ਜਲੰਧਰ- ਆਏ ਦਿਨ ਟੈਲੀਕਾਮ ਕੰਪਨੀਆਂ ਗਾਹਕਾਂ ਨੂੰ ਲੁਭਾਉਣ ਲਈ ਕਈ ਆਕਰਸ਼ਕ ਆਫਰ ਦਿੰਦੀਆਂ ਰਹਿੰਦੀਆਂ ਹਨ। ਪਰ ਮੁਕੇਸ ਅੰਬਾਨੀ ਦੀ ਕੰਪਨੀ ਰਿਲਾਇੰਸ ਜਿਓ ਆਪਣਾ ਕਮਰਸ਼ੀਅਲ ਆਪਰੇਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਭ ਤੋਂ ਵੱਡੇ ਧਮਾਕੇ ਦੀ ਤਿਆਰੀ 'ਚ ਹੈ। ਆਨਲਾਈਨ ਨਿਊਜ਼ ਵੈੱਬਸਾਈਟ ਟ੍ਰੈਕ ਮੁਤਾਬਕ ਕੰਪਨੀ 10,000 ਰੁਪਏ ਤੋਂ ਮਹਿੰਗੇ ਸਾਰੇ ਸਮਾਰਟਫੋਨ ਦੇ ਨਾਲ ਫ੍ਰੀ 'ਚ ਰਿਲਾਇੰਸ ਜਿਓ ਦਾ ਸਿਮ ਕਾਰਡ ਉਪਲੱਬਧ ਕਰਵਾ ਰਹੀ ਹੈ। ਇਹ ਆਫਰ ਸਿਰਪ ਇਸੇ ਹਫਤੇ ਤੱਕ ਹੀ ਲਾਗੂ ਹੈ।
ਸਿਮ ਕਾਰਡ ਨਾਲ ਗਾਹਕ ਨੂੰ 3 ਮਹੀਨੇ ਰਿਲਾਇੰਸ ਜਿਓ ਦੀ ਫ੍ਰੀ ਸਰਵਿਸ ਦਾ ਫਾਇਦਾ ਚੁੱਕਣ ਦਾ ਮੌਕਾ ਮਿਲੇਗਾ। ਹਾਲਾਂਕਿ ਰਿਲਾਇੰਸ ਵੱਲੋਂ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਇਹ ਆਫਰ ਰਿਲਾਇੰਸ ਡਿਜੀਟਲ ਦੇ ਸਟੋਰ ਤੋਂ ਖਰੀਦਾਰੀ 'ਤੇ ਹੀ ਮਿਲੇਗਾ ਕਿ ਨਹੀਂ। ਅਜੇ ਤੱਕ ਇਹ ਆਫਰ ਸਿਰਫ ਰਿਲਾਇੰਸ ਦੇ ਹੀ ਲਾਇਫ ਮੋਬਾਇਲ ਖਰੀਦਣ 'ਤੇ ਮਿਲ ਰਹੀ ਸੀ। ਪਿਛਲੇ ਹਫਤੇ ਹੀ ਰਿਲਾਇੰਸ ਨੇ ਸੈਮਸੰਗ ਦੇ ਨਾਲ ਵੀ ਇਸੇ ਤਰ੍ਹਾਂ ਦਾ ਕਰਾਰ ਕੀਤਾ ਹੈ।
ਮੰਨਿਆ ਜਾ ਰਿਹਾ ਹੈ ਕਿ ਰਿਲਾਇੰਸ 15 ਅਗਸਤ ਤੋਂ 4ਜੀ ਸਰਵਿਸ ਦੀ ਆਫੀਸ਼ੀਅਲ ਸ਼ੁਰੂਆਤ ਕਰ ਦੇਵੇਗਾ। ਅਜਿਹੇ 'ਚ ਤਿੰਨ ਮਹੀਨੇ ਤੱਕ ਫ੍ਰੀ ਡਾਟਾ ਅਤੇ ਫੋਨ ਕਾਲਸ ਦਾ ਫਾਇਦਾ ਜ਼ਿਆਦਾ ਲੋਕਾਂ ਨੂੰ ਮਿਲੇ, ਇਸ ਲਈ ਕੰਪਨੀ ਤਿਆਰੀਆਂ 'ਚ ਲੱਗੀ ਹੋਈ ਹੈ। ਫਿਲਹਾਲ ਰਿਲਾਇੰਸ ਜਿਓ ਆਪਣੀ ਸਰਵਿਸ ਨੂੰ ਹੋਰ ਬਿਹਤਰ ਬਣਾਉਣ ਲਈ ਕੰਮ ਕਰ ਰਹੀ ਹੈ। ਜਿਓ ਹੁਣ ਤੱਕ ਸਭ ਤੋਂ ਸਸਤਾ ਇੰਟਰਨੈੱਟ ਮੁਹੱਈਆ ਕਰਵਾਉਣ ਵਾਲੀ ਕੰਪਨੀ ਬਣਨ ਵੱਲ ਕਦਮ ਵਧਾ ਰਹੀ ਹੈ।
ਭਾਰਤ 'ਚ ਲਾਂਚ ਹੋਣਗੀਆਂ ਬੇਹੱਦ ਸਸਤੀਆਂ 2in1 ਟੱਚਸਕ੍ਰੀਨ ਡਿਵਾਈਸਿਜ਼
NEXT STORY