ਜਲੰਧਰ: ਵੱਖਰਾ ਇਲੈਕਟ੍ਰਾਨਿਕ ਉਤਪਾਦ ਬਣਾਉਣ ਵਾਲੀ ਕੰਪਨੀ ਸੋਨੀ ਇੰਡੀਆ ਨੇ ਅੱਜ 4K HDR ਸਮਰੱਥਾ ਵਾਲੇ VPL-VW3205S ਹੋਮ ਸਿਨੇਮਾ ਪ੍ਰੋਜੈਕਟਰ ਲਾਂਚ ਕੀਤਾ, ਜਿਸ ਦੀ ਕੀਮਤ ਛੇ ਲੱਖ 63 ਹਜ਼ਾਰ 300 ਰੁਪਏ ਹੈ।
ਕੰਪਨੀ ਨੇ ਜਾਰੀ ਬਿਆਨ 'ਚ ਦੱਸਿਆ ਕਿ HDR ਤਕਨੀਕ ਦੇ ਅਪਗ੍ਰੇਡ ਨਾਲ VPL-VW3205S ਯੂਜ਼ਰਸ ਨੂੰ ਸ਼ਭ ਤੋ ਚੰਗੀ ਇਮੇਜ ਕੁਆਲਿਟੀ ਦਾ ਅਨੁਭਵ ਪ੍ਰਦਾਨ ਕਰੇਗਾ ਅਤੇ ਇਸ ਤੋਂ ਹੋਮ ਪ੍ਰੋਜੈਕਟਰ ਦੇ ਸਾਰੇ ਯੂਜ਼ਰਸ ਨੂੰ ਬੇਸਟ ਸਿਨੇਮਾ ਦਾ ਅਨੁਭਵ ਮਿਲੇਗਾ।
ਉਸਨੇ ਕਿਹਾ ਕਿ ਸਿਨੇਮਾਂ ਦੇ ਸ਼ੌਕੀਨ ਲੋਕ ਇਸ ਨਾਲ HDR ਕੰਟੈਂਟ ਦਾ ਆਨੰਦ ਚੁੱਕ ਪਾਣਗੇ। 4K HDR ਗਾਹਕਾਂ ਨੂੰ ਸਟੈਂਡਰਡ ਐੱਚ. ਡੀ ਚਾਰ ਗੁੱਣਾ ਬਿਹਤਰ ਗੁਣਵੱਤਾ ਦਾ ਕੰਟੈਂਟ ਦਿੰਦਾ ਹੈ। ਉਸ ਨੇ ਦੱਸਿਆ ਕਿ ਨਵੇਂ ਅਤੇ ਪੁਰਾਣੇ ਦੋਨ੍ਹਾਂ ਉਪਭੋਗਤਾਵਾਂ ਲਈ ਫਰਮਵੇਅਰ ਅਪਡੇਟ ਇਸ ਮਹੀਨੇ ਦੇ ਅੰਤ ਤੱਕ ਉਪਲੱਬਧ ਹੋ ਜਾਣਗੇ।
ਲੈਂਬੋਰਗਿਨੀ ਨੂੰ ਤੋੜ ਕੇ ਬਣਾ ਦਿੱਤੀ ਸ਼ਾਨਦਾਰ Batmobile
NEXT STORY