ਜਲੰਧਰ- ਫ੍ਰਾਂਸੀਸੀ ਬਹੁਰਾਸ਼ਟਰੀ ਵਾਹਨ ਨਿਰਮਾਤਾ ਕੰਪਨੀ ਰੇਨੋਲਟ ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਮਸ਼ਹੂਰ ਐਂਟਰੀ ਲੈਵਲ ਹੈਚਬੈਕ ਕਾਰ ਕੁਇੱਡ ਦਾ ਏ.ਐੱਮ.ਟੀ. ਵਰਜ਼ਨ ਭਾਰਤ 'ਚ ਲਾਂਚ ਕਰਨ ਜਾ ਰਹੀ ਹੈ। ਰੇਨੋ ਕੁਇੱਡ ਐੱਮ.ਟੀ. ਨੂੰ ਨਵੰਬਰ ਦੇ ਦੂਜੇ ਹਫਤੇ 'ਚ ਲਾਂਚ ਕੀਤਾ ਜਾਵੇਗਾ। ਕੰਪਨੀ ਨੇ ਇਸ ਕਾਰ ਨਾਲ ਜੁੜੀ ਇਕ ਟੀਜ਼ਰ ਇਮੇਜ ਜਾਰੀ ਕੀਤੀ ਹੈ ਜਿਸ ਵਿਚ ਰੋਟਰੀ ਗਿਅਰ ਸਿਲੈਕਟਰ ਆ ਰਿਹਾ ਹੈ। ਇਸ ਟ੍ਰਾਂਸਮਿਸ਼ਨ ਸਿਸਟਮ 'ਚ ਰਿਵਰਸ, ਨਿਊਟਰਲ ਅਤੇ ਡਰਾਈਵ ਮੋਡ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਰੇਨੋ ਕੁਇੱਡ ਐੱਮ.ਟੀ. 'ਚ 999 ਸੀਸੀ, 3-ਸਿਲੰਡਰ ਇੰਜਣ ਮਿਲੇਗਾ ਜੋ 67 ਬੀ.ਐੱਚ.ਪੀ. ਦੀ ਪਾਵਰ ਅੇਤ 91ਐੱਨ,ਐੱਮ. ਜਾ ਟਾਕਰ ਪੈਦਾ ਕਰੇਗਾ। ਕੰਪਨੀ ਦੇ ਦਾਅਵੇ ਮੁਤਾਬਕ 1.0-ਲੀਟਰ ਇੰਜਣ ਵਾਲੀ ਕੁਇੱਡ 23.1 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦਿੰਦੀ ਹੈ ਜਿਸ ਨੂੰ ਦੇਖ ਕੇ ਮੰਨਿਆ ਜਾ ਰਿਹਾ ਹੈ ਕਿ ਐੱਮ.ਐੱਮ.ਟੀ. ਵਰਜ਼ਨ ਦੀ ਮਾਈਲੇਜ ਵੀ ਇਸ ਦੇ ਆਸਪਾਸ ਹੀ ਰਹੇਗੀ।
ਜਿਓ ਦੇ ਫ੍ਰੀ ਸਿਮ ਕਾਰਡ ਵਾਲੇ ਧੋਖਾਧੜੀ ਦੇ ਆਫਰਜ਼ ਤੋਂ ਰਹਿਣ ਸਾਵਧਾਨ
NEXT STORY