ਜਲੰਧਰ : ਸੈਮਸੰਗ ਨੇ ਗਲੈਕਸੀ ਨੋਟ 7 ਦੇ ਨਾਲ ਆਪਣੀ ਕਲਾਊਡ ਸਰਵਿਸ ਵੀ ਲਾਂਚ ਕੀਤੀ ਸੀ। ਇਹ ਸਰਵਿਸ 2 ਅਗਸਤ 2016 ਤੋਂ ਸ਼ੁਰੂ ਹੋ ਗਈ ਹੈ ਤੇ ਹੁਣ ਸੈਮਸੰਗ ਆਪਣੀ ਇਸ ਕਲਾਊਡ ਸਰਵਿਸ ਨੂੰ ਆਪਣੇ ਮਾਡਲ ਗਲੈਕਸੀ ਐੱਸ7 ਤੇ ਐੱਸ7 ਐੱਜ 'ਤੇ ਵੀ ਪ੍ਰੋਵਾਈਡ ਕਰਵਾਉਣ ਜਾ ਰਹੀ ਹੈ। ਸੈਮ ਮੋਬਾਇਲ ਦੀ ਰਿਪੋਰਟ ਦੇ ਅਨੁਸਾਰ ਇਟਲੀ 'ਚ ਗਲੈਕਸੀ ਐੱਸ7 ਤੇ ਐੱਸ7 ਐੱਜ 'ਚ ਸਾਫਟਵੇਅਰ ਅਪਡੇਟ ਤੋਂ ਬਾਅਦ ਇਹ ਸਰਵਿਸ ਦੇਖੀ ਗਈ ਹੈ। ਇਸ ਅਪਡੇਟ 'ਚ ਸਕਿਓਰਿਟੀ ਅਪਡੇਟਸ ਦੇ ਨਾਲ ਬਲੂਟੁਥ ਤੇ ਐੱਨ. ਐੱਫ. ਸੀ. ਦੀ ਪ੍ਰਫਾਰਮੈਂਸ 'ਚ ਵੀ ਸੁਧਾਰ ਕੀਤਾ ਗਿਆ ਹੈ।
ਸੈਮਸੰਗ ਕਲਾਊਡ ਸਰਵਿਸ 15 ਜੀ. ਬੀ. ਦੀ ਫ੍ਰੀ ਸਟੋਰੇਜ ਸਪੇਸ ਪ੍ਰੋਵਾਈਡ ਕਰਵਾਉਂਦੀ ਹੈ ਜਿਸ ਨਾਲ ਯੂਜ਼ਰ ਆਸਾਨੀ ਨਾਲ ਡਾਟਾ ਸੁਰੱਖਿਅਤ ਰੱਖ ਸਕਦਾ ਹੈ। ਰਿਪੋਰਟ ਦੇ ਮੁਤਾਬਿਕ ਭਵਿੱਖ 'ਚ ਇਹ ਕਲਾਊਡ ਸਰਵਿਸ ਸੈਮਸੰਗ ਦੀਆਂ ਹੋਰ ਡਿਵਾਈਜ਼ਾਂ, ਜਿਨ੍ਹਾਂ 'ਚ ਗਲੈਕਸੀ ਐੱਸ6, ਐੱਸ6 ਐੱਜ, ਐੱਸ6 ਐੱਜ ਪਲੱਸ ਤੇ ਗਲੈਕਸੀ ਨੋਟ 5 ਸ਼ਾਮਿਲ ਹਨ, 'ਚ ਦੇਖਣ ਨੂੰ ਮਿਲ ਸਕਦੀ ਹੈ।
ਰੇਸਿੰਗ ਦੇ ਸ਼ੌਕੀਨਾਂ ਲਈ ਉਪਲੱਬਧ ਹੋਈ ਨਵੀਂ ਗੇਮ
NEXT STORY