ਜਲੰਧਰ- 6 ਜੀ.ਬੀ. ਰੈਮ ਸਮਾਰਟਫੋਨ ਖਰੀਦਣ ਦੀ ਚਾਹ ਰੱਖਣ ਵਾਲੇ ਯੂਜ਼ਰਸ ਲਈ ਚੰਗੀ ਖਬਰ ਹੈ। ਸੈਮਸੰਗ ਗਲੈਕਸੀ ਸੀ9 ਪ੍ਰੋ ਸਮਾਰਟਫੋਨ ਦੀ ਕੀਮਤ 'ਚ ਇਕ ਵਾਰ ਫਿਰ ਕਟੌਤੀ ਕੀਤੀ ਗਈ ਹੈ। ਇਸ ਫੋਨ ਦੀ ਤਾਜ਼ਾ ਕੀਮਤ 29,900 ਰੁਪਏ ਹੈ। ਹੈਂਡਸੈੱਟ ਨਵੀਂ ਕੀਮਤ ਨਾਲ ਈ-ਕਾਮਰਸ ਸਾਈਟ 'ਤੇ ਉਪਲੱਬਧ ਹੈ। ਸੈਮਸੰਗ ਦੇ ਇਸ ਫੋਨ ਨੂੰ ਫਲਿਪਕਾਰਟ ਅਤੇ ਅਮੇਜ਼ਨ ਇੰਡੀਆ 'ਤੇ ਵੀ 29,900 ਰੁਪਏ 'ਚ ਵੇਚਿਆ ਜਾ ਰਿਹਾ ਹੈ। ਗੌਰ ਕਰਨ ਵਾਲੀ ਗੱਲ ਹੈ ਕਿ ਕੰਪਨੀ ਨੇ ਇਸ ਕਟੌਤੀ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ। ਇਸ ਤੋਂ ਪਹਿਲਾਂ ਸੈਮਸੰਗ ਗਲੈਕਸੀ ਸੀ9 ਪ੍ਰੋ ਦੀ ਕੀਮਤ 5,000 ਰੁਪਏ ਘੱਟ ਹੋਈ ਸੀ। ਇਹ ਕਟੌਤੀ ਜੂਨ 'ਚ ਕੀਤੀ ਗਈ ਸੀ। ਯਾਦ ਰਹੋ ਕਿ ਸੈਮਸੰਗ ਦਾ ਇਹ ਫੋਨ ਭਾਰਤ 'ਚ ਫਰਵਰੀ ਮਹੀਨੇ 'ਚ 36,900 ਰੁਪਏ 'ਚ ਲਾਂਚ ਹੋਇਆ ਸੀ।
ਫੀਚਰਸ ਦੀ ਗੱਲ ਕਰੀਏ ਤਾਂ ਇਸ ਫੋਨ 'ਚ 6-ਇੰਚ ਦੀ ਫੁੱਲ-ਐੱਚ.ਡੀ. (1080x1920 ਪਿਕਸਲ) ਅਮੋਲੇਡ ਡਿਸਪਲੇਅ ਹੈ। ਇਹ ਫੋਨ 4ਜੀ ਡਿਊਲ ਸਿਮ ਸਮਾਰਟਫੋਨ ਹੈ। ਫੋਨ ਐਂਡਰਾਇਡ 6.0 ਮਾਰਸ਼ਮੈਲੋ 'ਤੇ ਚੱਲਦਾ ਹੈ। ਇਸ ਵਿਚ ਇਕ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 653 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ 'ਚ 6ਜੀ.ਬੀ. ਰੈਮ ਦੇ ਨਾਲ 64ਜੀ.ਬੀ. ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 256ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ।
ਕੈਮਰੇ ਦੀ ਗੱਲ ਕਰੀਏ ਤਾਂ ਗਲੈਕਸੀ ਸੀ9 ਪ੍ਰੋ 'ਚ 16 ਮੈਗਾਪਿਕਸਲ ਦਾ ਫਰੰਟ ਅਤੇ ਰਿਅਰ ਕੈਮਰਾ ਹੈ। ਰਿਅਰ ਕੈਮਰਾ ਅਪਰਚਰ ਐੱਫ/1.9 ਅਤੇ ਇਕ ਡਿਊਲ ਐੱਲ.ਈ.ਡੀ. ਫਲੈਸ਼ ਨਾਲ ਆਉਂਦਾ ਹੈ। ਉਥੇ ਹੀ ਸੈਲਫੀ ਕੈਮਰੇ ਲਈ ਵੀ ਇਹੀ ਅਪਰਚਰ ਦਿੱਤਾ ਗਿਆ ਹੈ। ਫੋਨ 'ਚ ਫਿਜ਼ੀਕਲ ਬਟਨ 'ਚ ਹੀ ਇਕ ਫਿੰਗਰਪ੍ਰਿੰਟ ਸੈਂਸਰ ਇੰਟੀਗ੍ਰੇਟਿਡ ਹੈ। ਇਸ ਫੋਨ ਨੂੰ ਪਾਵਰ ਦੇਣ ਲਈ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। 4ਜੀ ਐੱਲ.ਟੀ.ਈ. ਤੋਂ ਇਲਾਵਾ ਕੁਨੈਕਟੀਵਿਟੀ ਲਈ ਬਲੂਟੁਥ 4.2, ਵਾਈ-ਫਾਈ 802.11 ਏ/ਬੀ/ਜੀ/ਐੱਨ, ਜੀ.ਪੀ.ਐੱਸ, ਗਲੋਨਾਸ, ਐੱਨਫ.ਐੱਫ.ਸੀ., ਯੂ.ਐੱਸ.ਬੀ. ਟਾਈਪ-ਸੀ ਅਤੇ ਇਕ 3.5 ਐੱਮ.ਐੱਮ. ਆਡੀਓ ਜੈੱਕ ਦਿੱਤਾ ਗਿਆ ਹੈ।
ਮੋਟੋਰੋਲਾ ਦੇ Moto G5S ਅਤੇ Moto G5S Plus ਸਮਾਰਟਫੋਨਜ਼ 14 ਅਕਤੂਬਰ ਨੂੰ ਹੋਣਗੇ ਲਾਂਚ
NEXT STORY