ਗੈਜੇਟ ਡੈਸਕ– ਸਮਾਰਟਫੋਨ ਬ੍ਰਾਂਡ ਰੀੱਲਮੀ ਨੇ ਅਧਿਕਾਰੀਤ ਤੌਰ ’ਤੇ ਬੁੱਧਵਾਰ ਨੂੰ ਐਂਡਰਾਇਡ 12 ਬੀਟਾ-1 ਦਾ ਐਲਾਨ ਕਰ ਦਿੱਤਾ ਹੈ। ਰੀਅਲਮੀ ਜੀ.ਟੀ. ਸਮਾਰਟਫੋਨ ’ਚ ਇਸੇ ਮਹੀਨੇ ਐਂਡਰਾਇਡ 12 ਬੀਟਾ-1 ਦੀ ਸੁਪੋਰਟ ਦਿੱਤੀ ਜਾਵੇਗੀ। ਰੀਅਲਮੀ ਜੀ.ਟੀ. ਸਭ ਤੋਂ ਪਹਿਲਾਂ ਐਂਡਰਾਇਡ 12 ਬੀਟਾ-1 ਸੁਪੋਰਟ ਵਾਲੇ ਚੁਣੇ ਹੋਏ ਡਿਵਾਈਸਾਂ ’ਚੋਂ ਇਕ ਹੋਵੇਗਾ। ਪਿਛਲੇ ਸਾਲ ਰੀਅਲਮੀ ਐਕਸ 50 ਪ੍ਰੋ ਸਮਾਰਟਫੋਨ ’ਚ ਸਭ ਤੋਂ ਪਹਿਲਾਂ ਐਂਡਰਾਇਡ 11 ਬੀਟਾ-1 ਦੀ ਸੁਪੋਰਟ ਦਿੱਤੀ ਗਈ ਸੀ। ਰੀਅਲਮੀ ਵਲੋਂ ਗੂਗਲ ਨਾਲ ਮਿਲਕੇ ਯੂਜ਼ਰ ਫੀਡਬੈਕ ਦੇ ਆਧਾਰ ’ਤੇ ਐਂਡਰਾਇਡ 12 ਬੀਟਾ-1 ਬੇਸਡ ਆਪਣੇ ਰੀਅਲਮੀ ਯੂ.ਆਈ. 2.0 ਦਾ ਐਲਾਨ ਕੀਤਾ ਗਿਆ ਹੈ। ਰੀਅਲਮੀ ਇਸ ਸਾਲ ਦੇ ਅੰਤ ’ਚ ਨਵਾਂ ਰੀਅਲਮੀ ਯੂ.ਆਈ. 3.0 ਲਾਂਚ ਕਰਨ ਤੋਂ ਪਹਿਲਾਂ ਯੂਜ਼ਰਸ ਤੋਂ ਫੀਡਬੈਕ ਲੈ ਰਹੀ ਹੈ।
Realme GT ਦੇ ਫੀਚਰਜ਼
ਦੱਸ ਦੇਈਏ ਕਿ ਰੀਅਲਮੀ ਜੀ.ਟੀ. ਸਾਲ 2021 ਦਾ ਪਹਿਲਾ ਫਲੈਗਸ਼ਿਪ ਸਮਾਟਰਫੋਨ ਹੋਵੇਗਾ ਜੋ SDM888 ਪੈਕ ਦੇ ਨਾਲ ਆਏਗਾ, ਜੋ ਨਿਊ ਜਨਰੇਸ਼ਨ ਕੂਲਿੰਗ ਸਿਸਟਮ ਸੁਪੋਰਟ ਨਾਲ ਆਏਗਾ। ਫੋਨ ’ਚ 120Hz ਅਮੋਲੇਡ ਡਿਸਪਲੇਅ ਦੀ ਸੁਪੋਰਟ ਮਿਲੇਗੀ। ਉਥੇ ਹੀ ਪਾਵਰ ਬੈਅਕਪ ਲਈ ਫੋਨ ’ਚ 4,500mAh ਦੀ ਬੈਟਰੀ ਮਿਲੇਗੀ। ਇਸ ਨੂੰ 65 ਵਾਟ ਫਾਸਟ ਚਾਰਜਰ ਦੀ ਮਦਦ ਨਾਲ ਚਾਰਜ ਕੀਤਾ ਜਾ ਸਕੇਗਾ। ਫੋਨ ਦੀ ਕਟਿੰਗ-ਐੱਜ ਪਰਫਾਰਮੈਂਸ ਯੂਜ਼ਰਸ ਨੂੰ ਫਲਿਊਡ ਐਂਡਰਾਇਡ 12 ਬੀਟਾ-1 ਦਾ ਅਨੁਭਵ ਕਰਵਾਏਗੀ। ਰੀਅਲਮੀ ਜੀ.ਟੀ. ਸਮਾਰਟਫੋਨ ਨੂੰ ਜਲਦ ਗਲੋਬਲੀ ਲਾਂਚ ਕੀਤਾ ਜਾ ਸਕਦਾ ਹੈ। ਯੂਜ਼ਰ ਐਂਡਰਾਇਡ 12 ਬੀਟਾ-1 ਦਾ ਅਨੁਭਵ ਲਾਂਚਿੰਗ ਤੋਂ ਬਾਅਦ ਲੈ ਸਕਣਗੇ।
ਐਂਡਰਾਇਡ 12 ’ਚ ਮਿਲਣਗੇ ਇਹ ਸ਼ਾਨਦਾਰ ਫੀਚਰਜ਼
- ਐਂਡਰਾਇਡ 12 ਆਪਰੇਟਿੰਗ ਸਿਸਟਮ IoT ਡਿਵਾਈਸ ਨੂੰ ਕੁਨੈਕਟ ਕਰਨ ’ਚ ਸਮਰੱਥ ਹੈ। ਯੂਜ਼ਰਸ ਐਂਡਰਾਇਡ ਆਟੋ ਅਤੇ ਡਿਜੀਟਲ ਕਾਰ ਕੀਅ ਰਾਹੀਂ ਫੋਨ ਨਾਲ ਆਪਣੀ ਕਾਰ ਨੂੰ ਕੁਨੈਕਟ ਕਰ ਸਕਣਗੇ ਅਤੇ ਐੱਨ.ਐੱਫ.ਸੀ. ਰਾਹੀਂ ਅਨਲਾਕ ਕਰ ਸਕਣਗੇ।
- ਐਂਡਰਾਇਡ 12 ਆਪਰੇਟਿੰਗ ਸਿਸਟਮ ’ਚ ਕ੍ਰੋਮਬੁੱਕ ਯੂਜ਼ਰਸ ਨੂੰ ਨਵਾਂ ਫੀਚਰ ਮਿਲੇਗਾ। ਇਸ ਫੀਚਰ ਰਾਹੀਂ ਯੂਜ਼ਰਸ ਮੋਬਾਇਲ ਰਾਹੀਂ ਕ੍ਰੋਮਬੁੱਕ ਨੂੰ ਅਨਲਾਕ ਕਰ ਸਕਣਗੇ। ਇਸ ਦੇ ਨਾਲ ਕ੍ਰੋਮਬੁੱਕ ’ਚ ਯੂਜ਼ਰਸ ਨੂੰ ਉਨ੍ਹਾਂ ਦੇ ਫੋਨ ਦੀ ਜਾਣਕਾਰੀ ਮਿਲੇਗੀ। ਇਸ ਤੋਂ ਇਲਾਵਾ ਗੂਗਲ ਇਕ ਟੀ.ਵੀ. ਐਪ ’ਤੇ ਵੀ ਕੰਮ ਕਰ ਰਿਹਾ ਹੈ, ਜੋ ਐਂਡਰਾਇਡ ਟੀ.ਵੀ. ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦੇਵੇਗਾ। ਹਾਲਾਂਕਿ, ਇਸ ਐਪ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲੀ।
WhatsApp ’ਤੇ ਕੇਂਦਰ ਸਖ਼ਤ, ਕਿਹਾ- 7 ਦਿਨਾਂ ’ਚ ਵਾਪਸ ਲਓ ਪ੍ਰਾਈਵੇਸੀ ਪਾਲਿਸੀ, ਨਹੀਂ ਤਾਂ ਹੋਵੇਗੀ ਕਾਰਵਾਈ
NEXT STORY