ਗੈਜੇਟ ਡੈਸਕ– ਰੀਅਲਮੀ ਨੇ ਹਾਲ ਹੀ ’ਚ ਰੀਅਲਮੀ ਬੈਂਡ ਦੇ ਅਪਗ੍ਰੇਡਿਡ ਮਾਡਲ ਰੀਅਲਮੀ ਬੈਂਡ 2 ਨੂੰ ਮਲੇਸ਼ੀਆ ’ਚ ਲਾਂਚ ਕੀਤਾ ਸੀ। ਹੁਣ ਕੰਪਨੀ ਆਪਣੇ ਇਸ ਨਵੇਂ ਫਿਟਨੈੱਸ ਬੈਂਡ ਨੂੰ 24 ਸਤੰਬਰ ਨੂੰ ਭਾਰਤ ’ਚ ਲਾਂਚ ਕਰਨ ਜਾ ਰਹੀ ਹੈ। ਇਹ ਫਿਟਨੈੱਸ ਬੈਂਡ ਇੰਟਰ-ਚੇਂਜੇਬਲ ਸਟ੍ਰੈਪ ਨਾਲ ਆਏਗਾ। ਇਸ ਵਿਚ ਵੱਡੀ ਡਿਸਪਲੇਅ ਦਿੱਤੀ ਗਈ ਹੈ। ਇਸ ਤੋਂ ਇਲਾਵਾ ਰੀਅਲਮੀ ਬੈਂਡ 2 ’ਚ 90 ਸਪੋਰਟਸ ਮੋਡ ਅਤੇ ਕਾਲ-ਮੈਸੇਜ ਨੋਟੀਫਿਕੇਸ਼ਨ ਵਰਗੇ ਫੀਚਰ ਮਿਲਣਗੇ।
Realme Band 2 ਦੀ ਭਾਰਤ ’ਚ ਕੀਮਤ
ਰੀਅਲਮੀ ਬੈਂਡ 2 ਦੀ ਮਲੇਸ਼ੀਆ ’ਚ ਕੀਮਤ 169 RM (ਕਰੀਬ 3,000 ਰੁਪਏ) ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਇਸ ਫਿਟਨੈੱਸ ਬੈਂਡ ਦੀ ਭਾਰਤੀ ਬਾਜ਼ਾਰ ’ਚ ਕੀਮਤ 2 ਤੋਂ 3 ਹਜ਼ਾਰ ਰੁਪਏ ਦੇ ਵਿਚਕਾਰ ਰੱਖੀ ਜਾ ਸਕਦੀ ਹੈ। ਹਾਲਾਂਕਿ, ਕੰਪਨੀ ਨੇ ਅਜੇ ਤਕ ਰੀਅਲਮੀ ਬੈਂਡ 2 ਦੀ ਭਾਰਤ ’ਚ ਕੀਮਤ ਨੂੰ ਲੈ ਕੇ ਕੋਈ ਜਾਣਾਕਰੀ ਨਹੀਂ ਦਿੱਤੀ।
Realme Band 2 ਦੇ ਫੀਚਰਜ਼
ਰੀਅਲਮੀ ਬੈਂਡ 2 ’ਚ 1.4 ਇੰਚ ਦੀ ਕਲਰ ਡਿਸਪਲੇਅ ਦਿੱਤੀ ਗਈ ਹੈ। ਇਸ ਦਾ ਰੈਜ਼ੋਲਿਊਸ਼ਨ 167x320 ਪਿਕਸਲ ਅਤੇ ਬ੍ਰਾਈਟਨੈੱਸ 500 ਨਿਟਸ ਹੈ। ਇਸ ਵਿਚ 50 ਵਾਚ ਫੇਸ ਦੇ ਨਾਲ ਬਲੈਕ, ਬਲਿਊ ਅਤੇ ਗਰੀਨ ਰੰਗ ਦੇ ਸਟ੍ਰੈਪ ਦਿੱਤੇ ਗਏ ਹਨ। ਇਸ ਤੋਂ ਇਲਾਵਾ ਫਿਟਨੈੱਸ ਬੈਂਡ ’ਚ ਪੀ.ਪੀ.ਜੀ. ਆਪਟਿਕਲ ਹਾਰਟ-ਰੇਟ ਸੈਂਸਰ ਮਿਲੇਗਾ ਜੋ ਹਰ ਪੰਜ ਮਿੰਟਾਂ ਬਾਅਦ ਯੂਜ਼ਰ ਦੀ ਹਾਰਟ-ਬੀਟ ਮਾਨੀਟਰ ਕਰਦਾ ਹੈ।
ਰੀਅਲਮੀ ਬੈਂਡ 2 ’ਚ ਬਲੱਡ ਆਕਸੀਜਨ ਲੈਵਲ ਨੂੰ ਮਾਨੀਟਰ ਕਰਨ ਲਈ SpO2 ਸੈਂਸਰ ਦਿੱਤਾ ਗਿਆ ਹੈ। ਇਹ ਫਿਟਨੈੱਸ ਬੈਂਡ 90 ਸਪੋਰਟਸ ਮੋਡ ਨਾਲ ਆਉਂਦਾ ਹੈ। ਇਸ ਵਿਚ ਰਨਿੰਗ, ਵਾਕਿੰਗ ਅਤੇ ਸਾਈਕਲਿੰਗ ਵਰਗੀ ਐਕਟੀਵਿਟੀ ਸ਼ਾਮਲ ਹੈ। ਉਥੇ ਹੀ ਇਸ ਫਿਟਨੈੱਸ ਬੈਂਡ ਨੂੰ 50ATM ਦੀ ਰੇਟਿੰਗ ਮਿਲੀ ਹੈ। ਬੈਂਡ ’ਚ 204mAh ਦੀ ਬੈਟਰੀ ਹੈ। ਇਸ ਦੀ ਬੈਟਰੀ ਸਿੰਗਲ ਚਾਰਜ ’ਚ 12 ਦਿਨਾਂ ਦਾ ਬੈਕਅਪ ਦਿੰਦੀ ਹੈ। ਇਸ ਤੋਂ ਇਲਾਵਾ ਗਾਹਕਾਂ ਨੂੰ ਫਿਟਨੈੱਸ ਬੈਂਡ ’ਚ ਕਾਲ-ਮੈਸੇਜ ਨੋਟੀਫਿਕੇਸ਼ਨ ਦੀ ਸੁਵਿਧਾ ਮਿਲੇਗੀ।
ਗੂਗਲ ਦਾ ਵੱਡਾ ਐਲਾਨ! Google TV ਪਲੇਟਫਾਰਮ ’ਤੇ ਜਲਦ ਮਿਲੇਗਾ ਫ੍ਰੀ ਟੀ.ਵੀ. ਚੈਨਲਾਂ ਦਾ ਮਜ਼ਾ
NEXT STORY