ਜਲੰਧਰ- ਦੁਨੀਆ ਦੇ ਸਭ ਤੋਂ ਸਸਤੇ ਸਮਾਰਟਫੋਨ 'Freedom 251' ਬੁੱਕ ਕਰਵਾਉਣ ਵਾਲੇ ਗਾਹਕਾਂ ਲਈ ਖੁਸ਼ਖਬਰੀ ਹੈ ਕਿ ਰਿੰਗਿੰਗ ਬੈੱਲਸ ਅੇਜ ਆਪਣਏ ਇਸ ਫੋਨ ਦੀ ਡਿਲੀਵਰੀ ਸ਼ੁਰੂ ਕਰੇਗੀ। ਇਸ ਤੋਂ ਪਹਿਲਾਂ ਕੰਪਨੀ ਰਿੰਗਿੰਗ ਬੈੱਲਸ ਨੇ 30 ਜੂਨ ਤੋਂ ਡਿਲੀਵਰੀ ਸ਼ੁਰੂ ਕਰਨ ਦੀ ਗੱਲ ਕਹੀ ਸੀ। ਇਸ ਤੋਂ ਬਾਅਦ ਇਸ ਦੀ ਤਰੀਕ ਨੂੰ ਬਦਲ ਕੇ 7 ਜੁਲਾਈ ਕਰ ਦਿੱਤਾ ਗਿਆ ਸੀ।
ਤੁਹਾਨੂੰ ਦੱਸ ਦਈਏ ਕਿ Freedom251 ਸਮਾਰਟਫੋਨ ਖਰੀਦਣ ਲਈ ਕਰੀਬ 7 ਕਰੋੜ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਇਆ ਸੀ। ਰਿੰਗਿੰਗ ਬੈੱਲਸ ਮੁਤਾਬਕ ਇੰਨੀ ਵੱਡੀ ਗਿਣਤੀ 'ਚ ਹੋਏ ਰਜਿਸਟ੍ਰੇਸ਼ਨ ਅਤੇ ਫੋਨ ਦੀ ਯੂਨਿਟਸ ਘੱਟ ਦੇਖ ਦੇਖਦੇ ਹੋਏ ਇਸ ਦਾ ਫੈਸਲਾ ਲਿਆ ਗਿਆ ਹੈ। ਕੰਪਨੀ ਮੁਤਾਬਕ ਲਕੀ ਡ੍ਰਾਅ 'ਚ 350 ਗਾਹਕਾਂ 'ਚੋਂ ਇਕ ਨੂੰ ਹੀ ਫੋਨ ਡਿਲੀਵਰ ਕੀਤਾ ਜਾਵੇਗਾ।
ਰਿੰਗਿੰਗ ਬੈੱਲਸ ਦੇ ਫਾਊਂਡਰ ਅਤੇ ਸੀ.ਈ.ਓ. ਮੋਹਿਤ ਗੋਇਲ ਦਾ ਕਹਿਣਾ ਹੈ ਕਿ ਕੰਪਨੀ ਨੂੰ ਹਰ ਇਕ ਹੈਂਡਸੈੱਟ 'ਤੇ 140-150 ਰੁਪਏ ਦਾ ਨੁਕਸਾਨ ਹੋ ਰਿਹਾ ਹੈ ਪਰ ਫੋਨ ਵਿਕਣ 'ਤੇ ਉਨ੍ਹਾਂ ਨੂੰ ਫਾਇਦਾ ਹੋਣ ਦੀ ਵੀ ਉਮੀਦ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਮੇਕ ਇਨ ਇੰਡੀਆ ਇਨੀਸਿਏਟਿਵ ਤਹਿਤ ਸਰਕਾਰ ਦਾ ਸਹਿਯੋਗ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਲਈ ਉਨ੍ਹਾਂ ਨੇ ਇਕ ਚਿੱਠੀ ਵੀ ਲਿਖੀ ਸੀ।
ਫੋਨ ਦੇ ਫੀਚਰਸ-
251 ਰੁਪਏ ਦੀ ਕੀਮਤ ਵਾਲੇ ਇਸ ਸਮਾਰਟਫੋਨ 'ਚ 3.2 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 0.3 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ ਮੌਜੂਦ ਹੈ। ਇਹ ਫੋਨ ਐਂਡ੍ਰਾਇਡ 5.1 ਲਾਲੀਪਾਪ 'ਤੇ ਕੰਮ ਕਰਦਾ ਹੈ। ਇਸ ਤੋਂ ਇਲਾਵਾ ਇਸ ਲਿਚ 1ਜੀ.ਬੀ. ਰੈਮ, 8ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 32ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਫਰੀਡਮ 251 'ਚ 1450 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
ਭਾਰਤੀ ਕੰਪਨੀ ਨੇ ਬਣਾਇਆ ਇਲੈਕਟ੍ਰਿਕ ਸਕੂਟਰ ਦਾ ਪ੍ਰੋਟੋਟਾਇਪ
NEXT STORY