ਗੈਜੇਟ ਡੈਸਕ– ਰੀਅਲਮੀ ਨੇ ਭਾਰਤੀ ਬਾਜ਼ਾਰ ’ਚ ਈਅਰਫੋਨ ਸਮੇਤ ਦਾੜੀ ਟ੍ਰਿਮਰ ਅਤੇ ਹੇਅਰ ਡਰਾਇਰ ਲਾਂਚ ਕੀਤੇ ਹਨ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੰਪਨੀ ਦੇ ਦਾੜੀ ਟ੍ਰਿਮਰ ਸੀਰੀਜ਼ ਦੀ ਤਾਂ ਇਸ ਤਹਿਤ ਕੰਪਨੀ ਦੋ ਪ੍ਰੋਡਕਟ ਲੈ ਕੇ ਆਈ ਹੈ ਜਿਨ੍ਹਾਂ ’ਚ ਰੀਅਲਮੀ ਬਿਅਰਡ ਟ੍ਰਿਮਰ ਅਤੇ ਰੀਅਲਮੀ ਬਿਅਰਡ ਟ੍ਰਿਮਰ ਪਲੱਸ ਸ਼ਾਮਲ ਹਨ। ਇਨ੍ਹਾਂ ’ਚੋਂ ਰੀਅਲਮੀ ਬਿਅਰਡ ਟ੍ਰਿਮਰ ਦੀ ਕੀਮਤ 1,299 ਰੁਪਏ ਹੈ, ਉਥੇ ਹੀ ਰੀਅਲਮੀ ਬਿਅਰਡ ਟ੍ਰਿਮਰ ਪਲੱਸ ਦੀ ਕੀਮਤ 1,999 ਰੁਪਏ ਰੱਖੀ ਗਈ ਹੈ। ਦੋਵਾਂ ਮਾਡਲਾਂ ਦੀ ਵਿਕਰੀ 5 ਜੁਲਾਈ ਤੋਂ ਰੀਅਲਮੀ ਦੀ ਵੈੱਬਸਾਈਟ ’ਤੇ ਹੋਵੇਗੀ।
ਰੀਅਲਮੀ ਬਿਅਰਡ ਟ੍ਰਿਮਰ ਸੀਰੀਜ਼ ਦੇ ਫੀਚਰਜ਼
ਇਨ੍ਹਾਂ ਨੂੰ ਕੰਪਨੀ 10mm ਦੀ ਕੰਘੀ ਅਤੇ 20 ਲੈਂਥ ਸੈਟਿੰਗਸ ਨਾਲ ਲੈ ਕੇ ਆਈ ਹੈ। ਇਸ ਦੇ ਬਲੇਡ ਸਟੇਨਲੈੱਸ ਸਟੀਲ ਦੇ ਬਣੇ ਹੋਏ ਹਨ। ਉਥੇ ਹੀ ਰੀਅਲਮੀ ਬਿਅਰਡ ਟ੍ਰਿਮਰ ਪਲੱਸ ਦੀ ਗੱਲ ਕਰੀਏ ਤਾਂ ਇਸ ਨੂੰ 10mm ਅਤੇ 20mm ਦੀ ਕੰਘੀ ਨਾਲ ਲਿਆਇਆ ਗਿਆ ਹੈ ਅਤੇ ਇਸ ਵਿਚ 40 ਵੱਖ-ਵੱਖ ਲੈਂਥ ਸੈਟਿੰਗ ਮੌਜੂਦ ਹਨ। ਦੋਵੇਂ ਟ੍ਰਿਮਰ 0.5mm ਤਕ ਟ੍ਰਿਮ ਕਰਨ ’ਚ ਸਮਰੱਥ ਹਨ। ਇਨ੍ਹਾਂ ਨੂੰ ਵਾਟਰ ਰੈਸਿਸਟੈਂਟ ਲਈ IPX7 ਦੀ ਰੇਟਿੰਗ ਮਿਲੀ ਹੈ। ਇਨ੍ਹਾਂ ਦੋਵਾਂ ’ਚ ਹੀ 800mAh ਦੀ ਬੈਟਰੀ ਦਿੱਤੀ ਗਈ ਹੈ ਜਿਸ ਨੂੰ ਲੈ ਕੇ 120 ਮਿੰਟ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। ਦੋਵਾਂ ਟ੍ਰਿਮਰ ’ਚ ਬੈਟਰੀ ਲੈਵਲ ਲਈ ਐੱਲ.ਈ.ਡੀ. ਇੰਡੀਕੇਟਰ ਮਿਲਦਾ ਹੈ ਅਤੇ ਚਾਰਜਿੰਗ ਲਈ ਟਾਈਪ-ਸੀ ਪੋਰਟ ਦਿੱਤਾ ਗਿਆ ਹੈ।

ਰੀਅਲਮੀ ਹੇਅਰ ਡਰਾਇਰ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 1,999 ਰੁਪਏ ਹੈ। ਇਸ ਦੀ ਵਿਕਰੀ ਕੰਪਨੀ 5 ਜੁਲਾਈ ਨੂੰ ਦੁਪਹਿਰ 12 ਵਜੇ ਫਲਿਪਕਾਰਟ ਅਤੇ ਕੰਪਨੀ ਦੀ ਵੈੱਬਸਾਈਟ ’ਤੇ ਕਰਨ ਵਾਲੀ ਹੈ।
ਰੀਅਲਮੀ ਹੇਅਰ ਡਰਾਇਰ ਦੇ ਫੀਚਰਜ਼
ਇਸ ਹੇਅਰ ਡਰਾਇਰ ’ਚ 1,400 ਵਾਟ ਦੀ ਮੋਟਰ ਲੱਗੀ ਹੈ ਜੋ 19,000 ਆਰ.ਪੀ.ਐੱਮ. ’ਤੇ ਕੰਮ ਕਰਦੀ ਹੈ। ਹਵਾ ਦੇ ਫਲੋ ਲਈ ਇਸ ਵਿਚ ਦੋ ਸਪੀਡ ਮੋਡਸ ਮਿਲਣਗੇ। ਕੰਪਨੀ ਦਾ ਦਾਅਵਾ ਹੈ ਕਿ ਇਸ ਹੇਅਰ ਡਰਾਇਰ ’ਚ ਐਡਵਾਂਸਡ ਆਇਨ ਟੈਕਨਾਲੋਜੀ ਦਿੱਤੀ ਗਈ ਹੈ।

ਰੀਅਲਮੀ ਬਡਸ 2 ਨਿਓ ਦੇ ਫੀਚਰਜ਼ ਅਤੇ ਕੀਮਤ
ਇਨ੍ਹਾਂ ਈਅਰਬਡਸ ’ਚ 11.2mm ਦੇ ਡਾਇਨਾਮਿਕ ਡ੍ਰਾਈਵਰ ਦਿੱਤੇ ਗਏ ਹਨ ਜਿਸ ਨੂੰ ਲੈ ਕੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਡੀਪ ਬਾਸ ਦਿੰਦੇ ਹਨ। ਮਿਊਜ਼ਿਕ ਕੰਟਰੋਲ ਕਰਨ ਲਈ ਇਸ ਵਿਚ ਬਟਨ ਮੌਜੂਦ ਹਨ। ਇਸ ਤੋਂ ਇਲਾਵਾ ਇਸ ਵਿਚ 90 ਡਿਗਰੀ ਐਂਗਲ ’ਤੇ 3.5mm ਦਾ ਹੈੱਡਫੋਨ ਜੈੱਕ ਵੀ ਮਿਲਦਾ ਹੈ। ਇਸ ਦੀ ਕੀਮਤ 499 ਰੁਪਏ ਹੈ।

ਇੰਤਜ਼ਾਰ ਖਤਮ! ਭਾਰਤ ’ਚ ਅਧਿਕਾਰਤ ਤੌਰ ’ਤੇ ਲਾਂਚ ਹੋਈ ‘ਬੈਟਲਗ੍ਰਾਊਂਡ ਮੋਬਾਇਲ ਇੰਡੀਆ’
NEXT STORY