ਜਲੰਧਰ-ਸ਼ੋਪਕਲੂਜ਼ ਵੱਲੋਂ ਹਾਲ ਹੀ 'ਚ ਡਾਟਾਮਿੰਨੀ ਟੱਚ ਸਕ੍ਰੀਨ ਨੋਟਬੁਕਸ ਦਾ ਐਲਾਨ ਕੀਤਾ ਗਿਆ ਹੈ ਜਿਨ੍ਹਾਂ ਨੂੰ ਲੈਪਟਾਪ 'ਚ ਕਨਵਰਟ ਕੀਤਾ ਜਾ ਸਕਦਾ ਹੈ। ਕੰਪਨੀ ਵੱਲੋਂ ਇਕ ਡਾਟਾਮਿੰਨੀ TWG10+ ਕੀਬੋਰਡ ਦੇ ਨਾਲ ਐਂਡ੍ਰਾਇਡ 5.1(ਵਾਈ-ਫਾਈ) ਦਿੱਤਾ ਜਾ ਰਿਹਾ ਹੈ ਜਿਸ ਦੀ ਕੀਮਤ 8,999 ਹੋਵੇਗੀ। ਦੂਸਰੇ ਡਾਟਾਮਿੰਨੀ TWG10+ ਕੀਬੋਰਡ (ਵਾਈ-ਫਾਈ ਓਨਲੀ) ਦੇ ਨਾਲ ਵਿੰਡੋਜ਼ 10 ਦਿੱਤੀ ਜਾ ਰਹੀ ਹੈ ਜਿਸ ਦੀ ਕੀਮਤ 10,499 ਰੱਖੀ ਗਈ ਹੈ। ਤੁਹਾਨੂੰ ਇਨ੍ਹਾਂ ਦੇ ਫੀਚਰਸ ਬਾਰੇ ਵੀ ਦੱਸ ਦਈਏ ਕਿ ਇਨ੍ਹਾਂ 'ਚ 2 ਇਨ 1 ਟੱਚ ਸਕ੍ਰੀਨ ਦੇ ਨਾਲ ਇਕ 10.1 ਇੰਚ ਦੀ ਡਿਸਪਲੇ ਵੀ ਦਿੱਤੀ ਜਾ ਰਹੀ ਹੈ ਜੋ 1280x800 ਪਿਕਸਲ ਰੇਜ਼ੋਲੁਸ਼ਨ ਕੁਆਲਿਟੀ ਨਾਲ ਉਪਲੱਬਧ ਲੈਸ ਹੋਵੇਗੀ।
ਇਸ 'ਚ ਇਕ ਕੁਆਡ-ਕੋਰ ਇੰਟੈਲ ਐਟਮ Z3735F ਪ੍ਰੋਸੈਸਰ ਦਿੱਤਾ ਗਿਆ ਹੈ ਅਤੇ ਨਾਲ ਹੀ 2ਜੀ.ਬੀ. ਰੈਮ, 32ਜੀ.ਬੀ.ਇਨ-ਬਿਲਟ ਸਟੋਰੇਜ ਵੀ ਦਿੱਤੀ ਜਾਵੇਗੀ। ਇਨ੍ਹਾਂ 2 ਇਨ 1 ਪ੍ਰੋਡਕਟਸ ਦੇ ਨਾਲ ਇਕ ਡਾਟਾਕੇਬਲ ਕੀਬੋਰਡ ਵੀ ਦਿੱਤਾ ਜਾਵੇਗਾ। ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਇਸ 'ਚ 5 ਮੈਗਾਪਿਕਸਲ ਰਿਅਰ ਅਤੇ 2 ਮੈਗਾਪਿਕਸਲ ਫਰੰਟ ਕੈਮਰਾ ਦਿੱਤਾ ਜਾਵੇਗਾ। ਇਸ ਦੀ ਬੈਟਰੀ 6,600 ਐੱਮ.ਏ.ਐੱਚ., ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁਥ 4.0, ਮਾਈਕ੍ਰੋ-ਯੂ.ਐੱਸ.ਬੀ. ਅਤੇ ਮਿੰਨੀ-ਐੱਚ.ਡੀ.ਐੱਮ.ਆਈ. ਕੁਨੈਕਟੀਵਿਟੀ ਆਪਸ਼ਨਜ਼ ਵੀ ਦਿੱਤੀਆਂ ਜਾ ਰਹੀਆਂ ਹਨ।
LG V20 ਦਾ ਨਵਾਂ ਟੀਜ਼ਰ ਜਾਰੀ
NEXT STORY