ਜਲੰਧਰ- ਸੈਮਸੰਗ ਨੇ ਅਖਿਰਕਾਰ ਆਪਣੇ ਅਗਲੀ ਪੀੜੀ ਦੇ ਚਿੱਪਸੈੱਟ Exynos 9810 ਨੂੰ ਅਧਿਕਾਰਿਤ ਤੌਰ 'ਤੇ ਪੇਸ਼ ਕਰ ਹੀ ਦਿੱਤਾ ਹੈ। ਇਹ ਦੂਜੀ ਪੀੜੀ 10nm ਚਿੱਪਸੈੱਟ ਹੈ, ਜਿਸ ਨੂੰ ਕੰਪਨੀ ਨੇ ਸਮਾਰਟਫੋਨਜ਼ ਅਤੇ ਕੁਝ ਸਮਾਰਟ ਡਿਵਾਈਸ ਲਈ ਨਿਮਰਿਤ ਕੀਤਾ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੱਈਏ ਕਿ ਇਸ 'ਚ ਤੁਹਾਨੂੰ ਇਕ ਥਰਡ ਜਨਰੇਸ਼ਨ ਦਾ ਕਸਟਮ ਪ੍ਰੋਸੈਸਰ ਮਿਲ ਰਿਹਾ ਹੈ। ਇਸ 'ਚ ਤੁਹਾਨੂੰ ਸ਼ਾਨਦਾਰ LTE Modem ਮਿਲ ਰਿਹਾ ਹੈ, ਜੋ ਤੁਹਾਨੂੰ ਬਿਹਤਰ ਕਨੈਕਟੀਵਿਟੀ ਦੇਣਾ ਤਹਿ ਕਰਦਾ ਹੈ। ਇਸ 'ਚ ਉੱਚ ਪੱਧਰ ਦੀ ਇਮੇਜ਼ ਪ੍ਰੋਸੈਸਿੰਗ ਅਤੇ ਡੀਪ ਲਰਨਿੰਗ ਸਮਰੱਥਾਵਾਂ ਮੌਜੂਦ ਹੈ।
Exynos 9810 ਇਕ ਔਕਟਾ-ਕੋਰ ਪ੍ਰੋਸੈਸਰ ਹੈ, ਜੋ ਫੋਨ ਥਰਡ ਜਨਰੇਸ਼ਨ ਕਸਟਮਸ ਕੋਰਸ ਅਤੇ ਫੋਰ ਕੋਰਸ ਮੌਜੂਦ ਹੈ, ਜੋ ਤੁਹਾਨੂੰ ਬਿਹਤਰੀਨ ਪਰਫਾਰਮੈਂਸ ਦੇਣ ਲਈ ਜ਼ਿੰਮੇਵਾਰ ਹੈ। ਇਸ ਔਕਟਾ-ਕੋਰ ਪ੍ਰੋਸੈਸਰ ਦੀ ਜੇਕਰ ਕਲਾਕ ਸਪੀਡ ਦੀ ਚਰਚਾ ਕਰੀਏ ਤਾਂ ਇਹ 2.9GHz ਹੈ। ਜੇਕਰ ਇਸ ਦੀ ਤੁਲਨਾ ਇਸ ਦੀ ਪੀੜੀ ਦੇ ਪਿਛਲੇ ਚਿੱਪਸੈੱਟ ਨਾਲ ਕਰੋ ਤਾਂ ਇਹ ਉਸ ਨਾਲ ਲਗਭਗ 40 ਫੀਸਦੀ ਜ਼ਿਆਦਾ ਬਿਹਤਰ ਮਲਟੀ-ਕੋਰ ਪਰਫਾਰਮੈਂਸ ਦੇਣ 'ਚ ਸਮਰੱਥ ਹੈ।
ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਦੱਸ ਦੱਈਏ ਕਿ ਚਿੱਪਸੈੱਟ 'ਚ ਮੌਜੂਦ LTE Modem ਦੇ ਮਾਧਿਆਮ ਰਾਹੀਂ ਯੂਜ਼ਰਸ ਸਟ੍ਰੀਮ ਜਾਂ 4K ਰੈਜ਼ੋਲਿਊਸ਼ਨ ਤੱਕ ਕਨਟੈਂਟ ਨੂੰ ਬ੍ਰੋਡਕਾਸਟ ਕਰ ਸਕਦੇ ਹੋ। ਇਸ ਤੋਂ ਇਲਾਵਾ ਇਸ ਦੇ ਮਾਧਿਅਮ ਰਾਹੀਂ 360-ਡਿਗਰੀ ਵੀਡੀਓ ਆਦਿ ਵੀ ਦੇਖ ਸਕਦੇ ਹੋ। Cat. 18 LTE ਮਾਡੇਮ 'ਚ ਮਾਧਿਆਮ ਰਾਹੀਂ ਡਾਊਨਲੋਡ ਦੀ ਜ਼ਿਆਦਾਤਰ ਗਤੀ 1.2bps ਆਉਂਦੀ ਹੈ।
Exynos 9810 'ਤੇ ਇਕ ਸਮਰਪਿਤ ਚਿੱਤਰ ਪ੍ਰੋਸੈਸਿੰਗ ਅਤੇ ਅਪਗ੍ਰੇਡ ਬਹੂ-ਫਾਰਮੈਟ ਕੋਡੇਕ (ਐੱਮ. ਐੱਫ. ਸੀ.) ਨਾਲ ਯੂਜ਼ਰਸ ਨੂੰ ਇਕ ਵਧੀਆ ਮਲਟੀਮੀਡੀਆ ਐਕਸਪੀਰੀਐਂਸ ਮਿਲਣ ਵਾਲਾ ਹੈ। Exynos 9810 ਨਾਲ ਯੂਜ਼ਰਸ ਸੰਚਾਲਿਤ ਸਮਾਰਟਫੋਨ 4ਕੇ ਰੈਜ਼ੋਲਿਊਸ਼ਨ ਤੱਕ ਦੇ ਬੇਹੱਦ ਸਥਿਰ ਵੀਡੀਓ, ਮੰਦ ਪ੍ਰਕਾਸ਼ ਦੀ ਸਥਿਤੀ 'ਚ ਬ੍ਰਾਈਟ ਤਸਵੀਰਾਂ ਅਤੇ ਅਸਲੀ ਸਮੇਂ ਦੇ ਬਾਹਰ ਫੋਕਸ ਫੋਟੋਗ੍ਰਾਫੀ ਸ਼ੂਟ ਕਰਨ 'ਚ ਸਮਰੱਥ ਹੋਣਗੇ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੱਈਏ ਕਿ ਇਹ 120fps 'ਤੇ 4ਕੇ ਵੀਡੀਓ ਰਿਕਾਰਡ ਕਰ ਸਕਦਾ ਹੈ।
ਸੈਮਸੰਗ ਨੇ Exynos 9810 ਚਿੱਪਸੈੱਟ ਦਾ ਵੱਡੇ ਪੈਮਾਨੇ 'ਤੇ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਜੇਕਰ ਇਸ ਸੈਮਸੰਗ ਦੀ ਪ੍ਰੈੱਸ ਰਿਲੀਜ਼ 'ਤੇ ਗੌਰ ਕਰੀਏ ਤਾਂ ਤੁਹਾਨੂੰ ਦੱਲ ਦੱਈਏ ਕਿ ਉਸ 'ਚ ਅਜਿਹਾ ਕਿਹਾ ਗਿਆ ਹੈ ਕਿ ਇਸ ਪ੍ਰੋਸੈਸਰ ਨੂੰ CES 2018 'ਚ ਸ਼ੋਕੇਸ ਕਰਨ ਲਈ ਚੁਣਿਆ ਗਿਆ ਹੈ ਅਤੇ ਉਸ ਸ਼ੋਅ 'ਚ ਕੋਈ ਅਵਾਰਡ ਵੀ ਦਿੱਤਾ ਜਾ ਸਕਦਾ ਹੈ। ਇਸ ਦਾ ਮਤਲਬ ਹੈ ਕਿ ਇਸ ਪ੍ਰੋਸੈਸਰ ਨੂੰ CES 2018 'ਚ 9 ਜਨਵਰੀ ਤੋਂ 12 ਜਨਵਰੀ ਦੇ ਵਿਚਕਾਰ ਕਦੀ ਵੀ ਪੇਸ਼ ਕੀਤਾ ਜਾ ਸਕਦਾ ਹੈ। ਇਹ ਸ਼ੋਅ ਲਾਸ ਵੇਹਗਾਸ US 'ਚ ਹੋਣ ਜਾ ਰਿਹਾ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਸੈਮਸੰਗ ਆਪਣੇ ਆਉਣ ਵਾਲੇ ਸਮਾਰਟਫੋਨ ਮਤਲਬ ਸੈਮਸੰਗ ਗਲੈਕਸੀ ਐੱਸ9 ਅਤੇ ਸੈਮਸੰਗ ਗੈਲਕਸੀ ਐੱਸ9+ 'ਚ ਸਨੈਪਡ੍ਰੈਗਨ 845 ਚਿੱਪਸੈੱਟ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ, ਜਦਕਿ ਅਜਿਹਾ ਚੀਨ ਅਤੇ ਯੂ. ਐੱਸ. 'ਚ ਹੀ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਦੁਨੀਆ ਦੇ ਹੋਰ ਦੇਸ਼ਾਂ 'ਚ ਇਸ ਨੂੰ Exynos 9810 ਚਿੱਪਸੈੱਟ ਨਾਲ ਪੇਸ਼ ਕੀਤਾ ਜਾ ਸਕਦਾ ਹੈ।
ਗੇਮਿੰਗ ਲਈ ਬੈਸਟ ਹਨ ਇਹ ਲੈਪਟਾਪਸ
NEXT STORY