ਜਲੰਧਰ- ਚੀਨ ਦੀ ਇਲੈਕਟ੍ਰਾਨਿਕ ਅਤੇ ਸਮਾਰਟਫੋਨ ਨਿਰਮਤਾ ਕੰਪਨੀ ਸ਼ਿਓਮੀ ਨੇ ਹਾਲ ਹੀ 'ਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਆਪਣੇ ਲੋਕਪ੍ਰਿਅ ਫਲੈਗਸ਼ਿਪ ਸਮਾਰਟਫੋਨ Mi 6 ਨੂੰ 19 ਅਪ੍ਰੈਲ ਨੂੰ ਭਾਰਤ 'ਚ ਪੇਸ਼ ਕਰੇਗੀ। ਸ਼ਿਓਮੀ Mi 6 ਨੂੰ ਆਉਣ 'ਚ ਹੁਣ ਕੁੱਝ ਹੀ ਸਮਾਂ ਰਹਿ ਗਿਆ ਹੈ ਪਰ ਉਥੇ ਇਕ ਰਿਪੋਰਟ ਮੁਤਾਬਕ ਸ਼ਿਓਮੀ ਆਪਣੇ ਨੈਕਸਟ ਜਨਰੇਸ਼ਨ Mi ਸੀਰੀਜ਼ ਫੈਬਲੇਟ 'ਤੇ ਕੰਮ ਕਰ ਰਹੀ ਹੈ ਅਤੇ ਇਸ ਨੂੰ ਵੀ ਜਲਦ ਪੇਸ਼ ਕੀਤਾ ਜਾ ਸਕਦਾ ਹੈ।
Phonearena 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਸ਼ਿਓਮੀ Mi Note 3 ਦੇ ਕੁੱਝ ਸਪੈਸੀਫਿਕੇਸ਼ਨ ਸਾਹਮਣੇ ਆਏ ਹਨ ਜਿਨ੍ਹਾਂ 'ਚ ਮੋਸਟ ਪਾਵਰਫੁੱਲ ਕਵਾਲਕਾਮ ਸਨੈਪਡਰੈਗਨ 835 64- ਬਿੱਟ ਓਕਟਾ-ਕੋਰ ਪ੍ਰੋਸੇਸਰ ਨਾਲ ਲੈਸ ਹੋ ਸਕਦਾ ਹੈ। ਇਸ ਦੇ ਨਾਲ ਹੀ ਇਸ 'ਚ ਮਲਟੀ-ਟਾਸਕਿੰਗ ਲਈ 8ਜੀ. ਬੀ ਰੈਮ ਹੋ ਸਕਦੀ ਹੈ। ਜੇਕਰ ਗੱਲ ਕਰੀਏ ਇੰਟਰਨਲ ਸਟੋਰੇਜ ਦੀ ਤਾਂ ਇਸ 'ਚ 128ਜੀ. ਬੀ ਅਤੇ 256ਜੀ. ਬੀ ਸਟੋਰੇਜ ਦੀ ਆਪਸ਼ਨ ਦਿੱਤੀ ਜਾ ਸਕਦੀ ਹੈ। ਇਸ ਡਿਵਾਇਸ 'ਚ 5.7 ਇੰਚ ਦੀ Q84 (2560x1440 ਪਿਕਸਲ) ਕਰਵਡ ਡਿਸਪਲੇ ਹੋਣ ਦੀ ਉਮੀਦ ਹੈ। ਜੇਕਰ ਬੈਟਰੀ ਸਮਰੱਥਾ ਦੀ ਗੱਲ ਕਰੀਏ ਤਾਂ ਇਸ 'ਚ 4,070m1h ਦੀ ਬੈਟਰੀ ਦਿੱਤੀ ਜਾ ਸਕਦੀ ਹੈ।
ਫੋਟੋਗਰਾਫੀ ਲਈ ਇਸ 'ਚ ਦੋ ਰਿਅਰ ਕੈਮਰੇ ਵੀ ਮੌਜੂਦ ਹੋ ਸਕਦੇ ਹਨ। ਹਾਲਾਂਕਿ ਇਨ੍ਹਾਂ ਕੈਮਰਿਆਂ ਦੇ ਰੈਜ਼ੋਲਿਊਸ਼ਨ ਬਾਰੇ 'ਚ ਅਜੇ ਤੱਕ ਜਾਣਕਾਰੀ ਨਹੀਂ ਮਿਲੀ ਹੈ। ਸ਼ਿਓਮੀ Mi Note 3 ਦੀ ਕੀਮਤ $750 (ਲਗਭਗ 48,213 ਰੁਪਏ) ਹੋ ਸਕਦੀ ਹੈ। ਇਸ ਨੂੰ ਇਸ ਸਾਲ ਦੀ ਦੂਜੀ ਤੀਮਾਹੀ 'ਚ ਲਾਂਚ ਕੀਤਾ ਜਾ ਸਕਦਾ ਹੈ।
18 ਅਪਰੈਲ ਨੂੰ ਗੂਗਲ ਆਪਣੇ ਨਵੇਂ Google Earth ਤੋਂ ਚੁੱਕੇਗਾ ਪਰਦਾ
NEXT STORY