ਗੈਜੇਟ ਡੈਸਕ– ਸ਼ਾਓਮੀ ਅੱਜ ਭਾਰਤ ’ਚ ਆਪਣਾ ਸਸਤਾ ਸਮਾਰਟਫੋਨ Redmi 9A ਲਾਂਚ ਕਰੇਗੀ। ਇਹ ਰੈੱਡਮੀ 9 ਸੀਰੀਜ਼ ਦਾ ਤੀਜਾ ਸਮਾਰਟਫੋਨ ਹੈ। ਇਸ ਤੋਂ ਪਹਿਲਾਂ ਕੰਪਨੀ ਭਾਰਤ ’ਚ ਰੈੱਡਮੀ 9 ਪ੍ਰਾਈਮ ਅਤੇ ਰੈੱਡਮੀ 9 ਸਮਾਰਟਫੋਨ ਲਾਂਚ ਕਰ ਚੁੱਕੀ ਹੈ। ਨਵੇਂ ਫੋਨ ਦੀ ਲਾਂਚਿੰਗ ਦੁਪਹਿਰ ਨੂੰ 12 ਵਜੇ ਇਕ ਆਨਲਾਈਨ ਈਵੈਂਟ ਰਾਹੀਂ ਕੀਤੀ ਜਾਵੇਗੀ। ਦੱਸ ਦੇਈਏ ਕਿ ਕੰਪਨੀ Redmi 9A ਸਮਾਰਟਫੋਨ ਮਲੇਸ਼ੀਆ ’ਚ ਪਹਿਲਾਂ ਹੀ ਲਾਂਚ ਕਰ ਚੁੱਕੀ ਹੈ। ਸਮਾਰਟਫੋਨ ’ਚ ਵਾਟਰਡ੍ਰੋਪ-ਨੌਚ ਡਿਸਪਲੇਅ ਅਤੇ 5,000mAh ਦੀ ਬੈਟਰੀ ਮਿਲ ਸਕਦੀ ਹੈ।
ਇਥੇ ਵੇਖੋ ਲਾਈਵ ਲਾਂਚ
ਕੰਪਨੀ Redmi 9A ਦਾ ਲਾਂਚ ਈਵੈਂਟ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਲਾਈਵ ਪ੍ਰਸਾਰਣ ਕਰੇਗੀ। ਗਾਹਕ ਕੰਪਨੀ ਦੇ ਯੂਟਿਊਬ ਚੈਨਲ ’ਤੇ ਇਸ ਨੂੰ ਲਾਈਵ ਵੇਖ ਸਕਦੇ ਹਨ। ਨਵਾਂ ਸਮਾਰਟਫੋਨ ਕੰਪਨੀ ਦੇ ਰੈੱਡਮੀ 8ਏ ਫੋਨ ਦਾ ਅਪਗ੍ਰੇਡ ਮਾਡਲ ਹੋਵੇਗਾ। ਰੈੱਡਮੀ 8ਏ ਨੂੰ ਕੰਪਨੀ ਨੇ ਪਿਛਲੇ ਸਾਲ ਸਤੰਬਰ ਨੂੰ ਲਾਂਚ ਕੀਤਾ ਸੀ।
ਇੰਨੀ ਹੋ ਸਕਦੀ ਹੈ ਕੀਮਤ
ਭਾਰਤ ’ਚ ਲਾਂਚ ਹੋਣ ਵਾਲੇ Redmi 9A ਸਮਾਰਟਫੋਨ ਦੀ ਕੀਮਤ ਮਲੇਸ਼ੀਆ ਮਾਡਲ ਜਿੰਨੀ ਹੀ ਹੋ ਸਕਦੀ ਹੈ। ਮਲੇਸ਼ੀਆਈ ਬਾਜ਼ਾਰ ’ਚ ਫੋਨ ਦੇ 2 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 359 MYR (ਕਰੀਬ 6300 ਰੁਪਏ) ਸੀ। ਹਾਲਾਂਕਿ, ਇਕ ਰਿਪੋਰਟ ਦੀ ਮੰਨੀਏ ਤਾਂ ਭਾਰਤ ’ਚ ਕੰਪਨੀ ਇਸ ਫੋਨ ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਅਤੇ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਲਾਂਚ ਕਰ ਸਕਦੀ ਹੈ। ਇਹ ਫੋਨ ਤਿੰਨ ਰੰਗਾਂ- ਨੇਚਰ-ਗਰੀਨ, ਸੀ-ਬਲਿਊ ਅਤੇ ਮਿਡਨਾਈਟ ਬਲੈਕ ’ਚ ਆਏਗਾ।
ਫੋਨ ਦੇ ਫੀਚਰਜ਼
ਸਮਾਰਟਫੋਨ ’ਚ 6.53 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਮਿਲ ਸਕੀਦ ਹੈ ਜਿਸ ਦਾ ਰੈਜ਼ੋਲਿਊਸ਼ਨ 1600x720 ਪਿਕਸਲ ਹੋਵੇਗਾ। ਇਸ ਵਿਚ ਮੀਡੀਆਟੈੱਕ ਹੇਲੀਓ ਜੀ25 ਪ੍ਰੋਸੈਸਰ ਅਤੇ 4 ਜੀ.ਬੀ. ਰੈਮ ਦਿੱਤੀ ਜਾ ਸਕਦੀ ਹੈ। ਫੋਨ ਐਂਡਰਾਇਡ 10 ਆਧਾਰਿਤ MIUI 12 ’ਤੇ ਕੰਮ ਕਰੇਗਾ।
ਫੋਟੋਗ੍ਰਾਫੀ ਲਈ ਫੋਨ ’ਚ 13 ਮੈਗਾਪਿਕਸਲ ਦਾ ਰੀਅਰ ਕੈਮਰਾ ਦਿੱਤਾ ਜਾਵੇਗਾ। ਉਥੇ ਹੀ ਸੈਲਫੀ ਅਤੇ ਵੀਡੀਓ ਕਾਲਿੰਗ ਲਈ 5 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲੇਗਾ। ਫੋਨ ’ਚ 10 ਵਾਟ ਫਾਸਟ ਚਾਰਜਿੰਗ ਨਾਲ 5,000mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ।
1.48 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ’ਚ Samsung Galaxy Z Fold 2 ਲਾਂਚ, ਜਾਣੋ ਫੀਚਰਸ
NEXT STORY