ਗੈਜੇਟ ਡੈਸਕ– ਸੈਮਸੰਗ ਦੀ ਆਉਣ ਵਾਲੇ ਗਲੈਕਸੀ ਨੋਟ 20 ਸੀਰੀਜ਼ ਅੱਜ-ਕੱਲ੍ਹ ਸਮਾਰਟਫੋਨ ਇੰਡਸਟਰੀ ’ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਲੀਕ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਇਹ ਸੀਰੀਜ਼ ਇਸੇ ਸਾਲ ਅਗਸਤ ’ਚ ਲਾਂਚ ਕੀਤੀ ਜਾ ਸਕਦੀ ਹੈ। ਫੋਨ ਨੂੰ ਲਾਂਚ ਹੋਣ ’ਚ ਅਜੇ ਦੋ ਮਹੀਨਿਆਂ ਦਾ ਸਮਾਂ ਹੈ ਪਰ ਇਸ ਨਾਲ ਜੁੜੀਆਂ ਲੀਕ ਜਾਣਕਾਰੀਆਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਇਸ ਵਿਚਕਾਰ ਮਸ਼ਹੂਰ ਲੀਕਸਟਰ IceUniverse ਨੇ ਗਲੈਕਸੀ ਨੋਟ 20+ ਦੇ ਕੈਮਰਾ ਫੀਚਰਜ਼ ਬਾਰੇ ਕੁਝ ਮਹੱਤਵਪੂਰਨ ਜਾਣਕਾਰੀਆਂ ਦਿੱਤੀਆਂ ਹਨ।
ਵੀਬੋ ’ਤੇ ਦਿੱਤੀ ਜਾਣਕਾਰੀ
ਲੀਕਸਟਰ ਨੇ ਆਪਣੇ ਅਧਿਕਾਰਤ ਵੀਬੋ ਖਾਤੇ ਤੋਂ ਇਕ ਪੋਸਟ ਕੀਤਾ। ਇਸ ਪੋਸਟ ’ਚ ਉਨ੍ਹਾਂ ਦੱਸਿਆ ਕਿ ਗਲੈਕਸੀ ਐੱਸ20+ ’ਚ 108 ਮੈਗਾਪਿਕਸਲ ਦਾ ਕੈਮਰਾ ਸੈਂਸਰ ਹੋਵੇਗਾ। ਪੋਸਟ ਮੁਤਾਬਕ, ਫੋਨ ’ਚ ਹੁਣ ਟਾਈਮ-ਆਫ- ਫਲਾਈਟ ਸੈਂਸਰ ਦੀ ਥਾਂ ਲੇਜ਼ਰ ਫੋਕਸ ਸੈਂਸਰ ਮਿਲੇਗਾ ਜੋ ਮੇਨ ਕੈਮਰੇ ਨੂੰ ਅਸਿਸਟ ਕਰੇਗਾ। ਫੋਨ ਦੀ ਸਭ ਤੋਂ ਵੱਡੀ ਖੂਬੀ ਹੋਵੇਗੀ ਕਿ ਇਹ 50 ਗੁਣਾ ਜ਼ੂਮ ਸੁਪੋਰਟ ਨਾਲ ਆਏਗਾ।

ਮਿਲਣਗੇ ਇਹ ਕੈਮਰਾ ਸੈਂਸਰ
ਅਫਵਾਹ ਹੈ ਕਿ ਇਸ ਫੋਨ ’ਚ ਗਲੈਕਸੀ ਐੱਸ20 ਅਲਟਰਾ ’ਚ ਇਸਤੇਮਾਲ ਕੀਤੇ ਜਾਣ ਵਾਲੇ 1/1.33'' ਦਾ ਸੈਮਸੰਗ ਬ੍ਰਾਈਟ HM1 ਸੈਂਸਰ ਵੀ ਮਿਲ ਸਕਦਾ ਹੈ। ਇਸ ਤੋਂ ਇਲਾਵਾ ਗਲੈਕਸੀ ਨੋਟ 20+ ’ਚ PDAF ਦੇ ਨਾਲ 12 ਮੈਗਾਪਿਕਸਲ ਦਾ ISOCELL ਫਾਸਟ 2L3 ਅਲਟਰਾ ਵਾਈਡ ਐਂਗਲ ਲੈੱਨਜ਼ ਮਿਲੇਗਾ ਜਿਸ ਦਾ ਸਾਈਜ਼ 1/2.55'' ਹੋਵੇਗਾ। ਨਾਲ ਹੀ ਕੈਮਰਾ ਸੈੱਟਅਪ ’ਚ 3 ਮੈਗਾਪਿਕਸਲ ਦਾ ਸੈਮਸੰਗ ਸਲਿਮ 3M5 ਪੈਰੀਸਕੋਪ ਟੈਲੀਫੋਟੋ ਲੈੱਨਜ਼ ਵੀ ਦਿੱਤਾ ਜਾ ਸਕਦਾ ਹੈ।
ਨੋਕੀਆ ਨੇ ਲਾਂਚ ਕੀਤਾ 43 ਇੰਚ ਦਾ ਸਮਾਰਟ ਟੀਵੀ, ਜਾਣੋ ਕੀਮਤ ਤੇ ਖੂਬੀਆਂ
NEXT STORY