ਗੈਜੇਟ ਡੈਸਕ– ਦੱਖਣ ਕੋਰੀਆ ਦੀ ਮੋਬਾਇਲ ਨਿਰਮਾਤਾ ਕੰਪਨੀ ਸੈਮਸੰਗ ਦੇ Galaxy J8 ਸਮਾਰਟਫੋਨ ਨੂੰ ਨਵੀਂ ਸਾਫਟਵੇਅਰ ਅਪਡੇਟ ਮਿਲ ਗਈ ਹੈ। ਨਵੀਂ ਅਪਡੇਟ ’ਚ ਕੰਪਨੀ ਨੇ ਆਟੋ-ਬ੍ਰਾਈਟਨੈੱਸ ਫੀਚਰ ਜੋੜਿਆ ਹੈ। Galaxy J8 ਨੂੰ ਮਿਲਿਆ ਇਹ ਫੀਚਰ ਸੈਲਫੀ ਕੈਮਰੇ ਦਾ ਇਸਤੇਮਾ ਕਰਕੇ ਬ੍ਰਾਈਟਨੈੱਸ ਨੂੰ ਆਟੋਮੈਟੀਕਲੀ ਐਡਜਸਟ ਕਰ ਲਵੇਗਾ। ਇਸ ਤੋਂ ਇਲਾਵਾ ਨਵੀਂ ਅਪਡੇਟ ਦੇ ਨਾਲ ਫੋਨ ’ਚ ਡਿਊਲ ਵੋਲਟ ਅਤੇ ਏ.ਆਰ. ਇਮੋਜੀ ਵਰਗੇ ਫੀਚਰ ਵੀ ਮਿਲਣਗੇ। ਦੱਸ ਦੇਈਏ ਕਿ ਐਪਲ ਮੀਮੋਜੀ ਨਾਲ ਮੁਕਾਬਲੇ ਲਈ ਸੈਮਸੰਗ ਨੇ ਏ.ਆਰ. ਇਮੋਜੀ ਫੀਚਰ ਪੇਸ਼ ਕੀਤਾ ਸੀ। ਇਸ ਫੀਚਰ ਨੂੰ ਸਭ ਤੋਂ ਪਹਿਲਾਂ Galaxy S9 ’ਚ ਦੇਖਿਆ ਗਿਆ ਸੀ।
ਗੌਰ ਕਰਨ ਵਾਲੀ ਗੱਲ ਇਹ ਹੈ ਕਿ ਹਾਲ ਹੀ ’ਚ AR Emoji ਫੀਚਰ ਨੂੰ Galaxy J7 Duo ’ਚ ਵੀ ਜੋੜਿਆ ਗਿਆ ਹੈ। ਦੱਸ ਦੇਈਏ ਕਿ ਜਦੋਂ ਵੀ ਯੂਜ਼ਰ ਫੋਨ ਨੂੰ ਅਨਲਾਕ ਕਰੇਗਾ ਸੈਮਸੰਗ ਗਲੈਕਸੀ ਜੇ8 ’ਚ ਜੁੜਿਆ ਆਟੋ-ਬ੍ਰਾਈਟਨੈੱਸ ਫੀਚਰ ਉਦੋਂ-ਉਦੋਂ ਕਰੰਟ ਲਾਈਟਿੰਗ ਕੰਡੀਸ਼ਨ ਨੂੰ ਮਾਪਨ ਲਈ ਸੈਲਫੀ ਕਲਿੱਕ ਕਰੇਗਾ। ਹਾਲਾਂਕਿ, ਇਹ ਸੈਲਫੀ ਨੂੰ ਸਟੋਰ ਨਹੀਂ ਕਰੇਗਾ। ਇਸ ਫੀਚਰ ਨੂੰ ਟੈਸਟਿੰਗ ’ਚ ਜਾ ਕੇ ਜਾਂ ਫਿਰ ਨੋਟੀਫਿਕੇਸ਼ਨ ਪੈਨਲ ’ਚੋਂ ਵੀ ਐਕਟਿਵ ਕੀਤਾ ਜਾ ਸਕੇਗਾ।
SamMobile ਸਾਈਟ ਨੇ ਨੋਟਿਸ ਕੀਤਾ ਕਿ ਸੈਮਸੰਗ ਫੋਨ ਲਾਈਟਿੰਗ ਕੰਡੀਸ਼ਨ ਨੂੰ ਮਾਪਨ ਦੇ ਉਦੇਸ਼ ਨਾਲ ਫਰੰਟ ਕੈਮਰੇ ਨਾਲ ਫੋਟੋ ਖਿੱਚਦਾ ਹੈ। ਇਸ ਕਾਰਨ ਫੋਨ ਦੀ ਬੈਟਰੀ ਲਾਈਫ ’ਤੇ ਥੋੜ੍ਹਾ ਅਸਰ ਪੈਂਦਾ ਹੈ। ਰਿਪੋਰਟ ’ਚ ਨਵੀਂ ਅਪਡੇਟ ਦਾ ਸਾਫਟਵੇਅਰ ਵਰਜਨ J81GDDU2ARJ4 ਦੱਸਿਆ ਗਿਆ ਹੈ। ਜਿਸ ਵੀ ਸਮਾਰਟਫੋਨ ’ਚ ਲਾਈਟ ਕੰਡੀਸ਼ਨ ਨੂੰ ਮਾਪਨ ਲਈ ਐਂਬੀਅੰਟ ਲਾਈਟ ਸੈਂਸਰ ਮੌਜੂਦ ਨਹੀਂ ਹੈ, ਇਹ ਫੀਚਰ ਉਨ੍ਹਾਂ ਯੂਜ਼ਰ ਦੇ ਕੰਮ ਦਾ ਹੈ। ਗਲੈਕਸੀ ਜੇ4 ਅਤੇ ਗਲੈਕਸੀ ਜੇ6 ’ਚ ਵੀ ਐਂਬੀਅੰਟ ਲਾਈਟ ਸੈਂਸਰ ਮੌਜੂਦ ਨਹੀਂ ਹੈ। ਦੱਸ ਦੇਈਏ ਕਿ ਐਂਡਰਾਇਡ ਗੋਅ ਸਮਾਰਟਫੋਨ ਗਲੈਕਸੀ ਜੇ2 ਕੋਰ ’ਚ ਪਹਿਲਾਂ ਤੋਂ ਇਹ ਫੀਚਰ ਪ੍ਰੀਲੋਡ ਹੈ।
ਭਾਰਤ 'ਚ ਸ਼ੁਰੂ ਹੋਈ ਡੁਕਾਟੀ Panigale V4 R ਦੀ ਬੁਕਿੰਗ, 221bhp ਵਾਲਾ ਮਿਲੇਗਾ ਇੰਜਣ
NEXT STORY