ਗੈਜੇਟ ਡੈਸਕ- ਸੈਮਸੰਗ ਇੰਡੀਆ ਨੇ ਭਾਰਤੀ ਬਾਜ਼ਾਰ 'ਚ ਆਪਣੇ ਨਵੇਂ ਫੋਨ Galaxy A06 5G ਨੂੰ ਲਾਂਚ ਕਰ ਦਿੱਤਾ ਹੈ। ਇਹ ਕੰਪਨੀ ਦੀ ਗਲੈਕਸੀ ਸੀਰੀਜ਼ ਦਾ ਸਭ ਤੋਂ ਸਸਤਾ 5ਜੀ ਸਮਾਰਟਫੋਨ ਵੀ ਹੈ। Galaxy A06 5G ਲਈ ਸੈਮਸੰਗ ਨੇ 'ਕਾਮ ਕਾ 5G' ਟੈਗਲਾਈਨ ਵੀ ਇਸਤੇਮਾਲ ਕੀਤੀ ਹੈ। Galaxy A06 5G ਦੇ ਇਸ ਫੋਨ ਦਾ ਮੁਕਾਬਲਾ ਹਾਲ ਹੀ 'ਚ ਲਾਂਚ ਹੋਏ ਰੀਅਲਮੀ ਅਤੇ ਸ਼ਾਓਮੀ ਦੇ ਨਵੇਂ 5ਜੀ ਫੋਨ ਨਾਲ ਹੋਵੇਗਾ।
Samsung Galaxy A06 5G ਦੀ ਕੀਮਤ ਤੇ ਉਪਲੱਬਧਤਾ
ਅੱਜ ਤੋਂ Galaxy A06 5G ਭਾਰਤ ਦੇ ਸਾਰੇ ਰਿਟੇਲ ਸਟੋਰਾਂ, ਸੈਮਸੰਗ ਦੇ ਵਿਸ਼ੇਸ਼ ਸਟੋਰਾਂ ਅਤੇ ਹੋਰ ਆਫਲਾਈਨ ਚੈਨਲਾਂ 'ਤੇ ਵੱਖ-ਵੱਖ ਸਟੋਰੇਜ ਵੇਰੀਐਂਟ 'ਚ ਉਪਲੱਬਧ ਹੋਵੇਗਾ। 64 ਜੀ.ਬੀ. ਸਟੋਰੇਜ ਦੇ ਨਾਲ 4 ਜੀ.ਬੀ. ਰੈਮ ਵੇਰੀਐਂਟ ਦੀ ਕੀਮਤ ਸਿਰਫ 10,499 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਹ ਸਮਾਰਟਫੋਨ ਤਿੰਨ ਆਕਰਸ਼ਕ ਰੰਗਾਂ- ਕਾਲਾ, ਗ੍ਰੇਅ, ਅਤੇ ਹਲਕਾ ਹਰਾ 'ਚ ਮਿਲੇਗਾ। ਵਿਸ਼ੇਸ਼ ਆਫਰ ਤਹਿਤ ਗਾਹਕ ਸੈਮਸੰਗ ਕੇਅਰ+ ਪੈਕੇਜ ਦੇ ਨਾਲ ਇਕ ਸਾਲ ਦੀ ਸਕਰੀਨ ਪ੍ਰੋਟੈਕਸ਼ਨ ਯੋਜਨਾ ਸਿਰਫ 129 ਰੁਪਏ 'ਚ ਲੈ ਸਕਦੇ ਹਨ।
Samsung Galaxy A06 5G ਦੇ ਫੀਚਰਜ਼
ਫੋਨ 'ਚ 6.7 ਇੰਚ ਦੀ HD+ ਡਿਸਪਲੇਅ ਹੈ। Galaxy A06 5G ਸਾਰੇ ਨੈੱਟਵਰਕ ਨੂੰ ਸਪੋਰਟ ਕਰਦਾ ਹੈ ਜਿਸ ਵਿਚ 12 5G ਬੈਂਡ ਅਤੇ ਬਿਹਤਰ ਨੈੱਟਵਰਕ ਕੁਨੈਕਟੀਵਿਟੀ ਲਈ ਕੈਰੀਅਰ ਐਗ੍ਰੀਗੇਸ਼ਨ ਸ਼ਾਮਲ ਹੈ। ਇਸ ਵਿਚ ਮੀਡੀਆਟੈੱਕ ਡਾਈਮੈਂਸਿਟੀ D6300 ਪ੍ਰੋਸੈਸਰ ਹੈ ਜਿਸਨੂੰ ਲੈ ਕੇ ਮਲਟੀਟਾਸਕਿੰਗ, ਗੇਮਿੰਗ ਅਤੇ ਸਟਰੀਮਿੰਗ ਦਾ ਦਾਅਵਾ ਕੀਤਾ ਗਿਆ ਹੈ। ਸਮਾਰਟਫੋਨ 'ਚ RAM Plus ਫੀਚਰ ਦੇ ਨਾਲ 12GB ਤਕ RAM ਵੀ ਉਪਲੱਬਧ ਹੈ। Galaxy A06 5G Android 15 ਅਤੇ ਸੈਮਸੰਗ ਦੇ One UI 7 ਦੇ ਨਾਲ ਲਾਂਚ ਹੋਇਆ ਹੈ। ਕੰਪਨੀ ਨੇ ਚਾਰ ਸਾਲਾਂ ਤਕ ਅਪਡੇਟ ਦਾ ਵਾਅਦਾ ਕੀਤਾ ਹੈ।
Samsung Galaxy A06 5G ਦਾ ਕੈਮਰਾ ਅਤੇ ਬੈਟਰੀ
ਸੈਮਸੰਗ ਦੇ ਇਸ ਫੋਨ 'ਚ ਦੋ ਰੀਅਰ ਕੈਮਰੇ ਹਨ ਜਿਨ੍ਹਾਂ 'ਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ ਅਤੇ ਦੂਜਾ ਲੈੱਨਜ਼ 2 ਮੈਗਾਪਿਕਸਲ ਦਾ ਹੈ। ਫਰੰਟ 'ਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ ਜੋ ਵੀਡੀਓ ਕਾਲਿੰਗ ਅਤੇ ਸੈਲਫੀ ਲਈ ਹੈ। ਫੋਨ 'ਚ 5,000mAh ਦੀ ਬੈਟਰੀ ਹੈ, ਜੋ 25 ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
ਫੋਨ ਨੂੰ IP54 ਰੇਟਿੰਗ ਮਿਲੀ ਹੈ ਜੋ ਵਾਟਰ ਰੈਸਿਸਟੈਂਟ ਅਤੇ ਡਸਟ ਪਰੂਫ ਹੈ। ਸੈਮਸੰਗ ਨੇ ਇਸ ਸਮਾਰਟਫੋਨ 'ਚ 'ਵੌਇਸ ਫੋਕਸ' ਫੀਚਰ ਵੀ ਪੇਸ਼ ਕੀਤਾ ਹੈ, ਜੋ ਭਾਰਤ 'ਚ ਪਹਿਲੀ ਵਾਰ ਆਇਆ ਹੈ।
ਟਾਇਲਟ ਸੀਟ ਤੋਂ ਜ਼ਿਆਦਾ 'ਗੰਦਾ' ਹੈ ਤੁਹਾਡਾ ਸਮਾਰਟਫੋਨ
NEXT STORY