ਗੈਜੇਟ ਡੈਸਕ– ਸ਼ਾਓਮੀ ਨੇ 10ਵੀਂ ਵਰ੍ਹੇਗੰਢ ਦੇ ਮੌਕੇ ’ਤੇ Mi 10 Ultra, ਮੀ ਟੀਵੀ ਟਰਾਂਸਪੇਰਟ ਐਡੀਸ਼ਨ ਦੇ ਨਾਲ ਹੀ ਰੈੱਡਮੀ ਕੇ30 ਅਲਟਰਾ ਸਮਾਰਟਫੋਨ ਨੂੰ ਵੀ ਲਾਂਚ ਕਰ ਦਿੱਤਾ ਹੈ। ਇਸ ਸ਼ਾਨਦਾਰ ਫੋਨ ਨੂੰ 12Ghz ਰਿਫ੍ਰੈਸ਼ ਰੇਟ ਵਾਲੀ ਅਮੋਲੇਡ ਡਿਸਪਲੇਅ ਨਾਲ ਲਿਆਇਆ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ 5 ਜੀ ਦੀ ਵੀ ਸੁਪੋਰਟ ਦਿੱਤੀ ਗਈ ਹੈ।
ਰੈੱਡਮੀ ਕੇ30 ਅਲਟਰਾ ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 1,999 ਯੁਆਨ (ਕਰੀਬ 21,500 ਰੁਪਏ) ਹੈ। ਉਥੇ ਹੀ ਇਸ ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 2,199 ਯੁਆਨ (ਕਰੀਬ 23,600 ਰੁਪਏ) ਰੱਖੀ ਗਈ ਹੈ। ਇਸ ਤੋਂ ਇਲਾਵਾ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 2,499 ਯੁਆਨ (ਕਰੀਬ 26,800 ਰੁਪਏ) ਅਤੇ 8 ਜੀ.ਬੀ. ਰੈਮ+512 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 2,699 ਯੁਆਨ (ਕਰੀਬ 29,000 ਰੁਪਏ) ਰੱਖੀ ਗਈ ਹੈ।
Redmi K30 Ultra ਦੇ ਫੀਚਰਜ਼
ਡਿਸਪਲੇਅ - 6.67 ਇੰਚ ਦੀ HD+, AMOLED, 120Hz ਰਿਫ੍ਰੈਸ਼ ਰੇਟ
ਪ੍ਰੋਸੈਸਰ - ਮੀਡੀਆਟੈੱਕ Dimensity 1000+
ਰੈਮ - 6GB/8GB
ਸਟੋਰੇਜ - 128GB/256GB/512GB
ਓ.ਐੱਸ. - ਐਂਡਰਾਇਡ 10 ’ਤੇ ਅਧਾਰਿਤ MIUI 12
ਰੀਅਰ ਕੈਮਰਾ - 64MP+5MP+13MP+2MP
ਫਰੰਟ ਕੈਮਰਾ - 20MP
ਬੈਟਰੀ - 4,500mAh
ਕੁਨੈਕਟੀਵਿਟੀ - ਡਿਊਲ ਮੋਡ G (NSA+SA), Wi-Fi 6, ਯੂ.ਐੱਸ.ਬੀ. ਟਾਈਪ-ਸੀ
ਭੂਚਾਲ ਆਉਣ ਤੋਂ ਪਹਿਲਾਂ ਹੀ ਦੱਸ ਦੇਵੇਗਾ ਤੁਹਾਡਾ ਫੋਨ, ਗੂਗਲ ਲਿਆ ਰਹੀ ਕੰਮ ਦਾ ਫੀਚਰ
NEXT STORY