ਗੈਜੇਟ ਡੈਸਕ– ਰੀਅਲਮੀ ਨੇ ਆਪਣੇ ਨਵੇਂ ਇਲੈਕਟ੍ਰਿਕ ਟੂਥਬਰਸ਼ ਨੂੰ ਆਖ਼ਿਰਕਾਰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਕੰਪਨੀ ਦਾ ਕਹਿਣਾ ਹੈ ਕਿ Realme M1 Sonic ਇਲੈਕਟ੍ਰਿਕ ਟੂਥਬਰਸ਼ ’ਚ ਹਾਈ-ਫ੍ਰਿਕਵੈਂਸੀ ਸੋਨਿਕ ਮੋਟਰ ਲਗਾਈ ਗਈ ਹੈ। ਇਸ ਵਿਚ ਐਂਟੀ-ਬੈਕਟੀਰੀਅਲ ਰੇਸ਼ੇ ਦਿੱਤੇ ਗਏ ਹਨ। ਇਸ ਇਲੈਕਟ੍ਰਿਕ ਟੂਥਬਰਸ਼ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ 90 ਦਿਨਾਂ ਦਾ ਬੈਟਰੀ ਬੈਕਅਪ ਦੇਵੇਗਾ।
ਇਹ ਟੂਥਬਰਸ਼ ਇਕ ਮਿੰਟ ’ਚ 34,000 ਵਾਰ ਵਾਈਬ੍ਰੇਟ ਕਰਦਾ ਹੈ ਅਤੇ ਇਸ ਦੀ ਆਵਾਜ਼ 60 ਡੇਸੀਬਲ ਤੋਂ ਵੀ ਘੱਟ ਹੈ। Realme M1 Sonic ਟੂਥਬਰਸ਼ ਦੀ ਕੀਮਤ 1,999 ਰੁਪਏ ਹੈ ਅਤੇ ਇਸ ਦੀ ਵਿਕਰੀ 10 ਸਤੰਬਰ ਨੂੰ ਦੁਪਹਿਰ ਦੇ 12 ਵਜੇ ਫਲਿਪਕਾਰਟ ਅਤੇ ਰੀਅਲਮੀ ਦੀ ਵੈੱਬਸਾਈਟ ’ਤੇ ਹੋਵੇਗੀ। ਇਹ ਬਰਸ਼ ਨੀਲੇ ਅਤੇ ਚਿੱਟੇ ਰੰਗ ’ਚ ਮਿਲੇਗਾ।
ਹੋਰ ਫੀਚਰਜ਼
- ਇਸ ਵਿਚ ਚਾਰ ਕਲੀਨਿੰਗ ਮੋਡਸ ਦਿੱਤੇ ਗਏ ਹਨ ਜਿਨ੍ਹਾਂ ’ਚ ਸਾਫਟ, ਕਲੀਨ ਮੋਡ, ਵਾਈਟ ਮੋਡ ਅਤੇ ਪਾਲਿਸ਼ ਮੋਡ ਆਦਿ ਸ਼ਾਮਲ ਹਨ।
- ਇਸ ਬਰਸ਼ ਦੀ ਬਾਡੀ ਨੂੰ ਪੂਰੀ ਤਰ੍ਹਾਂ ਕਵਰਡ ਤਿਆਰ ਕੀਤਾ ਗਿਆ ਹੈ ਅਤੇ ਫ੍ਰਿਕਸ਼ਨ ਕੋਟਿੰਗ ਵੀ ਇਸ ’ਤੇ ਦਿੱਤੀ ਗਈ ਹੈ ਜਿਸ ਕਾਰਨ ਇਹ ਹੱਥ ’ਚੋਂ ਫਿਸਲਦਾ ਨਹੀਂ ਹੈ।
- Realme M1 Sonic ਬਰਸ਼ ’ਚ 800mAh ਦੀ ਬੈਟਰੀ ਲੱਗੀ ਹੈ ਜੋ ਕਿ 4.5 ਘੰਟਿਆਂ ’ਚ ਪੂਰੀ ਚਾਰਜ ਹੋ ਜਾਵੇਗੀ।
- ਇਸ ਵਿਚ ਵਾਇਰਲੈੱਸ ਚਾਰਜਿੰਗ ਦੀ ਸੁਪੋਰਟ ਵੀ ਮਿਲਦੀ ਹੈ।
Airtel ਨਵਾਂ ਪਲਾਨ, ਰੋਜ਼ 3GB ਡਾਟਾ ਨਾਲ ਮਿਲੇਗੀ ਇਹ ਸੁਵਿਧਾ
NEXT STORY