ਜਲੰਧਰ- ਵਿਸ਼ੇਸ਼ ਵਿਅਕਤੀਆਂ ਨੂੰ ਕਈ ਜਗ੍ਹਾ 'ਤੇ ਭਾਸ਼ਾ ਦਾ ਅਨੁਵਾਦ ਕਰਨ 'ਚ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਫਿਰ ਭਾਵੇਂ ਉਹ ਕੋਰਟ-ਕਚਹਿਰੀ ਹੋਵੇ ਜਾਂ ਫਿਰ ਕੋਈ ਬੈਠਕ, ਜਿੱਥੇ ਬੋਲ਼ੇ ਲੋਕਾਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ 'ਚ ਕਾਫੀ ਮੁਸ਼ਕਲਾਂ ਆਉਂਦੀਆਂ ਹਨ। ਇਸੇ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਇਕ ਅਜਿਹੀ ਰੋਬੋਟਿਕ ਆਰਮ ਬਣਾਈ ਗਈ ਹੈ ਜੋ ਬੋਲ਼ੇ ਵਿਅਕਤੀਆਂ ਲਈ ਭਾਸ਼ਾ ਦਾ ਅਨੁਵਾਦ ਕਰਨ 'ਚ ਮਦਦ ਕਰੇਗੀ। ਬੈਲਜੀਅਮ ਦੀ ਯੂਨੀਵਰਸਿਟੀ ਆਫ ਐਂਟਵਰਪ ਨੇ ਇਕ ਅਸਲਨ ਨਾਂ ਦੀ 3ਡੀ ਪ੍ਰਿੰਟਿਡ ਰੋਬੋਟਿਕ ਆਰਮ ਬਣਾਈ ਹੈ ਜੋ ਕੰਪਿਊਟਰ ਤੇ ਨੈਟਵਰਕ ਨਾਲ ਕਨੈਕਟ ਹੋ ਕੇ ਕੰਮ ਕਰਦੀ ਹੈ। ਜਦੋਂ ਕੋਈ ਵਿਅਕਤੀ ਕੰਪਿਊਟਰ 'ਤੇ ਟਾਈਪ ਕਰਦਾ ਹੈ ਤਾਂ ਕੰਪਿਊਟਰ ਇਸ ਟੈਕਸਟ ਨੂੰ ਸਾਈਨ ਲੈਂਗੂਏਜ 'ਚ ਟ੍ਰਾਂਸਲੇਟ ਕਰਕੇ ਰੋਬੋਟ ਨੂੰ ਭੇਜਦਾ ਹੈ ਜਿਸ ਨਾਲ ਰੋਬੋਟਿਕ ਆਰਮ ਮੂਵ ਹੋਣਾ ਸ਼ੁਰੂ ਹੋ ਜਾਂਦੀ ਹੈ ਅਤੇ ਬੋਲ਼ਾ ਵਿਅਕਤੀ ਸਾਹਮਣੇ ਵਾਲੇ ਵਿਅਕਤੀ ਦੀ ਗੱਲ ਆਸਾਨੀ ਨਾਲ ਸਮਝ ਜਾਂਦਾ ਹੈ।

ਐਂਟਰੀ ਲੈਵਲ ਪ੍ਰਿੰਟਰ ਦੇ ਪਾਰਟਸ ਤੋਂ ਬਣਿਆ ਹੈ ਰੋਬੋਟ
ਇਸ 3ਡੀ ਰੋਬੋਟਿਕ ਆਰਮ ਨੂੰ ਐਂਟਰੀ ਲੈਵਲ ਪ੍ਰਿੰਟਰ 'ਚ ਇਸਤੇਮਾਲ 'ਚ ਲਿਆਉਣ ਵਾਲੇ 25 ਪਾਰਟਸ ਤੋਂ ਬਣਾਇਆ ਗਿਆ ਹੈ। ਇਸ 'ਚ 16 ਸਰਵੋ ਮੋਟਰਸ, 3 ਮੋਟਰ ਕੰਟਰੋਲਰ, ਅਰਡੂਇਨੋ ਡਿਊ ਮਾਈਕ੍ਰੋ ਕੰਪਿਊਟਰ ਅਤੇ ਕੁਝ ਹੋਰ ਇਲੈਕਟ੍ਰਾਨਿਕ ਕੰਪੋਨੈਂਟਸ ਲਗਾਏ ਗਏ ਹਨ ਇਸ ਨੂੰ ਜ਼ਿਆਦਾ ਮਹਿੰਗੇ ਪਾਰਟਸ ਨਾਲ ਨਹੀਂ ਬਣਾਇਆ ਗਿਆ, ਇਸ ਲਈ ਇਸ ਦੇ ਨਿਰਮਾਤਾਵਾਂ ਨੇ ਕਿਹਾ ਹੈ ਕਿ ਇਸ ਰੋਬੋਟਿਕ ਆਰਮ ਨੂੰ ਘਟ ਕੀਮਤ 'ਚ ਵੀ ਉਪਲਬਧ ਕਰਵਾਇਆ ਜਾ ਸਕੇਗਾ।
ਕੋਰਟ 'ਚ ਹੋਵੇਗਾ ਰੋਬੋਟਿਕ ਆਰਮ ਦਾ ਸਭ ਤੋਂ ਜ਼ਿਆਦਾ ਫਾਇਦਾ
ਯੂਨੀਵਰਸਿਟੀ ਆਫ ਐਂਟਵਰਪ ਦੇ ਰੋਬੋਟਿਕਸ ਟੀਚਰ ਅਰਵਿਨ ਸਮਿਤ ਨੇ ਕਿਹਾ ਹੈ ਕਿ ਕੋਰਟ 'ਚ ਕੇਸ ਲੜਦੇ ਸਮੇਂ ਕਈ ਵਾਰ ਬੋਲ਼ੇ ਵਿਅਕਤੀ ਨੂੰ ਵੀ ਗਵਾਹੀ ਦੇਣ ਲਈ ਕੋਰਟ 'ਚ ਜਾਣਾ ਪੈਂਦਾ ਹੈ। ਜਿਥੇ ਇਸ 3ਡੀ ਪਿੰ੍ਰਟਿੰਡ ਰੋਬੋਟਿਕ ਆਰਮ ਦਾ ਸਭ ਤੋਂ ਜ਼ਿਆਦਾ ਫਾਇਦਾ ਹੋਵੇਗਾ।
ਫਿਲਹਾਲ ਖੋਜੀ ਇਕ ਅਜਿਹੇ ਰੋਬੋਟ ਨੂੰ ਬਣਾਉਣ 'ਚ ਲੱਗੇ ਹੋਏ ਹਨ ਜੋ ਸਾਹਮਣੇ ਵਾਲੇ ਦੀ ਆਵਾਜ਼ ਨੂੰ ਸੁਣ ਕੇ ਉਸ ਨੂੰ ਸਾਈਨ ਲੈਂਗੂਏਜ 'ਚ ਟ੍ਰਾਂਸਟੇਲ ਕਰੇਗਾ ਜਿਸ ਨਾਲ ਆਰਮ ਮੂਵ ਹੋਣੀ ਸ਼ੁਰੂ ਹੋ ਜਾਵੇਗੀ ਅਤੇ ਬੋਲ਼ਾ ਵਿਅਕਤੀ ਇਸ ਨੂੰ ਆਸਾਨੀ ਨਾਲ ਸਮਝ ਸਕੇਗਾ।
26 ਅਗਸਤ ਤੋਂ ਉਪਲੱਬਧ ਹੋਵੇਗਾ ਲੇਨੋਵੋ ਦਾ ਇਹ ਦਮਦਾਰ ਸਮਾਰਟਫੋਨ
NEXT STORY