡੀ ਨੂੰ ਬੁੱਕ ਕਰ ਸਕਦੇ ਹਨ। ਪੋਰਸ਼ ਇਸ ਗਡੀ ਦੀ ਡਿਲੀਵਰੀ ਇਸ ਸਾਲ ਦੇ ਅੰਤ ਤੱਕ ਸ਼ੁਰੂ ਕਰੇਗੀ।
ਇਸਦੇ ਇੰਜਣ ਪਾਵਰ ਦੀ ਗੱਲ ਕਰੀਏ ਤਾਂ ਪੋਰਸ਼ਾ ਮਕਾਨ ਦੇ ਇਸ ਮਾਡਲ 'ਚ 2.0-ਲਿਟਰ ਦਾ ਪੈਟਰੋਲ ਇੰਜਣ ਲਗਾਇਆ ਗਿਆ ਹੈ ਜਿਸ ਨਾਲ ਅਧਿਕਤਮ 252 ਐੱਚ. ਪੀ ਦੀ ਤਾਕਤ ਅਤੇ 370ਐੱਨ. ਐੱਮ ਤੱਕ ਟਾਰਕ ਜਨਰੇਟ ਹੋ ਸਕਦਾ ਹੈ । ਇਹ ਗੱਡੀ 0-100 ਕਿ. ਮੀ/ਘੰਟੇ ਦੀ ਰਫਤਾਰ ਪਾਉਣ 'ਚ ਸਿਰਫ 6.7 ਸੈਕੇਂਡਸ ਲਗਦੇ ਹਨ। ਪੋਰਸ਼ ਮਕਾਨ 2.0 ਪੈਟਰੋਲ ਦੀ ਟਾਪ ਸਪੀਡ 229 ਕਿ. ਮੀ/ ਘੰਟਾ ਹੈ। ਪੋਰਸ਼ ਦੀ ਇਹ 5-ਸੀਟਰ ਗੱਡੀ ਮਕਾਨ ਦੇ ਹੋਰ ਦੋ ਵੇਰਿਅੰਟਸ, 244ਐੱਚ. ਪੀ ਦੇ ਮਕਾਨ ਐੱਸ ਡੀਜਲ ਅਤੇ 400ਐੱਚ. ਪੀ ਦੇ ਮਕਾਨ ਟਰਬੋ ਪੈਟਰੋਲ, ਦੇ ਹੇਠਾਂ ਰੱਖੀ ਗਈ ਹੈ।
ਪੋਰਸ਼ ਦੀ ਮਕਾਨ 2.0 ਪੈਟਰੋਲ ਦੀ ਭਾਰਤੀ ਕਾਰ ਬਾਜ਼ਾਰ 'ਚ ਕਿਸੇ ਵੀ ਗੱਡੀ ਨਾਲ ਸਿੱਧਾ ਮੁਕਾਬਲਾ ਨਹੀਂ ਹੈ। ਹਾਲਾਂਕਿ ਲਗਭਗ ਇਸ ਕੀਮਤ 'ਚ ਲੈਂਡ ਰੋਵਰ ਡਿੱਸਕਵਰੀ ਸਪੋਰਟ, ਮਰਸਡੀਜ਼ ਜੀ. ਐੱਲ. ਈ ਕਲਾਸ ਅਤੇ ਬੀ. ਐੱਮ. ਡਬਲਿਯੂ ਐਕਸ 5 ਗੱਡੀਆਂ ਹਨ, ਪਰ ਇਹ ਸਾਰੀਆਂ ਡੀਜਲ ਇਜਣ ਵੇਰਿਅੰਟ ਨਾਲ ਆਉਂਦੀਆਂ ਹਨ। ਇਹ ਭਾਰਤ 'ਚ ਸਭ ਤੋਂ ਸਸਤੀ-ਮਕਾਨ S”V ਹੋਵੇਗੀ। ਭਾਰਤ 'ਚ ਵਿਕਣ ਵਾਲੀ ਮਕਾਨ ਬਾਕੀ ਦੋਨਾਂ ਵੇਰਿਅੰਟਸ ਦੀ ਕੀਮਤ 1 ਕਰੋੜ ਰੁਪਏ ਤੋਂ ਜ਼ਿਆਦਾ ਹੈ।
ਬਾਈਕ ਦੇ ਦਿਵਾਨਿਆਂ ਲਈ ਯਾਹਮਾ ਨੇ ਪੇਸ਼ ਕੀਤਾ ਨਵਾਂ ਤੋਹਫਾ (ਤਸਵੀਰਾਂ)
NEXT STORY