ਆਟੋ ਡੈਸਕ- ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਕਾਰੋਬਾਰੀ ਐਲੋਨ ਮਸਕ ਦੀ ਇਲੈਕਟ੍ਰਿਕ ਕਾਰ ਕੰਪਨੀ ਟੈਸਲਾ ਦੀ ਭਾਰਤ ਐਂਟਰੀ ਨੂੰ ਲੈ ਕੇ ਇਕ ਵਾਰ ਫਿਰ ਚਰਚਾ ਸ਼ੁਰੂ ਹੋ ਗਈ ਹੈ। ਇਸ ਵਾਰ ਮਾਮਲਾ ਕੰਪਨੀ ਦੇ ਪਲਾਂਟ ਤੋਂ ਅੱਗੇ ਨਿਕਲ ਕੇ ਸਿੱਧਾ ਸ਼ੋਅਰੂਮ ਤੱਕ ਪਹੁੰਚ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਟੈਸਲਾ ਇਸ ਸਾਲ ਦੇ ਅਖੀਰ ਤੱਕ ਭਾਰਤ 'ਚ ਆਪਣਾ ਪਹਿਲਾ ਸ਼ੋਅਰੂਮ ਖੋਲ੍ਹ ਸਕਦੀ ਹੈ।
ਵੱਖ-ਵੱਖ ਸਰੋਤਾਂ ਦੇ ਹਵਾਲੇ ਨਾਲ ਰਾਇਟਰਜ਼ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਐਲੋਨ ਮਸਕ ਦੀ ਟੈਸਲਾ ਨੇ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਇਕ ਵਾਰ ਫਿਰ ਸ਼ੋਅਰੂਮ ਦੀ ਜਗ੍ਹਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਕੰਪਨੀ ਦੇ ਇਸ ਕਦਮ ਨੂੰ ਪਹਿਲਾ ਸੰਕੇਤ ਮੰਨਿਆ ਜਾ ਰਿਹਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੰਪਨੀ ਇਸ ਸਾਲ ਦੇ ਸ਼ੁਰੂ ਵਿਚ ਆਪਣੀਆਂ ਨਿਵੇਸ਼ ਯੋਜਨਾਵਾਂ ਨੂੰ ਰੋਕ ਦੇਣ ਤੋਂ ਬਾਅਦ ਭਾਰਤੀ ਬਾਜ਼ਾਰ ਵਿਚ ਦਾਖਲ ਹੋਣ 'ਤੇ ਮੁੜ ਵਿਚਾਰ ਕਰ ਰਹੀ ਹੈ।
ਦੱਸ ਦੇਈਏ ਕਿ ਮਸਕ ਨੇ ਅਪ੍ਰੈਲ ਵਿੱਚ ਕਿਹਾ ਸੀ ਕਿ ਉਹ ਆਪਣੇ ਇੱਕ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣਗੇ। ਜਿੱਥੇ ਉਹ ਸੰਭਾਵੀ ਤੌਰ 'ਤੇ ਭਾਰਤ ਵਿੱਚ 2-3 ਬਿਲੀਅਨ ਡਾਲਰ ਦੇ ਨਿਵੇਸ਼ ਦਾ ਐਲਾਨ ਕਰ ਸਕਦੇ ਹਨ। ਹਾਲਾਂਕਿ, ਗਲੋਬਲ ਮਾਰਕੀਟ ਵਿੱਚ ਟੈਸਲਾ ਦੀ ਵਿਕਰੀ ਵਿੱਚ ਗਿਰਾਵਟ ਅਤੇ 10 ਫੀਸਦੀ ਕਰਮਚਾਰੀਆਂ ਦੀ ਬਰਖਾਸਤਗੀ ਤੋਂ ਬਾਅਦ ਮਸਕ ਦਾ ਦੌਰਾ ਆਖਰੀ ਸਮੇਂ ਰੱਦ ਕਰ ਦਿੱਤਾ ਗਿਆ ਸੀ।
ਇਸ ਕੰਪਨੀ ਨਾਲ ਚੱਲ ਰਹੀ ਗੱਲ
ਰਾਇਟਰਜ਼ ਦੀ ਰਿਪੋਰਟ ਵਿੱਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਟੈਸਲਾ ਹੁਣ ਭਾਰਤੀ ਰਾਜਧਾਨੀ ਵਿੱਚ ਆਪਣਾ ਸ਼ੋਅਰੂਮ ਸ਼ੁਰੂ ਕਰਨ ਲਈ ਜਗ੍ਹਾ ਦੀ ਤਲਾਸ਼ ਕਰ ਰਹੀ ਹੈ। ਟੈਸਲਾ ਆਪਣੇ ਪ੍ਰੋਜੈਕਟ ਲਈ ਭਾਰਤ ਦੇ DLF (DLF.NS) ਨਾਲ ਵੀ ਗੱਲਬਾਤ ਕਰ ਰਿਹਾ ਹੈ, ਜੋ ਕਿ ਸ਼ੁਰੂਆਤੀ ਪੜਾਅ 'ਤੇ ਹੈ। ਰਿਪੋਰਟ ਵਿਚ ਤੀਜੇ ਸਰੋਤ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਹ ਯਕੀਨੀ ਨਹੀਂ ਹੈ ਕਿ ਭਾਰਤ ਦੇ ਸਭ ਤੋਂ ਵੱਡੇ ਪ੍ਰਾਪਰਟੀ ਡਿਵੈਲਪਰ ਨਾਲ ਟੈਸਲਾ ਦੀ ਗੱਲਬਾਤ ਕਿਸ ਨਤੀਜੇ 'ਤੇ ਪਹੁੰਚੀ ਹੈ। ਸੰਭਵ ਹੈ ਕਿ ਟੈਸਲਾ ਕੁਝ ਹੋਰ ਵੱਡੀਆਂ ਕੰਪਨੀਆਂ ਨਾਲ ਵੀ ਗੱਲ ਕਰ ਸਕਦੀ ਹੈ। ਹਾਲਾਂਕਿ ਇਸ ਮਾਮਲੇ 'ਚ ਨਾ ਤਾਂ ਟੈਸਲਾ ਨੇ ਕੋਈ ਜਵਾਬ ਦਿੱਤਾ ਹੈ ਅਤੇ ਨਾ ਹੀ DLF ਤੋਂ ਕੋਈ ਜਵਾਬ ਆਇਆ ਹੈ।
5,000 ਵਰਗ ਫੁੱਟ ਦਾ ਐਕਸਪੀਰੀਅੰਸ ਸੈਂਟਰ
ਸੂਤਰਾਂ ਦੇ ਹਵਾਲੇ ਨਾਲ ਰਿਪੋਰਟ 'ਚ ਇਹ ਵੀ ਦੱਸਿਆ ਗਿਆ ਹੈ ਕਿ ਟੈਸਲਾ ਕੰਜ਼ਿਊਮਰ ਐਕਸਪੀਰੀਅੰਸ ਸੈਂਟਰ ਬਣਾਉਣ 'ਤੇ ਵੀ ਵਿਚਾਰ ਕਰ ਰਹੀ ਹੈ। ਇਸ ਦੇ ਲਈ ਕੰਪਨੀ 3,000 ਤੋਂ 5,000 ਵਰਗ ਫੁੱਟ (280-465 ਵਰਗ ਮੀਟਰ) ਜ਼ਮੀਨ ਦੀ ਤਲਾਸ਼ ਕਰ ਰਹੀ ਹੈ। ਇਸ ਤੋਂ ਇਲਾਵਾ ਡਿਲੀਵਰੀ ਅਤੇ ਸਰਵਿਸ ਸੈਂਟਰ ਲਈ ਇਸ ਤੋਂ ਲਗਭਗ 3 ਗੁਣਾ ਵੱਡੀ ਜਗ੍ਹਾ ਦੀ ਖੋਜ ਵੀ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਟੈਸਲਾ ਕਈ ਵੱਖ-ਵੱਖ ਸਥਾਨਾਂ ਦਾ ਮੁਲਾਂਕਣ ਕਰ ਰਹੀ ਹੈ। ਜਿਸ ਵਿੱਚ ਦੱਖਣੀ ਦਿੱਲੀ ਵਿੱਚ ਡੀ.ਐੱਲ.ਐੱਫ. ਦਾ ਐਵੇਨਿਊ ਮਾਲ ਅਤੇ ਗੁਰੂਗ੍ਰਾਮ ਵਿੱਚ ਸਾਈਬਰ ਹੱਬ ਸ਼ਾਮਲ ਹੈ।
ਹਾਲਾਂਕਿ ਟੈਸਲਾ ਦੀ ਇੰਡੀਆ ਐਂਟਰੀ ਨੂੰ ਲੈ ਕੇ ਕੰਪਨੀ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਟੈਸਲਾ ਭਾਰਤ 'ਚ ਕਿਵੇਂ ਆਉਂਦੀ ਹੈ। ਜਾਂ ਤਾਂ ਕੰਪਨੀ ਆਪਣੀਆਂ ਕਾਰਾਂ ਨੂੰ ਇੰਪੋਰਟ ਕਰ ਸਕਦੀ ਹੈ ਅਤੇ ਉਨ੍ਹਾਂ ਨੂੰ ਭਾਰਤੀ ਬਾਜ਼ਾਰ 'ਚ ਲਾਂਚ ਕਰ ਸਕਦੀ ਹੈ। ਅਜਿਹੇ 'ਚ 100 ਫੀਸਦੀ ਤੋਂ ਜ਼ਿਆਦਾ ਇੰਪੋਰਟ ਡਿਊਟੀ ਲੱਗਣ ਨਾਲ ਕਾਰਾਂ ਦੀ ਕੀਮਤ ਬਹੁਤ ਜ਼ਿਆਦਾ ਹੋ ਜਾਵੇਗੀ। ਦੂਸਰੀ ਸ਼ਰਤ ਇਹ ਹੈ ਕਿ ਕੰਪਨੀ ਭਾਰਤ ਸਰਕਾਰ ਦੀ ਨਵੀਂ ਇਲੈਕਟ੍ਰਿਕ ਵਾਹਨ ਨੀਤੀ ਤਹਿਤ ਵੱਡੀ ਰਕਮ ਨਿਵੇਸ਼ ਕਰੇ, ਜਿਸ ਨਾਲ ਕੰਪਨੀ ਨੂੰ 15 ਫੀਸਦੀ ਦੀ ਦਰ ਨਾਲ ਕਾਰਾਂ ਦੀ ਦਰਾਮਦ ਕਰਨ ਦੀ ਸਹੂਲਤ ਮਿਲੇਗੀ।
ਸਰਕਾਰ ਨੇ ਬੰਦ ਕੀਤੇ 80 ਲੱਖ SIM Card, ਕਿਤੇ ਤੁਹਾਡਾ ਨੰਬਰ ਤਾਂ ਨਹੀਂ ਸ਼ਾਮਲ
NEXT STORY