ਗੈਜੇਟ ਡੈਸਕ– ਵੀਵੋ ਨੇ ਆਪਣਾ ਨਵਾਂ ਸਮਾਰਟਫੋਨ ਵੀਵੋ ਵਾਈ19 ਥਾਈਲੈਂਡ ’ਚ ਲਾਂਚ ਕਰ ਦਿੱਤਾ ਹੈ। ਇਹ ਸਮਾਰਟਫੋਨ ਵੀਵੋ ਯੂ3 ਦਾ ਰਿਬ੍ਰਾਂਡਿਡ ਵਰਜ਼ਨ ਲੱਗ ਰਿਹਾ ਹੈ। ਹਾਲਾਂਕਿ, ਵੀਵੋ ਨੇ ਯੂ3 ਨੂੰ ਸਨੈਪਡ੍ਰੈਗਨ 675 SoC ਦੇ ਨਾਲ ਪੇਸ਼ ਕੀਤਾ ਹੈ, ਉਥੇ ਹੀ ਵਾਈ19 ’ਚ ਮੀਡੀਆਟੈੱਕ ਹੇਲੀਓ ਪੀ65 SOC ਦਿੱਤਾ ਗਿਆ ਹੈ। ਇਸ ਫਰਕ ਤੋਂ ਇਲਾਵਾ ਦੋਵੇਂ ਸਮਾਰਟਫੋਨ ਇੱਕੋ ਜਿਹੇ ਫੀਚਰਜ਼ ਦੇ ਨਾਲ ਆਉਂਦੇ ਹਨ।
ਕੀਮਤ ਤੇ ਉਪਲੱਬਧਤਾ
ਵੀਵੋ ਵਾਈ19 ਦੀ ਥਾਈਲੈਂਡ ’ਚ ਕੀਮਤ THB 6,999 (ਕਰੀਬ 16,400 ਰੁਪਏ) ਹੈ ਅਤੇ ਇਹ Lazada ਵੈੱਬਸਾਈਟ ’ਤੇ ਪ੍ਰੀ-ਆਰਡਰ ਲਈ ਉਪਲੱਬਧ ਹੈ। ਸਮਾਰਟਫੋਨ ਨੂੰ ਮੈਗਨੈਟਿਕ ਬਲੈਕ ਅਤੇ ਸਪ੍ਰਿੰਗ ਵਾਈਟ ਗ੍ਰੇਡੀਐਂਟ ਫਿਨਿਸ਼ ’ਚ ਪੇਸ਼ ਕੀਤਾ ਗਿਆ ਹੈ ਅਤੇ ਇਹ ਸੇਲ ਲਈ 5 ਨਵੰਬਰ ਨੂੰ ਪੇਸ਼ ਹੋਵੇਗਾ।
ਫੀਚਰਜ਼
ਜਿਵੇਂ ਕਿ ਅਸੀਂ ਉਪਰ ਦੱਸਿਆ ਹੈ ਕਿ ਪ੍ਰੋਸੈਸਰ ਨੂੰ ਛੱਡ ਕੇ ਵੀਵੋ ਵਾਈ19 ਦੇ ਫੀਚਰਜ਼ ਵੀਵੋ ਯੂ3 ਨਾਲ ਮੇਲ ਖਾਂਦੇ ਹਨ। ਇਸ ਵਿਚ 6.53 ਇੰਚ ਦੀ ਫੁੱਲ-ਐੱਚ.ਡੀ.+ ਡਿਸਪਲੇਅ ਦਿੱਤੀ ਗਈ ਹੈ। ਇਹ ਡਿਸਪਲੇਅ ਵਾਟਰਡ੍ਰੋਪ ਸਟਾਈਲ ਨੌਚ ਦੇ ਨਾਲ ਦੇ ਨਾਲ ਆਉਂਦੀ ਹੈ, ਜਿਸ ਵਿਚ ਸੈਲਫੀ ਕੈਮਰਾ ਫਿਟ ਕੀਤਾ ਗਿਆ ਹੈ। ਇਸ ਵਿਚ ਮੀਡੀਆਟੈੱਕ ਹੇਲੀਓ ਪੀ65 SoC ਸ਼ਾਮਲ ਹੈ, ਜੋ ਆਕਟਾ-ਕੋਰ ਪ੍ਰੋਸੈਸਰ ਹੈ। ਸਮਾਰਟਫੋਨ ਫਿੰਗਰਪ੍ਰਿੰਟ ਸੈਂਸਰ ਦੇ ਨਾਲ ਆਉਂਦਾ ਹੈ, ਜੋ ਫੋਨ ਦੇ ਬੈਕ ’ਚ ਦਿੱਤਾ ਗਿਆ ਹੈ।
ਫੋਟੋਗ੍ਰਾਫੀ ਲਈ ਫੋਨ ’ਚ ਟ੍ਰਿਪਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਦਾ ਮੇਨ ਕੈਮਰਾ 16 ਮੈਗਾਪਿਕਸਲ ਦਾ ਹੈ। ਦੂਜਾ 8 ਮੈਗਾਪਿਕਸਲ ਦਾ ਅਲਟਰਾ-ਵਾਈਡ ਸੈਂਸਰ ਅਤੇ ਇਕ 2 ਮੈਗਾਪਿਕਸਲ ਦੇ ਮੈਕ੍ਰੋ ਲੈੱਨਜ਼ ਦੇ ਨਾਲ ਆਉਂਦਾ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ ਵਿਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
ਫੋਨ ’ਚ 6 ਜੀ.ਬੀ ਰੈਮ ਅਤੇ 64 ਜੀ.ਬੀ. ਸਟੋਰੇਜ ਆਪਸ਼ਨ ਦਿੱਤਾ ਗਿਆ ਹੈ। ਕੰਪਨੀ ਨੇ ਇਸ ਵਿਚ Game Space, Multi-Turbo ਵਰਗੇ ਫੀਚਰਜ਼ ਵੀ ਦਿੱਤੇ ਹਨ। ਇਸ ਵਿਚ ਕੰਪਨੀ ਦਾ ਖੁਦ ਦਾ ਡਿਜੀਟਲ ਅਸਿਸਟੈਂਟ ਵੀ ਦਿੱਤਾ ਹੈ, ਜਿਸ ਦਾ ਨਾਂ Jovi ਹੈ। ਸਮਾਰਟਫੋਨ ਐਂਡਰਾਇਡ 9 ਪਾਈ ਬੇਸਡ ਕੰਪਨੀ ਦੇ ਖੁਦ ਦੇ ਕਸਟਮ ਆਪਰੇਟਿੰਗ ਸਿਸਟਮ Funtouch OS 9 ਦੇ ਨਾਲ ਆਉਂਦਾ ਹੈ। ਇਸ ਵਿਚ 5,000mAh ਦੀ ਬੈਟਰੀ ਹੈ ਜੋ 18W ਫਾਸਟ ਚਾਰਜਿੰਗ ਸਪੋਰਟ ਨਾਲ ਆਉਂਦੀ ਹੈ।
ਯੁਰੇਕਾ ਫੋਰਬਸ ਨੇ ਭਾਰਤ ’ਚ ਲਾਂਚ ਕੀਤੇ ਦੋ ਸਮਾਰਟ ਏਅਰ ਪਿਊਰੀਫਾਇਰਜ਼, ਜਾਣੋ ਖੂਬੀਆਂ
NEXT STORY