ਜਲੰਧਰ— ਕੁਇੱਕ ਇਕ ਨਵਾਂ ਐਡਿਟਿੰਗ ਐਪ ਹੈ ਜਿਸ ਨੂੰ ਹਾਲ ਹੀ 'ਚ ਗੋਪ੍ਰੋ ਨੇ ਲਾਂਚ ਕੀਤਾ ਹੈ। ਇਸ ਐਪ ਦੀ ਮਦਦ ਨਾਲ ਕੁਝ ਹੀ ਸੈਕਿੰਡਸ 'ਚ ਆਸਾਨੀ ਨਾਲ ਵੀਡੀਓਜ਼ ਬਣਾਈ ਜਾ ਸਕਦੀ ਹੈ। ਇਹ ਐਪ ਤਸਵੀਰਾਂ ਅਤੇ ਵੀਡੀਓ ਕਲਿੱਪ 'ਚ ਬੈਸਟ ਮੂਵਮੈਂਟਸ ਨੂੰ ਐਨਾਲਾਈਜ਼ ਕਰਕੇ ਉਸ ਵਿਚੋਂ ਬੈਸਟ ਮੂਵਮੈਂਟਸ ਨੂੰ ਲੱਭਦੀ ਹੈ, ਉਸ ਵਿਚ ਇਫੈੱਕਟਸ ਲਗਾਉਂਦੀ ਹੈ ਅਤੇ ਮਿਊਜ਼ਿਕ ਦੇ ਨਾਲ ਉਸ ਨੂੰ ਪੇਸ਼ ਕਰਦੀ ਹੈ। ਕੁਇੱਕ ਐਪ ਦੀ ਮਦਦ ਨਾਲ ਵੀਡੀਓ ਨੂੰ ਮਿਊਜ਼ਿਕ, ਫਿਲਟਰ, ਗ੍ਰਾਫਿਕਸ ਅਤੇ ਹੋਰ ਫੀਚਰਜ਼ ਨਾਲ ਕਸਟਮਾਈਜ਼ ਕੀਤਾ ਜਾ ਸਕਦਾ ਹੈ।
ਆਸਾਨੀ ਨਾਲ ਸ਼ੇਅਰ ਕਰਨ ਦੀ ਸੁਵਿਧਾ-
ਕੈਮਰਾ ਰੋਲ ਨਾਲ ਐੱਚ.ਡੀ. (720 ਪਿਕਸਲ ਅਤੇ 1080 ਪਿਕਸਲ)।
ਵੀਡੀਓ ਨੂੰ ਸਿੱਧਾ ਇੰਸਟਾਗ੍ਰਾਮ, ਵਟਸਐਪ, ਫੇਸਬੁੱਕ ਅਤੇ ਹੋਰ ਪਲੈਟਫਾਰਮਸ 'ਤੇ ਸ਼ੇਅਰ ਕਰ ਸਕਦੇ ਹੋ।
ਇਸ ਤੋਂ ਇਲਾਵਾ ਟੈਕਸਟ ਅਤੇ ਮੇਲ ਸ਼ੇਅਰਿੰਗ ਦੀ ਸੁਵਿਧਾ ਵੀ ਹੈ।
ਕੁਇੱਕ ਐਪ ਐਂਡ੍ਰਾਇਡ ਅਤੇ ਆਈ.ਓ.ਐੱਸ. 'ਤੇ ਉਪਲੱਬਧ ਹੈ।
ਸੋਨੀ ਨੇ ਲਾਂਚ ਕੀਤਾ 4K HDR ਸਿਨੇਮਾ ਪ੍ਰੋਜੈਕਟਰ
NEXT STORY