ਜਲੰਧਰ- ਦੂਰਸੰਚਾਰ ਰੈਗੂਲੇਟਰੀ ਟਰਾਈ ਦਾ ਕਹਿਣਾ ਹੈ ਕਿ ਦਸੰਬਰ 'ਚ ਜੀਓ ਨੈੱਟਵਰਕ 'ਤੇ ਡਾਊਨਲੋਡ ਸਪੀਡ 18.16 mbps ਤੱਕ ਪਹੁੰਚ ਗਈ ਹੈ। ਇਹ ਸਤੰਬਰ 'ਚ ਉਸ ਦੀ ਸਰਵਿਸ ਦੇ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਟਾਪ ਲੈਵਲ ਹੈ। ਇਹ ਜਾਣਕਾਰੀ ਟਰਾਈ ਵੱਲੋਂ ਮਾਸਿਕ ਆਧਾਰ 'ਤੇ ਜਾਰੀ ਕੀਤੇ ਜਾਣ ਵਾਲੇ ਔਸਤ ਮੋਬਾਇਲ ਡਾਟਾ ਦੇ ਅੰਕੜਿਆਂ 'ਚ ਦਿੱਤੀ ਗਈ। ਨਵੰਬਰ 'ਚ ਜੀਓ ਦੀ ਔਸਤ ਸਪੀਡ 5.85 mbps ਰਹੀ ਸੀ।
ਬੀਤੇ ਦਿਨੀਂ ਭਾਰਤੀ ਦੂਰਸੰਚਾਰ ਰੈਗੂਲੇਟਰੀ ਟਰਾਈ ਦੇ ਇਸੇ ਸਪੀਡ ਟੈਸਟ ਦੇ ਹਵਾਲੇ ਤੋਂ ਖਬਰਾਂ ਆਈਆਂ ਸਨ ਕਿ ਗਾਹਕਾਂ ਦੀ ਗਿਣਤੀ ਵਧਣ ਤੋਂ ਬਾਅਦ ਜੀਓ ਦੀ 4ਜੀ ਡਾਊਨਲੋਡ ਸਪੀਡ ਕਾਫੀ ਘੱਟ ਹੋ ਗਈ ਹੈ। ਦਸੰਬਰ 'ਚ ਟਰਾਈ ਵਲੋਂ ਕੀਤਾ ਜਾਣ ਵਾਲਾ ਨੈੱਟਵਰਕ ਸਪੀਡ ਦਾ ਰੁਝਾਣ ਦੱਸਦਾ ਹੈ ਕਿ ਜੀਓ ਆਪਣੀ 4ਜੀ ਡਾਟਾ ਸੇਵਾ 'ਚ ਵਿਰੋਧੀਆਂ ਤੋਂ ਕਾਫੀ ਅੱਗੇ ਹੈ। ਹੋਰ ਸੇਵਾ ਪ੍ਰੋਵਾਈਡਰਾਂ 'ਚ ਵੋਡਾਫੋਨ ਦੀ ਸਪੀਡ 4.9 mbps ਤੋਂ ਵਧ ਕੇ 6.7mbps ਹੋ ਗਈ ਹੈ।
ਡੀਲਰਸ਼ਿਪ 'ਤੇ ਪਹੁੰਚੀ ਨਵੀਂ ਮਾਰੂਤੀ ਸੁਜ਼ੂਕੀ ਇਗਨਿਸ, 13 ਜਨਵਰੀ ਨੂੰ ਹੋਵੇਗੀ ਲਾਂਚ
NEXT STORY