ਗੈਜੇਟ ਡੈਸਕ– ਰੀਅਲਮੀ ਇੰਡੀਆ ਨੇ Realme 9 Pro ਸੀਰੀਜ਼ ਦੀ ਭਾਰਤ ’ਚ ਲਾਂਚਿੰਗ ਤਾਰੀਖ਼ ਤੈਅ ਕਰ ਦਿੱਤੀ ਹੈ। Realme 9 Pro ਸੀਰੀਜ਼ ਦੇ ਸਮਾਰਟਫੋਨ ਭਾਰਤ ’ਚ 16 ਫਰਵਰੀ ਨੂੰ ਲਾਂਚ ਹੋਣਗੇ। ਇਹ ਈਵੈਂਟ 16 ਫਰਵਰੀ ਨੂੰ ਦੁਪਹਿਰ 1.30 ਵਜੇ ਰੀਅਲਮੀ ਇੰਡੀਆ ਦੇ ਫੇਸਬੁੱਕ ਪੇਜ ਅਤੇ ਯੂਟਿਊਬ ਚੈਨਲ ’ਤੇ ਵੇਖਿਆ ਜਾ ਸਕੇਗਾ।
ਇਹ ਵੀ ਪੜ੍ਹੋ– WhatsApp ਦਾ ਵੱਡਾ ਐਕਸ਼ਨ, ਬੈਨ ਕੀਤੇ 20 ਲੱਖ ਤੋਂ ਜ਼ਿਆਦਾ ਭਾਰਤੀ ਅਕਾਊਂਟ
ਇਹ ਵੀ ਪੜ੍ਹੋ– ਸਾਵਧਾਨ! ਇਕ ਛੋਟੀ ਜਿਹੀ ਗਲਤੀ ਨਾਲ ਖਾਲ੍ਹੀ ਹੋ ਸਕਦੈ ਤੁਹਾਡਾ ਬੈਂਕ ਖਾਤਾ, ਇੰਝ ਕਰੋ ਬਚਾਅ
ਦੱਸ ਦੇਈਏ ਕਿ ਇਸ ਸਮਾਰਟਫੋਨ ਸੀਰੀਜ਼ ਨੂੰ 5ਜੀ ਦੀ ਸਪੋਰਟ ਨਾਲ ਲਿਆਇਆ ਜਾਵੇਗਾ। ਇਸਤੋਂ ਇਲਾਵਾ ਫੋਨ ’ਚ ਮੀਡੀਆਟੈੱਕ ਡਾਈਮੈਂਸਿਟੀ 920 ਪ੍ਰੋਸੈਸਰ ਦਿੱਤਾ ਜਾਵੇਗਾ। ਇਸ ਫੋਨ ਨੂੰ ਲੈ ਕੇ ਚੇਂਜਿੰਗ ਇਫੈਕਟ ਵੇਖਣ ਨੂੰ ਮਿਲੇਗਾ। Realme 9 Pro ਸੀਰੀਜ਼ ਤਹਿਤ ਦੋ ਸਮਾਰਟਫੋਨ ਲਾਂਚ ਕੀਤੇ ਜਾਣਗੇ, ਹਾਲਾਂਕਿ ਇਸ ਬਾਰੇ ਕੰਪਨੀ ਨੇ ਪੂਰੀ ਜਾਣਕਾਰੀ ਨਹੀਂ ਦਿੱਤੀ।
ਲੀਕ ਰਿਪੋਰਟ ਮੁਤਾਬਕ, Realme 9 Pro+ ’ਚ 6.43 ਇੰਚ ਦੀ ਫੁਲ ਐੱਚ.ਡੀ. ਪਲੱਸ ਸੁਪਰ ਅਮੋਲੇਡ ਡਿਸਪਲੇਅ ਮਿਲੇਗੀ ਜੋ ਕਿ 90Hz ਰਿਫ੍ਰੈਸ ਰੇਟ ਨੂੰ ਸਪੋਰਟ ਕਰੇਗੀ। ਇਸ ਫੋਨ ’ਚ ਮੀਡੀਆਟੈੱਕ ਡਾਈਮੈਂਸਿਟੀ 920 ਪ੍ਰੋਸੈਸਰ ਦੇ ਨਾਲ 8 ਜੀ.ਬੀ. ਰੈਮ+256 ਜੀ.ਬੀ. ਤਕ ਦੀ ਸਟੋਰੇਜ ਮਿਲੇਗੀ।
ਇਹ ਵੀ ਪੜ੍ਹੋ– ਆਨਲਾਈਨ ਖ਼ਰੀਦੀ 50,999 ਰੁਪਏ ਦੀ Apple Watch, ਡੱਬਾ ਖੋਲ੍ਹਿਆ ਤਾਂ ਉੱਡ ਗਏ ਹੋਸ਼
ਗੂਗਲ ਦਾ ਵੱਡਾ ਐਲਾਨ, ਬਦਲਣ ਜਾ ਰਿਹਾ ਹੈ Gmail ਦਾ ਲੇਆਊਟ
NEXT STORY