ਗੈਜੇਟ ਡੈਸਕ - Samsung ਨੇ ਆਪਣੇ ਫਲੈਗਸ਼ਿਪ ਫੋਨ ਦੀ ਕੀਮਤ 'ਚ ਹੁਣ ਤੱਕ ਭਾਰੀ ਕਟੌਤੀ ਕੀਤੀ ਹੈ। Samsung Galaxy S23 Ultra 5G ਸਮਾਰਟਫੋਨ ਲਾਂਚ ਪ੍ਰਾਈਸ ਤੋਂ ਅੱਧੀ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ। ਇਸ 'ਚ ਮੌਜੂਦ ਫੀਚਰਸ ਦੀ ਗੱਲ ਕਰੀਏ ਤਾਂ ਇਹ 200MP ਕੈਮਰਾ, 12GB ਰੈਮ, 256GB ਸਟੋਰੇਜ ਵਰਗੇ ਦਮਦਾਰ ਫੀਚਰਸ ਨਾਲ ਆਉਂਦਾ ਹੈ। ਸੈਮਸੰਗ ਦੇ ਇਸ ਫੋਨ ਦੀ ਖਰੀਦ 'ਤੇ ਬੈਂਕ ਡਿਸਕਾਊਂਟ ਅਤੇ ਨੋ-ਕੋਸਟ EMI ਵੀ ਮਿਲੇਗਾ। ਇੰਨਾ ਹੀ ਨਹੀਂ ਪੁਰਾਣੇ ਫੋਨਾਂ ਦੇ ਐਕਸਚੇਂਜ 'ਤੇ ਵੱਖਰਾ ਡਿਸਕਾਊਂਟ ਦਿੱਤਾ ਜਾਵੇਗਾ।
ਸੈਮਸੰਗ ਦੇ ਇਸ ਫਲੈਗਸ਼ਿਪ ਫੋਨ ਦੀ ਲਾਂਚ ਕੀਮਤ 1,49,999 ਰੁਪਏ ਹੈ। ਫਿਲਹਾਲ ਇਸ ਫੋਨ ਨੂੰ 76,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ। ਫੋਨ ਦੇ 12GB ਰੈਮ ਅਤੇ 256GB ਵੇਰੀਐਂਟ ਨੂੰ ਫਿਲਹਾਲ Amazon 'ਤੇ ਲਿਸਟ ਕੀਤਾ ਗਿਆ ਹੈ। ਤੁਸੀਂ ਇਸ ਫੋਨ ਨੂੰ ਈ-ਕਾਮਰਸ ਵੈੱਬਸਾਈਟ ਤੋਂ 3,733 ਰੁਪਏ ਦੀ ਸ਼ੁਰੂਆਤੀ EMI 'ਤੇ ਖਰੀਦ ਸਕਦੇ ਹੋ। ਇੰਨਾ ਹੀ ਨਹੀਂ ਇਸ ਫੋਨ ਦੀ ਖਰੀਦਦਾਰੀ 'ਤੇ 53,200 ਰੁਪਏ ਤੱਕ ਦਾ ਐਕਸਚੇਂਜ ਆਫਰ ਵੀ ਮਿਲੇਗਾ।
Samsung Galaxy S23 Ultra ਦੇ ਫੀਚਰਸ
ਸੈਮਸੰਗ ਦਾ ਇਹ ਧਾਕੜ ਸਮਾਰਟਫੋਨ 6.81 ਇੰਚ 2X ਡਾਇਨਾਮਿਕ AMOLED ਡਿਸਪਲੇਅ ਨਾਲ ਆਉਂਦਾ ਹੈ। ਫੋਨ ਦੀ ਡਿਸਪਲੇਅ ਦਾ ਰੈਜ਼ੋਲਿਊਸ਼ਨ 3088 x 1440 ਪਿਕਸਲ ਹੈ। ਫੋਨ ਦੀ ਡਿਸਪਲੇ 120Hz ਹਾਈ ਰਿਫਰੈਸ਼ ਰੇਟ ਫੀਚਰ ਨੂੰ ਸਪੋਰਟ ਕਰਦੀ ਹੈ ਅਤੇ ਇਹ ਇਨ-ਡਿਸਪਲੇ ਫਿੰਗਰਪ੍ਰਿੰਟ ਸੈਂਸਰ ਨੂੰ ਸਪੋਰਟ ਕਰੇਗੀ।
Samsung Galaxy S23 Ultra 'ਚ Qualcomm Snapdragon 8 Gen 2 ਪ੍ਰੋਸੈਸਰ ਹੈ, ਜਿਸ ਦੇ ਨਾਲ ਇਹ 12GB ਰੈਮ ਅਤੇ 1TB ਇੰਟਰਨਲ ਸਟੋਰੇਜ ਨਾਲ ਸਪੋਰਟ ਹੋਵੇਗਾ। ਫੋਨ 'ਚ ਐੱਸ-ਪੇਨ ਸਪੋਰਟ ਹੈ। ਇਸ ਤੋਂ ਇਲਾਵਾ ਸੈਮਸੰਗ ਦੇ ਇਸ ਮਜ਼ਬੂਤ ਫੋਨ 'ਚ 5000mAh ਦੀ ਪਾਵਰਫੁੱਲ ਬੈਟਰੀ ਹੈ। ਇਸ ਦੇ ਨਾਲ 45W ਵਾਇਰਡ ਅਤੇ ਵਾਇਰਲੈੱਸ ਚਾਰਜਿੰਗ ਫੀਚਰ ਲਈ ਸਪੋਰਟ ਮਿਲੇਗਾ। ਇਹ ਫੋਨ ਐਂਡ੍ਰਾਇਡ 13 'ਤੇ ਆਧਾਰਿਤ OneUI 5 'ਤੇ ਕੰਮ ਕਰਦਾ ਹੈ।
ਸੈਮਸੰਗ ਦੇ ਇਸ ਫੋਨ ਦੇ ਪਿਛਲੇ ਹਿੱਸੇ 'ਚ ਕਵਾਡ ਕੈਮਰਾ ਸੈੱਟਅਪ ਮੌਜੂਦ ਹੈ। ਫੋਨ 'ਚ 200MP ਦਾ ਮੁੱਖ ਕੈਮਰਾ ਹੋਵੇਗਾ। ਇਸ ਦੇ ਨਾਲ ਹੀ 10MP, 12MP ਅਤੇ 10MP ਦੇ ਤਿੰਨ ਹੋਰ ਕੈਮਰੇ ਦਿੱਤੇ ਗਏ ਹਨ। ਫੋਨ ਦਾ ਪ੍ਰਾਇਮਰੀ ਕੈਮਰਾ OIS ਯਾਨੀ ਆਪਟੀਕਲ ਇਮੇਜ ਸਟੇਬਲਾਈਜ਼ੇਸ਼ਨ ਨੂੰ ਸਪੋਰਟ ਕਰੇਗਾ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ ਵਿੱਚ 12MP ਕੈਮਰਾ ਹੈ।
ਇਸ ਸ਼ਹਿਰ 'ਚ ਖੁੱਲ੍ਹੇਗਾ Tesla ਦਾ ਪਹਿਲਾ ਸ਼ੋਅਰੂਮ! ਭਾਰਤ 'ਚ ਜ਼ਮੀਨ ਦੀ ਭਾਲ ਕਰ ਰਹੀ ਕੰਪਨੀ
NEXT STORY