ਗੈਜੇਟ ਡੈਸਕ- ਸੈਮਸੰਗ ਨੇ ਆਪਣਾ ਸਭ ਤੋਂ ਸਸਤਾ 5ਜੀ ਫੋਨ ਲਾਂਚ ਕਰ ਦਿੱਤਾ ਹੈ। ਕੰਪਨੀ ਨੇ Galaxy F06 5G ਨੂੰ ਭਾਰਤ 'ਚ ਲਾਂਚ ਕੀਤਾ ਹੈ, ਜੋ ਬ੍ਰਾਂਡ ਦਾ ਸਭ ਤੋਂ ਸਸਤਾ 5ਜੀ ਫੋਨ ਹੈ। ਇਹ ਹੈਂਡਸੈੱਟ HD+ LCD ਸਕਰੀਨ ਅਤੇ 8MP ਦੇ ਫਰੰਟ ਕੈਮਰੇ ਨਾਲ ਆਉਂਦਾ ਹੈ। ਇਸ ਵਿਚ MediaTek Dimensity 6300 ਪ੍ਰੋਸੈਸਰ ਦਿੱਤਾ ਗਿਆ ਹੈ।
ਸਮਾਰਟਫੋਨ 'ਚ 6 ਜੀ.ਬੀ. ਤਕ ਰੈਮ ਅਤੇ ਐਂਡਰਾਇਡ 15 'ਤੇ ਬੇਸਡ One UI 7 ਦਿੱਤਾ ਗਿਆ ਹੈ। ਇਹ ਹੈਂਡਸੈੱਟ 4 ਸਾਲਾਂ ਦੇ ਆਪਰੇਟਿੰਗ ਸਿਸਟਮ ਅਪਡੇਟ ਦੇ ਨਾਲ ਆਏਗਾ। ਕੰਪਨੀ ਨੇ ਇਸ ਫੋਨ ਨੂੰ 10 ਹਜ਼ਾਰ ਰੁਪਏ ਤੋਂ ਘੱਟ ਬਜਟ 'ਚ ਲਾਂਚ ਕੀਤਾ ਹੈ। ਆਓ ਜਾਣਦੇ ਹਾਂ ਇਸਦੀ ਡਿਟੇਲਸ...
ਫੀਚਰਜ਼
Samsung Galaxy F06 5G 'ਚ 6.7-inch ਦਾ HD+ LCD ਡਿਸਪਲੇਅ ਮਿਲਦੀ ਹੈ, ਜੋ 60Hz ਰਿਫ੍ਰੈਸ਼ ਰੇਟ ਸਪੋਰਟ ਦੇ ਨਾਲ ਆਉਂਦਾ ਹੈ। ਹੈਂਡਸੈੱਟ 800 Nits ਦੀ ਪੀਕ ਬ੍ਰਾਈਟਨੈੱਸ ਦੇ ਨਾਲ ਆਉਂਦਾ ਹੈ। ਸਮਾਰਟਫੋਨ 'ਚ MediaTek Dimensity 6300 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ 'ਚ 4GB RAM ਅਤੇ 6GB RAM ਦਾ ਆਪਸ਼ਨ ਮਿਲਦਾ ਹੈ।
ਇਸ ਵਿਚ 128 ਜੀ.ਬੀ. ਸਟੋਰੇਜ ਦਿੱਤੀ ਗਈ ਹੈ, ਜਿਸਨੂੰ ਤੁਸੀਂ 1TB ਤਕ ਮਾਈਕ੍ਰੋ-ਐੱਸ.ਡੀ. ਕਾਰਡ ਦੀ ਮਦਦ ਨਾਲ ਵਧਾ ਸਕਦੇ ਹੋ। ਫੋਨ ਡਿਊਲ ਸਿਮ ਸਪੋਰਟ ਦੇ ਨਾਲ ਆਉਂਦਾ ਹੈ। ਇਸ ਵਿਚ 50 ਮੈਗਾਪਿਕਸਲ ਦਾ ਰੀਅਰ ਅਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਮਿਲਦਾ ਹੈ। ਉਥੇ ਹੀ ਫਰੰਟ 'ਚ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਸਕਿਓਰਿਟੀ ਲਈ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ।
ਸਮਾਰਟਫੋਨ 'ਚ 3.5mm ਦਾ ਆਡੀਓ ਜੈੱਕ ਦਿੱਤਾ ਗਿਆ ਹੈ। ਹੈਂਡਸੈੱਟ ਨੂੰ ਪਾਵਰ ਦੇਣ ਲਈ 5000mAh ਦੀ ਬੈਟਰੀ ਦਿੱਤੀ ਗਈ ਹੈ, ਜੋ 25W ਦੀ ਫਾਸਟ ਚਾਰਜਿੰਗ ਮਿਲਦੀ ਹੈ। ਫੋਨ 'ਚ ਟਾਈਪ-ਸੀ ਚਾਰਜਿੰਗ ਪੋਰਟ ਦਿੱਤਾ ਗਿਆ ਹੈ।
ਕੀਮਤ
Samsung Galaxy F06 5G ਨੂੰ ਕੰਪਨੀ ਨੇ ਦੋ ਕਲਰ ਆਪਸ਼ਨ- ਬਹਾਮਾ ਬਲਿਊ ਅਤੇ ਲਿਟ ਵਾਇਰਲੇਟ ਕਲਰ 'ਚ ਲਾਂਚ ਕੀਤਾ ਗਿਆ ਹੈ। ਸਮਾਰਟਫੋਨ ਦਾ 4GB RAM + 128GB ਸਟੋਰੇਜ ਵੇਰੀਐਂਟ 9,499 ਰੁਪਏ 'ਚ ਆਉਂਦਾ ਹੈ। ਦੱਸ ਦੇਈਏ ਕਿ ਇਹ ਕੀਮਤ 500 ਰੁਪਏ ਦੇ ਕੈਸ਼ਬੈਕ ਤੋਂ ਬਾਅਦ ਦੀ ਹੈ।
ਇਸ ਤੋਂ ਇਲਾਵਾ 6GB RAM + 128GB ਸਟੋਰੇਜ ਵੇਰੀਐਂਟ ਦੀ ਕੀਮਤ 10,999 ਰੁਪਏ ਹੈ। ਇਸ ਸਮਾਰਟਫੋਨ ਨੂੰ ਤੁਸੀਂ ਸਾਰੇ ਰਿਟੇਲ ਸਟੋਰਾਂ ਤੋਂ ਖਰੀਦ ਸਕਦੇ ਹੋ। ਇਹ ਹੈਂਡਸੈੱਟ Samsung.com ਅਤੇ ਦੂਜੇ ਪਲੇਟਫਾਰਮਾਂ 'ਤੇ ਵਿਕਰੀ ਲਈ ਉਪਲੱਬਧ ਹੋਵੇਗਾ। ਇਸਦੀ ਸੇਲ 20 ਫਰਵਰੀ ਤੋਂ ਹੋਵੇਗੀ।
ਭਾਰੀ ਪਏਗੀ ਇਹ ਗਲਤੀ! TRAI ਦਾ 116 ਕਰੋੜ ਮੋਬਾਈਲ ਉਪਭੋਗਤਾਵਾਂ ਲਈ ਅਲਰਟ
NEXT STORY