ਗੈਜੇਟ ਡੈਸਕ– ਦੁਨੀਆ ਭਰ ’ਚ ਸਭ ਤੋਂ ਜ਼ਿਆਦਾ ਲੋਕਪ੍ਰਿਅ ਬੈਟਲ ਰਾਇਲ ਗੇਮ PUBG Mobile ਨੇ ਕਲਾਸਿਕ ਹਾਰਰ ਗੇਮ Resident Evil 2 ਦੇ ਨਾਲ ਸਾਂਝੇਦਾਰੀ ਕਰ ਲਈ ਹੈ। ਇਸ ਗੱਲ ਦੀ ਜਾਣਕਾਰੀ ਦੁਬਈ ’ਚ ਹੋਈ PUBG Mobile ਗਲੋਬਲ ਫਾਈਨਲਸ ਈਵੈਂਟ ਦੌਰਾਨ ਦਿੱਤੀ ਗਈ ਅਤੇ ਦੱਸਿਆ ਗਿਆ ਕਿ PUBG Mobile ਗੇਮ ’ਚ ਯੂਜ਼ਰਜ਼ ਨੂੰ ਜਲਦੀ ਹੀ ਰੈਜੀਡੈਂਟ ਈਵਲ 2 ਗੇਮ ਵਰਗੀ ਹਾਰਰ ਸਕਿਨ ਦੇਖਣ ਨੂੰ ਮਿਲਗੀ।
ਰੈਜੀਡੈਂਟ ਈਵਲ 2 ਦੇ ਨਿਰਮਾਤਾ ਕੈਪਕੋਮ ਅਤੇ PUBG Mobile ਗੇਮ ਦੇ ਨਿਰਮਾਤਾ ਟੈਸੇਂਟ ਗੇਮਜ਼ ਨੇ ਇਕ ਟੀਜ਼ਰ ਵੀਡੀਓ ਵੀ ਜਾਰੀ ਕੀਤੀ ਹੈ ਜਿਸ ਵਿਚ PUBG Mobile ਗੇਮ ਦੇ ਮੈਪ ’ਚ ਜ਼ੋਂਬੀਜ਼ ਦੇਖਣ ਨੂੰ ਮਿਲੇ ਹਨ। ਦੱਸ ਦੇਈਏ ਕਿ ਪਹਿਲੀ ਵਾਰ ਦੁਨੀਆ ਦੀ ਸਭ ਤੋਂ ਲੋਕਪ੍ਰਿਅ ਮੋਬਾਇਲ ਗੇਮ ਨੇ ਸਭ ਤੋਂ ਜ਼ਿਆਦਾ ਗੇਮਿੰਗ ਕੰਸੋਲਜ਼ ਲਈ ਮਸ਼ਹੂਰ ਹੋਈ ਗੇਮ ਦੇ ਨਾਲ ਹੱਥ ਮਿਲਾਇਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਸਾਂਝੇਦਾਰੀ ਨਾਲ ਦੋਵੇਂ ਹੀ ਗੇਮ ਨਿਰਮਾਤਾਵਾਂ ਅਤੇ ਇਨ੍ਹਾਂ ਦੇ ਯੂਜ਼ਰਜ਼ ਨੂੰ ਕਾਫੀ ਫਾਇਦਾ ਮਿਲਣ ਵਾਲਾ ਹੈ।
ਦੁਨੀਆ ਦਾ ਪਹਿਲਾ 5G ਸਪੋਰਟ ਵਾਲਾ ਚਿਪਸੈੱਟ ਪੇਸ਼, ਜਾਣੋ ਖੂਬੀਆਂ
NEXT STORY