ਜਲੰਧਰ - ਸੈਮਸੰਗ ਆਪਣੀ A ਸੀਰੀਜ਼ ਨੂੰ ਅੱਗੇ ਵਧਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਜਾਣਕਾਰੀ ਮੁਤਾਬਕ ਕੰਪਨੀ ਜਲਦ ਹੀ ਆਪਣਾ ਨਵਾਂ ਡਿਵਾਇਸ ਗਲੈਕਸੀ A8 (2016) ਲਾਂਚ ਕਰਨ ਵਾਲੀ ਹੈ। ਇਸ ਨਵੇਂ ਫਲੈਗਸ਼ਿਪ ਨੂੰ ਗੀਕਬੇਂਚ ਲਿਸਟਿੰਗ 'ਚ ਸਪਾਟ ਕੀਤਾ ਗਿਆ ਹੈ। ਇਸ ਲਿਸਟਿੰਗ 'ਚ ਫੋਨ ਦੇ ਕਈ ਫੀਚਰਸ ਅਤੇ ਸਪੈਸੀਫਿਕੇਸ਼ਨ ਸਾਹਮਣੇ ਆਏ ਹਨ।
ਮਾਡਲ ਨੰਬਰ SM-18106 ਦੇ ਨਾਮ ਨਾਲ ਲਿਸਟ ਹੋਇਆ ਇਹ ਫੋਨ ਐਂਡ੍ਰਾਇਡ ਦੇ ਨਵੇਂ ਵਰਜਨ 6.0.1 ਮਾਰਸ਼ਮੈਲੋ 'ਤੇ ਚੱਲੇਗਾ। ਇਸ 'ਚ 1.5GHZ ਆਕਟਾ- ਕੋਰ Exynos 7420 ਪ੍ਰੋਸੈਸਰ ਨਾਲ ਹੀ 3 ਜੀ. ਬੀ ਰੈਮ ਹੋਵੇਗੀ। ਉਮੀਦ ਹੈ ਕੀ ਇਹ ਫੋਨ ਕੰਪਨੀ ਦਾ ਅਪਰ ਮਿਡ-ਰੇਂਜ ਸਮਾਰਟਫੋਨ ਹੋਵੇਗਾ।
ਕੁਝ ਸਮਾਂ ਪਹਿਲਾਂ ਇਸ ਫੋਨ ਨੂੰ GFXਬੇਂਚ 'ਤੇ ਵੀ ਸਪਾਟ ਕੀਤਾ ਗਿਆ ਸੀ ਜਿਸ ਦੇ ਮੁਤਾਬਕ ਇਸ 'ਚ 5.1 ਇੰਚ ਦੀ ਸਕ੍ਰੀਨ ਹੋਵੇਗੀ ਅਤੇ 32 ਜੀ. ਬੀ ਦੀ ਇੰਟਰਨਲ ਸਟੋਰੇਜ਼ ਅਤੇ 16 ਮੈਗਾਪਿਕਸਲ ਦਾ ਰਿਅਰ ਕੈਮਰਾ ਹੋ ਸਕਦਾ ਹੈ। ਕੰਪਨੀ ਦੇ A ਸੀਰੀਜ਼ ਦੇ ਸਮਾਰਟਫੋਨ ਨੂੰ OIS (ਆਪਟਿਕੱਲ ਇਮੇਜ਼ ਸਟੇਬਲਾਇਜੇਸ਼ਨ) ਫੀਚਰ ਦਿੱਤਾ ਗਿਆ ਹੈ ਜੋ ਇਸ ਨੂੰ ਖਾਸ ਬਣਾਉਂਦਾ ਹੈ। ਉਮੀਦ ਹੈ ਕੰਪਨੀ A8 (2016) 'ਚ ਵੀ ਇਸ ਫੀਚਰ ਨੂੰ ਜਗ੍ਹਾ ਦੇਵੇਗੀ।
ਹਾਲਾਂਕਿ ਇਸ ਸਮਾਰਟਫੋਨ ਦੇ ਲਾਂਚ ਹੋਣ ਦੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ, ਪਰ ਗੀਕਬੈਂਚ ਲਿਸਟਿੰਗ ਅਤੇ GFXਬੇਂਚ ਲਿਸਟਿੰਗ ਤੋਂ ਬਾਅਦ ਉਮੀਦ ਹੈ ਕਿ ਇਸ ਫੋਨ ਨੂੰ ਜਲਦ ਲਾਂਚ ਕੀਤਾ ਜਾਵੇਗਾ।
ਅੱਜ ਭਾਰਤ 'ਚ ਲਾਂਚ ਹੋਣਗੇ ਅਸੁਸ ਦੇ ਇਹ ਸ਼ਾਨਦਾਰ ਸਮਾਰਟਫੋਂਸ
NEXT STORY