ਗੈਜੇਟ ਡੈਸਕ– ਸ਼ਾਓਮੀ ਰੈੱਡਮੀ ਨੋਟ 8 ਸਮਾਰਟਫੋਨ ਨੂੰ ਨਵੇਂ ਅਵਤਾਰ ’ਚ ਲਾਂਚ ਕੀਤੇ ਜਾਣ ਦੀ ਤਿਆਰੀ ਹੋ ਰਹੀ ਹੈ। ਕੰਪਨੀ ਨੇ ਹਾਲ ਹੀ ’ਚ ਪੁਸ਼ਟੀ ਕੀਤੀ ਸੀ ਕਿ ਰੈੱਡਮੀ ਨੋਟ 8 ਦੀਆਂ ਹੁਣ ਤਕ ਢਾਈ ਕਰੋੜ ਤੋਂ ਜ਼ਿਆਦਾ ਇਕਾਈਆਂ ਵੇਚੀਆਂ ਜਾ ਚੁੱਕੀਆਂ ਹਨ। ਹੁਣ ਸ਼ਾਓਮੀ ਨੇ ਇਕ ਨਵਾਂ ਟੀਜ਼ਰ ਜਾਰੀ ਕੀਤਾ ਹੈ ਹੈ ਜਿਸ ਰਾਹੀਂ ਆਉਣ ਵਾਲੇ ਰੈੱਮਡੀ ਨੋਟ 8 2021 ਦੇ ਡਿਜ਼ਾਇਨ ਦਾ ਖੁਲਾਸਾ ਹੋਇਆ ਹੈ।
ਸ਼ਾਓਮੀ ਦੁਆਰਾ ਸਾਂਝਾ ਕੀਤੇ ਗਏ ਟੀਜ਼ਰ ’ਚ ਰੈੱਡਮੀ ਨੋਟ 8 2021 ’ਚ ਇਕ ਨੌਚ ਡਿਸਪਲੇਅ ਵੇਖੀ ਜਾ ਸਕਦੀ ਹੈ। ਇਹ ਵੇਖਣ ’ਚ 2019 ’ਚ ਆਏ ਓਰੀਜਨਲ ਰੈੱਡਮੀ ਨੋਟ 8 ਦੀ ਤਰ੍ਹਾਂ ਹੀ ਲੱਗ ਰਿਹਾ ਹੈ। ਫੋਨ ਨੂੰ ਨੀਲੇ ਰੰਗ ’ਚ ਵੇਖਿਆ ਜਾ ਸਕਦਾ ਹੈ ਪਰ ਉਮੀਦ ਹੈ ਕਿ ਸ਼ਾਓਮੀ ਇਸ ਨੂੰ ਹੋਰ ਰੰਗਾਂ ’ਚ ਵੀ ਲਿਆਏਗੀ। ਦੱਸ ਦੇਈਏ ਕਿ ਟੀਜ਼ਰ ’ਚ ਆਉਣ ਵਾਲੇ ਰੈੱਡਮੀ ਨੋਟ 8 2021 ਦੇ ਰੀਅਰ ਪੈਨਲ ਦੀ ਝਲਕ ਨਹੀਂ ਮਿਲੀ। ਫੋਨ ’ਚ ਸੱਜੇ ਪਾਸੇ ਪਾਵਰ ਅਤੇ ਵਾਲਿਊਮ ਬਟਨ ਦਿੱਤੇ ਜਾਣ ਦੀ ਉਮੀਦ ਹੈ।
ਸ਼ਾਓਮੀ ਨੇ ਅਜੇ ਤਕ ਰੈੱਡਮੀ ਨੋਟ 2021 ਦੇ ਫੀਚਰਜ਼ ਨਾਲ ਜੁੜੀ ਜਾਣਕਾਰੀ ਦਾ ਖੁਲਾਸਾ ਨਹੀਂ ਕੀਤਾ ਪਰ ਨਵੇਂ ਹੈਂਡਸੈੱਟ ’ਚ ਮੀਡੀਆਟੈੱਕ ਹੇਲੀਓ ਜੀ85 ਚਿਪਸੈੱਟ ਅਤੇ 128 ਜੀ.ਬੀ. ਇਨਬਿਲਟ ਸਟੋਰੇਜ ਹੋ ਸਕਦੀ ਹੈ। ਰੈੱਡਮੀ ਨੋਟ 8 2021 ਨੂੰ ਐਂਡਰਾਇਡ ਬੇਸਡ MIUI 12.5 ਨਾਲ ਲਾਂਚ ਕੀਤਾ ਜਾ ਸਕਦਾ ਹੈ। ਫੋਨ ’ਚ 48 ਮੈਗਾਪਿਕਸਲ ਪ੍ਰਾਈਮਰੀ ਕੈਮਰੇ ਦੇ ਨਾਲ ਕਵਾਡ ਰੀਅਰ ਕੈਮਰਾ ਸੈੱਟਅਪ ਦਿੱਤੇ ਜਾਣ ਦੀ ਉਮਦੀ ਹੈ।
ਖ਼ਬਰਾਂ ਮੁਤਾਬਕ, ਰੈੱਡਮੀ ਨੋਟ 8 ਨੂੰ ਯੂਰਪ ਅਤੇ ਰੂਸ ਵਰਗੇ ਚੁਣੇ ਹੋਏ ਬਾਜ਼ਾਰਾਂ ’ਚ ਹੀ ਉਪਲੱਬਧ ਕਰਵਾਇਆ ਜਾਵੇਗਾ। ਫਿਲਹਾਲ ਭਾਰਤ ’ਚ ਫੋਨ ਦੀ ਲਾਂਚਿੰਗ ਨੂੰ ਲੈ ਕੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ।
ਵਟਸਐਪ ਯੂਜ਼ਰਸ ਜਲਦ ਹੀ ਐਂਡਰਾਇਡ ਤੋਂ ਆਈਫੋਨ ’ਚ ਟਰਾਂਸਫਰ ਕਰ ਸਕਣਗੇ ਚੈਟ ਹਿਸਟਰੀ
NEXT STORY