ਜਲੰਧਰ— ਟੈੱਕ ਕੰਪਨੀਆਂ ਤੋਂ ਲੈ ਕੇ ਆਟੋਮੋਬਾਈਲ ਜਗਤ ਦੀਆਂ ਮਸ਼ਹੂਰ ਕੰਪਨੀਆਂ ਆਪਣੀਆਂ ਡਰਾਈਵਰਲੈੱਸ ਕਾਰਾਂ 'ਤੇ ਕੰਮ ਕਰ ਰਹੀਆਂ ਹਨ । ਇਨ੍ਹਾਂ ਵਿਚ ਗੂਗਲ, ਆਡੀ, ਬੀ. ਐੱਮ. ਡਬਲਯੂ. ਤੇ ਮਰਸਡੀਜ਼ ਤੱਕ ਸ਼ਾਮਲ ਹਨ । ਹੁਣ ਸੰਸਾਰ ਦੀ ਸਭ ਤੋਂ ਵੱਡੀ ਲਗਜ਼ਰੀ ਕਾਰ ਮੇਕਰ ਕੰਪਨੀ ਰੋਲਸ-ਰਾਇਸ ਨੇ ਆਪਣੇ ਵਿਜ਼ਨ 100 ਕੰਸੈਪਟ ਨੂੰ ਪੇਸ਼ ਕੀਤਾ ਹੈ, ਜੋ ਕਿਸੇ ਸਾਇੰਸ ਫਿਕਸ਼ਨ ਮੂਵੀ ਵਿਚ ਪ੍ਰਯੋਗ ਕੀਤੀ ਗਈ ਕਾਰ ਦੀ ਤਰ੍ਹਾਂ ਲੱਗਦੀ ਹੈ। ਵਿਜ਼ਨ 100 ਨੂੰ ਸਾਇੰਸ ਫਿਕਸ਼ਨ ਮੂਵੀ ਨਾਲ ਜੋੜਨ ਦਾ ਮੁੱਖ ਕਾਰਨ ਇਹ ਹੈ ਕਿ ਇਸ ਕਾਰ ਨੂੰ ਚੱਲਣ ਲਈ ਕਿਸੇ ਡਰਾਈਵਰ ਦੀ ਲੋੜ ਨਹੀਂ ਹੋਵੇਗੀ ਸਗੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਇਸ ਨੂੰ ਚਲਾਉਣ ਵਿਚ ਮਦਦ ਕਰੇਗੀ ।
ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਕੀਤੀ ਗਈ ਵਰਤੋਂ
ਸਮਾਰਟਫੋਨਸ ਵਿਚ ਸਿਰੀ, ਗੂਗਲ ਨਾਊ ਅਤੇ ਕੋਰਟਾਨਾ ਦੇ ਰੂਪ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨੀਕ ਕੰਮ ਕਰ ਰਹੀ ਹੈ, ਜਿਸ ਨਾਲ ਵੁਆਇਸ ਕਮਾਂਡ ਰਾਹੀਂ ਬਿਨਾਂ ਬਟਨ ਦਬਾਏ ਕਈ ਕੰਮ ਹੋ ਜਾਂਦੇ ਹਨ। ਠੀਕ ਉਸੇ ਤਰ੍ਹਾਂ ਰੋਲਸ-ਰਾਇਸ ਦੀ ਵਿਜ਼ਨ 100 ਕਾਂਸੈਪਟ ਕਾਰ ਵਿਚ ਵੀ ਇਕ ਆਰਟੀਫੀਸ਼ੀਅਲ ਇੰਟੈਲੀਜੈਂਸ ਸਾਫਟਵੇਅਰ ਕੰਮ ਕਰੇਗਾ, ਜਿਸ ਦੇ ਆਧਾਰ 'ਤੇ ਇਹ ਕਾਰ ਆਪਣੇ ਮਾਲਕ ਦੀ ਗੱਲ ਮੰਨੇਗੀ ।
ਜਾਣਦੇ ਹਾਂ ਰੋਲਸ-ਰਾਇਸ ਵਿਜ਼ਨ 100 ਦੀਆਂ ਖਾਸ ਗੱਲਾਂ
- ਇਸ ਵਿਚ ਸਿਰਫ ਦੋ ਲੋਕਾਂ ਦੇ ਬੈਠਣ ਦੀ ਥਾਂ ਹੋਵੇਗੀ, ਜਿਸ ਲਈ ਸਿਲਕ ਦੇ ਸੋਫੇ ਦੀ ਵਰਤੋਂ ਕੀਤੀ ਜਾਵੇਗੀ।
- ਆਮ ਤੌਰ 'ਤੇ ਵਿਜ਼ਨ 100 ਇਕ ਚੱਲਦਾ ਫਿਰਦਾ ਲਿਵਿੰਗ ਰੂਮ ਹੋਵੇਗਾ, ਜਿਸ 'ਚ ਨਾ ਤਾਂ ਸਟੇਅਰਿੰਗ ਵ੍ਹੀਲ ਅਤੇ ਨਾ ਹੀ ਰੇਸ, ਬ੍ਰੇਕ ਪੈਡਲਸ ਹੋਣਗੇ ।
- ਪੈਸੰਜਰ ਕਾਰ ਵਿਚ ਬੈਠ ਕੇ ਗੱਡੀ ਵਿਚ ਲੱਗੀ ਓ. ਐੱਲ. ਈ. ਡੀ. ਸਕ੍ਰੀਨ 'ਤੇ ਵੀਡੀਓ ਵੇਖਦੇ ਹੋਏ ਆਪਣਾ ਸਫਰ ਤੈਅ ਕਰਨਗੇ। ਇਹ ਓ. ਐੱਲ. ਈ. ਡੀ. ਸਕ੍ਰੀਨ ਕੈਬਿਨ ਦੇ ਅੱਗੇ ਵਾਲੇ ਹਿੱਸੇ ਨੂੰ ਪੂਰੀ ਤਰ੍ਹਾਂ ਨਾਲ ਕਵਰ ਕਰੇਗੀ ।
- ਇਸ ਤੋਂ ਇਲਾਵਾ ਇਸ ਕਾਰ 'ਚ ਹੋਰ ਲਗਜ਼ਰੀ ਫੀਚਰਜ਼ ਹੋਣਗੇ, ਜਿਵੇਂ ਦਰਵਾਜ਼ਿਆਂ ਦਾ ਆਰਾਮ ਨਾਲ ਬੰਦ ਹੋਣਾ, ਕਾਰ ਵਿਚ ਬੈਠਣ ਤੋਂ ਪਹਿਲਾਂ ਦਰਵਾਜ਼ੇ ਦੇ ਨਾਲ-ਨਾਲ ਛੱਤ ਦਾ ਖੁੱਲ੍ਹਣਾ ਆਦਿ ।
- ਇਹ ਕਾਰ ਖੁਦ ਦੀ ਬਣਾਈ ਪ੍ਰਸਨਲ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਆਵੇਗੀ ਜਿਸ ਦਾ ਨਾਂ ਐਲੇਨੋਰ (Eleanor) ਹੋਵੇਗਾ ।
- ਐਲੇਨੋਰ ਕਾਰ ਨੂੰ ਚਲਾਉਣ ਲਈ ਪੈਸੰਜਰ ਤੋਂ ਕੁੱਝ ਜਾਣਕਾਰੀ ਮੰਗੇਗਾ ਜਿਵੇਂ ਕਿ ਕਿਥੇ ਜਾਣਾ ਹੈ ਅਤੇ ਦਿਨ ਵਿਚ ਕਿਥੇ-ਕਿਥੇ ਜਾਣ ਦਾ ਪ੍ਰੋਗਰਾਮ ਹੈ ਆਦਿ ।
- ਜਾਣਕਾਰੀ ਮਿਲਣ ਤੋਂ ਬਾਅਦ ਜਦੋਂ ਪੈਸੇਂਜਰ ਕਿਤੇ ਜਾਣ ਲਈ ਤਿਆਰ ਹੋਵੇਗਾ ਅਤੇ ਇਸ ਵਿਚ ਬੈਠੇਗਾ ਤਾਂ ਇਹ ਆਪਣੇ-ਆਪ ਉਸ ਨੂੰ ਆਪਣੀ ਥਾਂ ਤੱਕ ਪਹੁੰਚਾਉਣ ਲਈ ਚੱਲ ਪਵੇਗੀ ।
ਸਰਵਿਸਾਂ 'ਚ ਸੁਧਾਰ ਲਈ ਬਲੈਕਬੈਰੀ ਦੀ ਮਦਦ ਕਰੇਗੀ ਐੱਚ. ਸੀ. ਐੱਲ. ਇਨਫੋਸਿਸਟਮ
NEXT STORY