ਜਲੰਧਰ- ਰਿਲਾਇੰਸ ਇੰਡਸਟਰੀ ਨੇ ਆਨਲਾਈਨ ਮੂਵੀ ਪਲੇਟਫਾਰਮ ਬਿਗ-ਫਲਿੱਕਸ ਨੂੰ ਗਲੋਬਲੀ ਰੀ-ਲਾਂਚ ਕੀਤਾ ਹੈ। ਇਸ ਤਹਿਤ ਹੁਣ ਯੂਜ਼ਰਸ 2000 ਐੱਚ.ਡੀ. ਫਿਲਮਾਂ (9 ਵੱਖ-ਵੱਖ ਭਾਸ਼ਾਵਾਂ 'ਚ) ਦੇਖ ਸਕੋਗੇ। ਨਾਲ ਹੀ ਕੰਪਨੀ 1 ਮਹੀਨੇ ਲਈ ਫਰੀ ਸਬਸਕ੍ਰਿਪਸ਼ਨ ਵੀ ਦੇ ਰਹੀ ਹੈ। ਇਹ ਫਰੀ ਆਫਰ ਨਵੇਂ ਯੂਜ਼ਰਸ ਲਈ ਹੀ ਉਪਲੱਬਧ ਹੈ। ਰਿਲਾਇੰਸ ਐਂਟਰਟੇਨਮੈਂਟ ਦੇ ਚੀਫ ਆਪਰੇਟਿੰਗ ਅਫਸਰ ਸ਼ਿਭਾਸਿਸ਼ ਸਰਕਾਰ ਨੇ ਕਿਹਾ ਕਿ ਅਸੀਂ ਬਿਗ-ਫਲਿੱਕਸ ਨੂੰ 2008 'ਚ ਲਾਂਚ ਕੀਤਾ ਸੀ ਪਰ ਉਸ ਸਮੇਂ ਬਾਜ਼ਾਰ ਇਸ ਦੇ ਅਨੁਕੂਲ ਨਹੀਂ ਸੀ। ਇਸ ਲਈ ਅਸੀਂ ਮੌਜੂਦਾ ਬਾਜ਼ਾਰ ਨੂੰ ਦੇਖਦੇ ਹੋਏ ਇਸ ਨੂੰ ਰੀਲਾਂਚ ਕੀਤਾ ਹੈ।
ਦੇਣਾ ਹੋਵੇਗਾ 50 ਰੁਪਏ ਪ੍ਰਤੀ ਮਹੀਨੇ ਦਾ ਭੁਗਤਾਨ
ਇਸ ਸਰਵਿਸ ਦਾ ਫਾਇਦਾ ਲੈਣ ਲਈ ਭਾਰਤੀ ਯੂਜ਼ਰਸ ਨੂੰ 50 ਰੁਪਏ ਪ੍ਰਤੀ ਮਹੀਨੇ ਦਾ ਭੁਗਤਾਨ ਦੇਣਾ ਹੋਵੇਗਾ। ਉਥੇ ਹੀ ਇੰਟਰਨੈਸ਼ਨਲ ਯੂਜ਼ਰਸ ਨੂੰ 1.99 ਡਾਲਰ ਪ੍ਰਤੀ ਮਹੀਨਾ ਦੇਣਾ ਹੋਵੇਗਾ। ਇਸ ਦੇ ਨਾਲ ਹੀ ਯੂਜ਼ਰਸ ਨੂੰ ਟ੍ਰਾਂਜੈਕਸ਼ਨਲ ਵੀਡੀਓ ਆਨ ਡਿਮਾਂਡ ਦੀ ਵੀ ਸੁਵਿਧਾ ਦਿੱਤੀ ਜਾ ਰਹੀ ਹੈ। ਇਸ ਲਈ ਜੇਕਰ ਯੂਜ਼ਰਸ ਲੇਟੈਸਟ ਮੂਵੀ ਦੇਖਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ 10 ਤੋਂ ਲੈ ਕੇ 50 ਰੁਪਏ ਪ੍ਰਤੀ ਮੂਵੀ ਦੇ ਲਈ ਦੇਣਾ ਹੋਣਗੇ।
ਬਿਗ-ਫਲਿੱਕਸ ਰਾਹੀਂ ਮੂਵੀ ਜਾਂ ਵੀਡੀਓਜ਼ ਦੇਖੇ ਜਾ ਸਕਦੇ ਹਨ। ਯੂਟਿਊਬ ਦੀ ਤਰ੍ਹਾਂ ਇਹ ਵੀ ਵੀਡੀਓਜ਼ ਦੇਖਣ ਲਈ ਇਕ ਬਿਹਤਰ ਵੈੱਬਸਾਈਟ ਹੈ। ਬਿਗ-ਫਲਿੱਕਸ ਦੀ ਐਪ ਵੀ ਉਪਲੱਬਧ ਹੈ। ਕੰਪਨੀ ਨਵੇਂ ਵਰਜ਼ਨ ਲਈ ਧਰਮਾ ਪ੍ਰਾਡਕਸ਼ਨ, ਡਿਜ਼ਨੀ ਸਟੂਡੀਓ, ਵਾਇਕਾਮ 18 ਮੋਸ਼ਨ ਪਿਕਚਰ, ਫੈਂਟਮ, ਰਾਜਸ਼੍ਰੀ ਅਤੇ ਤੇਲੁਗੁਵਨ ਨਾਲ ਸਮਝੌਤਾ ਵੀ ਕੀਤਾ ਹੈ। ਕੰਪਨੀ ਨੇ ਪ੍ਰਾਡਕਟ ਦੀ ਰੀ-ਲਾਂਚਿੰਗ 'ਚ ਕੁਆਲਿਟੀ 'ਤੇ ਖਾਸ ਧਿਆਨ ਦਿੱਤਾ ਹੈ।
9 ਹੋਰ ਭਾਰਤੀ ਭਾਸ਼ਾਵਾਂ ਲਈ ਸਪੋਰਟ ਉਪਲੱਬਧ ਕਰਵਾਇਆ ਗੂਗਲ ਨੇ
NEXT STORY