ਗੈਜੇਟ ਡੈਸਕ— ਜੇਕਰ ਤੁਸੀਂ ਵੀ ਪੁਰਾਣਾ ਸਮਾਨ ਵੇਚਣ ਜਾਂ ਖਰੀਦਣ ਲਈ OLX ਤੇ Quickr ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਆਨਲਾਈਨ ਧੋਖਾਧੜੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਗੈਜੇਟਸ ਨਾਓ ਦੀ ਰਿਪੋਰਟ ਮੁਤਾਬਕ, ਦਿੱਲੀ ਪੁਲਸ ਨੇ ਹਾਲ ਹੀ 'ਚ ਇਕ ਗੈਂਗ ਨੂੰ ਗ੍ਰਿਫਤਾਰ ਕੀਤਾ ਹੈ ਜੋ OLX 'ਤੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਸੀ। ਵਿਵੇਕ ਵਿਹਾਰ ਦੀ ਸਾਈਬਰ ਟੀਮ ਨੇ ਕਰੀਬ 72 ਹਜ਼ਾਰ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਸ ਗੈਂਗ ਦਾ ਪਰਦਾਫਾਸ਼ ਕੀਤਾ। ਤੁਸੀਂ ਵੀ ਜਾਣੋ ਕਿਸ ਤਰ੍ਹਾਂ ਸ਼ਿਕਾਰ ਬਣਾਏ ਜਾ ਰਹੇ ਹਨ ਯੂਜ਼ਰਜ਼-
ਇਸ ਤਰ੍ਹਾਂ ਦਿੰਦੇ ਹਨ ਲਾਲਚ
ਓ.ਐੱਲ.ਐਕਸ. 'ਤੇ ਤੁਹਾਡਾ ਵਿਗਿਆਪਨ ਦੇਖ ਕੇ ਜਾਅਲਸਾਜ਼ ਤੁਹਾਨੂੰ ਫੋਨ ਕਰਦੇ ਹਨ ਅਤੇ ਕਹਿੰਦੇ ਹਨ ਕਿ ਉਹ ਤੁਹਾਡੇ ਸਮਾਨ ਨੂੰ ਖਰੀਦਣਾ ਚਾਹੁੰਦੇ ਹਨ। ਖਾਸ ਗੱਲ ਹੈ ਕਿ ਉਹ ਤੁਹਾਡੇ ਸਮਾਲ ਦੀ ਕੀਮਤ ਨੂੰ ਲੈ ਕੇ ਜ਼ਿਆਦਾ ਬਹਿਸ ਵੀ ਨਹੀਂ ਕਰਦੇ। ਕਈ ਵਾਰ ਤਾਂ ਜਾਅਲਸਾਜ਼ ਤੁਹਾਨੂੰ ਹੋਰ ਵੀ ਜ਼ਿਆਦਾ ਕੀਮਤ ਚੁਕਾਉਣ ਦਾ ਲਾਲਚ ਦਿੰਦੇ ਹਨ। ਤੁਹਾਨੂੰ ਇਥੇ ਹੀ ਸਾਵਧਾਨ ਹੋ ਜਾਣ ਦੀ ਲੋੜ ਹੈ।
UPI ਰਾਹੀਂ ਹੁੰਦੀ ਹੈ ਧੋਖਾਧੜੀ
ਧੋਖਾਧੜੀ ਦਾ ਕੰਮ ਯੂ.ਪੀ.ਆਈ. ਰਾਹੀਂ ਕੀਤਾ ਜਾਂਦਾ ਹੈ। ਫੋਨ ਕਰਨ ਵਾਲਾ ਜਾਅਲਸਾਜ਼ ਤੁਹਾਨੂੰ ਗੂਗਲ ਪੇਅ, ਫੋਨ ਪੇ ਜਾਂ ਅਜਿਹੇ ਹੀ ਕਿਸੇ ਯੂ.ਪੀ.ਆਈ. ਆਧਾਰਿਤ ਪੇਮੈਂਟ ਐਪ ਰਾਹੀਂ ਪੈਸੇ ਦਾ ਭੁਗਤਾਨ ਕਰਨ ਦੀ ਗੱਲ ਕਹਿੰਦੇ ਹਨ। ਉਹ ਤੁਹਾਨੂੰ ਇਕ ਮੈਸੇਜ ਭੇਜਦੇ ਹਨ ਜੋ ਪੈਸੇ ਦੇਣ ਦਾ ਨਹੀਂ, ਪੈਸੇ ਮੰਗਾਉਣ ਦਾ ਹੁੰਦਾ ਹੈ। ਯਾਨੀ ਉਹ Send Money ਦੀ ਥਾਂ Request Money ਦਾ ਆਪਸ਼ਨ ਇਸਤੇਮਾਲ ਕਰਦੇ ਹਨ। ਆਮਤੌਰ 'ਤੇ ਯੂਜ਼ਰ ਮੈਸੇਜ ਨੂੰ ਠੀਕ ਢੰਗ ਨਾਲ ਪੜੇ ਬਿਨਾਂ ਹੀ ਇਸ 'ਤੇ ਕਲਿੱਕ ਕਰ ਦਿੰਦੇ ਹਨ। ਫਿਰ ਯੂ.ਪੀ.ਆਈ. ਪਿਨ ਭਰਦੇ ਹੀ ਤੁਹਾਡੇ ਅਕਾਊਂਟ 'ਚੋਂ ਪੈਸੇ ਕੱਟ ਜਾਂਦੇ ਹਨ।
ਬਚਣ ਲਈ ਕੀ ਕਰੋ
- ਕਈ ਐਪਸ 'ਤੇ ਟ੍ਰਾਂਜੈਕਸ਼ਨ ਤੋਂ ਪਹਿਲਾਂ ਓ.ਟੀ.ਪੀ. ਆਉਂਦਾ ਹੈ। ਕਿਸੇ ਨਾਲ ਵੀ ਆਪਣਾ ਓ.ਟੀ.ਪੀ. ਸ਼ੇਅਰ ਨਾ ਕਰੋ।
- ਅਣਜਾਣ ਵਿਅਕਤੀ ਕੋਲੋਂ ਮਿਲਣ ਵਾਲੇ ਕਿਸੇ ਵੀ ਮੈਸੇਜ ਦੇ ਲਿੰਕ 'ਤੇ ਕਲਿੱਕ ਨਾ ਕਰੋ।
- ਆਨਲਾਈਨ ਪੈਸੇ ਮੰਗਾਉਣ ਨਾਲੋਂ ਬਿਹਤਰ ਹੈ ਕਿ ਤੁਸੀਂ ਵਿਅਕਤੀ ਨਾਲ ਫੇਸ-ਟੂ-ਫੇਸ ਮਿਲੋ ਅਤੇ ਉਦੋਂ ਇਹ ਡੀਲ ਕਰੋ।
ਲਾਕਡਾਊਨ ਕਾਰਨ ਸਕੂਲ 'ਚ ਦਾਖਲਾ ਨਹੀਂ ਹੋਇਆ ਤਾਂ ਪਰੇਸ਼ਾਨ ਵਿਦਿਆਰਥਣ ਨੇ ਕਰ ਲਈ ਖੁਦਕੁਸ਼ੀ
NEXT STORY