ਗੈਜੇਟ ਡੈਸਕ- ਵੀਡੀਓ ਸ਼ੇਅਰਿੰਗ ਪਲੇਟਫਾਰਮ ਯੂਟਿਊਬ ਜਲਦ ਹੀ ਸ਼ਾਰਟ ਵੀਡੀਓ ਲਈ ਮਾਨੀਟਾਈਜੇਸ਼ਨ ਦਾ ਪ੍ਰੋਸੈਸ ਸ਼ੁਰੂ ਕਰਨ ਵਾਲੀ ਹੈ। ਕੰਪਨੀ ਨੇ ਕਿਹਾ ਹੈ ਕਿ ਉਹ 1 ਫਰਵਰੀ ਤੋਂ ਮਾਨੀਟਾਈਜੇਸ਼ਨ ਪ੍ਰੋਸੈਸ ਸ਼ੁਰੂ ਕਰੇਗੀ, ਇਸ ਲਈ ਕੰਪਨੀ ਇਸੇ ਹਫਤੇ ਤੋਂ ਪਾਰਟਨਰ ਪ੍ਰੋਗਰਾਮ ਲਈ ਟਰਮ ਪਲਾਨ ਨੂੰ ਸ਼ੁਰੂ ਕਰਨ ਵਾਲੀ ਹੈ। ਸ਼ਾਰਟ ਵੀਡੀਓ ਪਲੇਟਫਾਰਮ ਟਿਕਟੌਕ ਦੀ ਤਰਜ਼ 'ਤੇ ਯੂਟਿਊਬ ਵੀ ਮਾਨੀਟਾਈਜੇਸ਼ਨ ਦਾ ਪ੍ਰੋਸੈਸ ਸ਼ੁਰੂ ਕਰ ਰਹੀ ਹੈ। ਯਾਨੀ ਹੁਣ ਯੂਟਿਊਬ ਸ਼ਾਰਟਸ 'ਤੇ ਵਿਗਿਆਪਨ ਲਗਾਏ ਜਾ ਸਕਣਗੇ ਅਤੇ ਸ਼ਾਰਟਸ ਰਾਹੀਂ ਕ੍ਰਿਏਟਰ ਵੀ ਪੈਸਾ ਕਮਾ ਸਕਣਗੇ।
ਇਹ ਵੀ ਪੜ੍ਹੋ– WhatsApp ਦਾ ਕਮਾਲ, ਹੁਣ ਬਿਨਾਂ ਬੈਕਅਪ ਲਏ ਵੀ ਟ੍ਰਾਂਸਫਰ ਕਰ ਸਕੋਗੇ ਚੈਟ
ਯੂਟਿਊਬ ਸ਼ਾਰਟਸ ਮਾਨੀਟਾਈਜੇਸ਼ਨ ਪ੍ਰੋਸੈਸ 1 ਫਰਵਰੀ 2023 ਤੋਂ ਸ਼ੁਰੂ ਹੋ ਰਿਹਾ ਹੈ। ਇਸ ਤੋਂ ਬਾਅਦ ਯੂਜ਼ਰਜ਼ ਨੂੰ ਸ਼ਾਰਟ ਐਡ ਰੈਵੇਨਿਊ ਦੇ ਟਰਮ ਅਤੇ ਕੰਡੀਸ਼ਨ ਦਾ ਫਾਰਮ ਭਰਨਾ ਪਵੇਗਾ। ਇਸ ਲਈ ਸਾਰੇ ਯੂਟਿਊਬ ਪਾਰਟਨਰਾਂ ਨੂੰ ਨਵੇਂ ਪਾਰਟਨਰ ਪ੍ਰੋਗਰਾਮ ਦੇ ਟਰਮ ਨੂੰ ਸਵੀਕਾਰ ਕਰਨਾ ਹੋਵੇਗਾ। ਯਾਨੀ ਇਸ ਫਾਰਮ ਨੂੰ ਭਰੇ ਬਿਨਾਂ ਤੁਸੀਂ ਯੂਟਿਊਬ ਸ਼ਾਰਟਸ ਤੋਂ ਕਮਾਈ ਨਹੀਂ ਕਰ ਸਕੋਗੇ। ਪਾਰਟਨਰ ਪ੍ਰੋਗਰਾਮ ਰਾਹੀਂ ਪੈਸਾ ਕਮਾਉਣ ਵਾਲੇ ਸਾਰੇ ਕ੍ਰਿਏਟਰਾਂ ਲਈ ਨਵੇਂ ਸਮਝੌਤੇ ਨੂੰ ਸਵੀਕਾਰ ਕਰਨਾ ਜ਼ਰੂਰੀ ਹੈ ਅਤੇ ਮਾਨੀਟਾਈਜੇਸ਼ਨ ਜਾਰੀ ਰੱਖਣ ਲਈ 10 ਜੁਲਾਈ ਤਕ ਇਸ ਫਾਰਮ ਨੂੰ ਭਰਨਾ ਹੋਵੇਗਾ।
ਇੰਝ ਕਰ ਸਕੋਗੇ ਯੂਟਿਊਬ ਸ਼ਾਰਟਸ ਰਾਹੀਂ ਕਮਾਈ
ਯੂਟਿਊਬ ਨਵੇਂ ਸ਼ਾਰਟ ਵੀਡੀਓ ਲਈ ਮਾਨੀਟਾਈਜੇਸ਼ਨ ਦੇ ਪ੍ਰੋਸੈਸ ਨੂੰ ਵੀ ਯੂਟਿਊਬ ਵੀਡੀਓ ਦੀ ਤਰ੍ਹਾਂ ਹੀ ਕਰਨ ਵਾਲੀ ਹੈ। ਕੰਪਨੀ ਨੇ ਕਿਹਾ ਕਿ ਇਸ ਦੇ ਕਮਾਈ ਦਾ ਪ੍ਰੋਸੈਸ ਬਿਲਕੁਲ ਯੂਟਿਊਬ ਵੀਡੀਓ ਦੀ ਤਰ੍ਹਾਂ ਰਹੇਗਾ। ਕਮਾਈ ਦਾ ਫਾਰਮੂਲਾ ਤਿੰਨ ਚੀਜ਼ਾਂ 'ਤੇ ਤੈਅ ਹੋਵੇਗਾ। ਯਾਨੀ ਸਬਸਕ੍ਰਾਈਬਰਾਂ ਦੀ ਗਿਣਤੀ, ਵੀਡੀਓ ਦਾ ਵਾਚ ਟਾਈਮ ਅਤੇ ਬ੍ਰਾਂਡ ਪ੍ਰਮੋਸ਼ਨ। ਯਾਨੀ ਇਨ੍ਹਾਂ ਤਿੰਨ ਤਰੀਕਿਆਂ ਨਾਲ ਯੂਟਿਊਬ ਸ਼ਾਰਟਸ 'ਚ ਕਮਾਈ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ– ਘੁੰਮਣ ਜਾਣ ਤੋਂ ਪਹਿਲਾਂ WhatsApp 'ਤੇ ਆਨ ਕਰ ਲਓ ਇਹ ਸੈਟਿੰਗ, ਮਿਲੇਗੀ ਸੇਫਟੀ
ਇਹ ਹੋਵੇਗੀ ਯੋਗਤਾ ਅਤੇ ਸ਼ੇਅਰਿੰਗ
ਯੂਟਿਊਬਰਾਂ ਨੂੰ ਸ਼ਾਰਟ ਵੀਡੀਓ ਰਾਹੀਂ ਕਮਾਈ ਕਰਨ ਲਈ ਕੰਪਨੀ ਨੇ ਕੁਝ ਯੋਗਤਾ ਅਤੇ ਸ਼ੇਅਰਿੰਗ ਪਰਸੈਂਟੇਸ ਵੀ ਸੈੱਟ ਕੀਤਾ ਹੈ। ਯੂਟਿਊਬਰਾਂ ਨੂੰ ਸ਼ਾਰਟ ਵੀਡੀਓ ਦੀ ਮਾਨੀਟਾਈਜੇਸ਼ਨ ਲਈ ਘੱਟੋ-ਘੱਟ 1,000 ਸਬਸਕ੍ਰਾਈਬਰਾਂ ਦੀ ਲੋੜ ਹੋਵੇਗੀ। ਸਾਲ ਭਰ 'ਚ 4,000 ਘੰਟੇ ਦਾ ਵਾਚ ਟਾਈਮ ਵੀ ਪੂਰਾ ਕਰਨਾ ਹੋਵੇਗਾ।
ਨਾਲ ਹੀ ਜਿਨ੍ਹਾਂ ਯੂਟਿਊਬਰਾਂ ਦੇ ਪਿਛਲੇ 3 ਮਹੀਨਿਆਂ 'ਚ 10 ਮਿਲੀਅਨ ਜਾਂ ਇਸਤੋਂ ਜ਼ਿਆਦਾ ਵਿਊਜ਼ ਹਨ, ਉਹ ਵੀ ਮਾਨੀਟਾਈਜੇਸ਼ਨ ਲਈ ਯੋਗ ਹਨ ਅਤੇ ਅਪਲਾਈ ਕਰ ਸਕਦੇ ਹਨ। ਦੱਸ ਦੇਈਏ ਕਿ ਯੂਟਿਊਬ ਦੀ ਐਡ ਸ਼ੇਅਰਿੰਗ ਪ੍ਰਕਿਰਿਆ ਤਹਿਤ ਰੈਵੇਨਿਊ ਦਾ 45 ਫੀਸਦੀ ਕ੍ਰਿਏਟਰਾਂ ਅਤੇ 55 ਫੀਸਦੀ ਹਿੱਸਾ ਯੂਟਿਊਬ ਨੂੰ ਜਾਵੇਗਾ। ਉੱਥੇ ਹੀ ਯੂਟਿਊਬ ਆਪਣੇ ਸ਼ੇਅਰ ਤੋਂ ਰੇਵੇਨਿਊ ਦਾ 10 ਫੀਸਦੀ ਹਿੱਸਾ ਸ਼ਾਰਟ ਵੀਡੀਓ 'ਚ ਯੂਜ਼ ਹੋਣ ਵਾਲੇ ਮਿਊਜ਼ਿਕ ਕ੍ਰਿਏਟਰਾਂ ਨੂੰ ਦੇਵੇਗੀ।
ਇਹ ਵੀ ਪੜ੍ਹੋ– Apple Watch ਨੇ ਬਚਾਈ 16 ਸਾਲਾ ਮੁੰਡੇ ਦੀ ਜਾਨ, ਵਰਦਾਨ ਸਾਬਿਤ ਹੋਇਆ ਇਹ ਫੀਚਰ
Auto Expo 2023 : ਮਾਰੂਤੀ ਨੇ ਪੇਸ਼ ਕੀਤੀ ਪਹਿਲੀ ਇਲੈਕਟ੍ਰਿਕ ਕਾਰ, ਫੁਲ ਚਾਰਜ 'ਚ ਚੱਲੇਗੀ 550KM
NEXT STORY