ਗੈਜੇਟ ਡੈਸਕ— ਰੀਅਲਮੀ ਦੇ ਨਵੇਂ ਬਜਟ ਸਮਾਰਟਫੋਨ Realme Narzo 10 ਨੇ ਪਹਿਲੀ ਸੇਲ 'ਚ ਰਿਕਾਰਡ ਬਣਾਇਆ ਹੈ। ਇਸ ਫੋਨ ਦਾ ਯੂਜ਼ਰਜ਼ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ। ਇਸੇ ਦੀ ਨਤੀਜਾ ਰਿਹਾ ਕਿ ਤਿੰਨ ਮਿੰਟ ਤੋਂ ਵੀ ਘੱਟ ਸਮੇਂ 'ਚ ਕੰਪਨੀ ਨੇ ਇਸ ਫੋਨ ਦੀਆਂ 70 ਹਜ਼ਾਰ ਤੋਂ ਜ਼ਿਆਦਾ ਇਕਾਈਆਂ ਦੀ ਵਿਕਰੀ ਕੀਤੀ। 11,999 ਰੁਪਏ ਦੀ ਕੀਮਤ ਵਾਲੇ ਇਸ ਫੋਨ ਨੂੰ 11 ਮਈ ਨੂੰ ਲਾਂਚ ਕੀਤਾ ਗਿਆਸੀ।
ਕੰਪਨੀ ਨੇ ਕੀਤਾ ਟਵੀਟ
ਕੰਪਨੀ ਨੇ ਰੀਅਲਮੀ ਨਾਰਜ਼ੋ 10 ਦੀ ਸ਼ਾਨਦਾਰ ਸੇਲ 'ਤੇ ਆਪਣੇ ਅਧਿਕਾਰਤ ਟਵਿਟਰ ਹੈਂਡਲ ਤੋਂ ਇਕ ਪੋਸਟ ਕੀਤਾ। ਇਸ ਪੋਸਟ 'ਚ ਕੰਪਨੀ ਨੇ ਲਿਖਿਆ ਕਿ ਤਿੰਨ ਮਿੰਟਾਂ ਦੇ ਅੰਦਰ 70 ਹਜ਼ਾਰ ਤੋਂ ਜ਼ਿਆਦਾ ਫੋਨ ਵਿਕੇ। ਇਸ ਦੇ ਨਾਲ ਹੀ ਕੰਪਨੀ ਨੇ ਇਸ ਟਵੀਟ 'ਚ ਯੂਜ਼ਰਜ਼ ਦੇ ਇਸ ਪਿਆਰ ਲਈ ਧੰਨਵਾਦ ਵੀ ਕੀਤਾ। ਕੰਪਨੀ ਨੇ ਟਵੀਟ 'ਚ ਰੀਅਲਮੀ ਨਾਰਜ਼ੋ 10 ਨੂੰ ਸੈਗਮੈਂਟ ਦਾ ਸਭ ਤੋਂ ਪਾਵਰਫੁਲ ਕਵਾਡ ਕੈਮਰਾ ਸੈੱਟਅਪ ਵਾਲਾ ਸਮਾਰਟਫੋਨ ਵੀ ਦੱਸਿਆ।
ਰੀਅਲਮੀ ਇੰਡੀਆ ਦੇ ਹੈੱਡ ਮਾਧਵ ਸੇਠ ਵੀ ਰੀਅਲਮੀ ਨਾਰਜ਼ੋ ਨੂੰ ਮਿਲੇ ਸ਼ਾਨਦਾਰ ਰਿਸਪਾਂਸ ਤੋਂ ਕਾਫੀ ਖੁਸ਼ ਦਿਸੇ। ਸੇਠ ਨੇ ਆਪਣੇ ਟਵਿਟਰ ਅਕਾਊਂਟ ਤੋਂ ਇਕ ਪੋਸਟ ਕੀਤਾ। ਇਸ ਪੋਸਟ 'ਚ ਉਨ੍ਹਾਂ 128 ਸੈਕਿੰਡ 'ਚ 70 ਹਜ਼ਾਰ ਤੋਂ ਜ਼ਿਆਦਾ ਰੀਅਲਮੀ ਨਾਰਜ਼ੋ 10 ਸਮਾਰਟਫੋਨ ਦੀ ਸੇਲ ਦੀ ਗੱਲ ਕਹੀ।
OLX ਤੇ Quickr ਦਾ ਇਸਤੇਮਾਲ ਕਰਦੇ ਹੋ ਤਾਂ ਸਾਵਧਾਨ! ਮਿੰਟਾਂ 'ਚ ਖਾਲੀ ਹੋ ਸਕਦੈ ਬੈਂਕ ਖਾਤਾ
NEXT STORY