ਗੈਜੇਟ ਡੈਸਕ– ਸਮਾਰਟਫੋਨ ਨਿਰਮਾਤਾ ਸੈਮਸੰਗ ਨੇ ਆਪਣਾ ਸਸਤਾ ਸਮਾਰਟਫੋਨ Samsung Galaxy M04 ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ 8 ਜੀ.ਬੀ. ਤਕ ਰੈਮ ਅਤੇ ਮੀਡੀਆਟੈੱਕ ਹੀਲਿਓ ਪੀ35 ਪ੍ਰੋਸੈਸਰ ਨਾਲ ਲੈਸ ਕੀਤਾ ਗਿਆ ਹੈ। ਫੋਨ ’ਚ 5000mAh ਦੀ ਬੈਟਰੀ ਨਾਲ 13 ਮੈਗਾਪਿਕਸਲ ਦਾ ਕੈਮਰਾ ਮਿਲਦਾ ਹੈ।
Samsung Galaxy M04 ਦੀ ਕੀਮਤ
ਸੈਮਸੰਗ ਗਲੈਕਸੀ ਐੱਮ04 ਨੂੰ ਸਿੰਗਲ ਸਟੋਰੇਜ ’ਚ ਪੇਸ਼ ਕੀਤਾ ਗਿਆ ਹੈ। ਫੋਨ ਦੀ ਕੀਮਤ 8,499 ਰੁਪਏ ਹੈ। ਫੋਨ ਹਰੇ, ਗੋਲਡ, ਚਿੱਟੇ ਅਤੇ ਨੀਲੇ ਰੰਗ ’ਚ ਆਉਂਦਾ ਹੈ। ਫੋਨ ਨੂੰ 16 ਦਸੰਬਰ ਦੁਪਹਿਰ 12 ਵਜੇ ਤੋਂ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਅਤੇ ਐਮਾਜ਼ੋਨ ਇੰਡੀਆ ਤੋਂ ਖਰੀਦਿਆ ਜਾ ਸਕਦਾ ਹੈ।
Samsung Galaxy M04 ਦੇ ਫੀਚਰਜ਼
ਸੈਮਸੰਗ ਗਲੈਕਸੀ ਐੱਮ04 ’ਚ 6.5 ਇੰਚ ਦੀ ਐੱਚ.ਡੀ. ਪਲੱਸ ਪੀ.ਐੱਲ.ਐੱਸ. ਐੱਲ.ਸੀ.ਡੀ. ਡਿਸਪਲੇਅ ਹੈ। ਫੋਨ ’ਚ ਐਂਡਰਾਇਡ 12 ਆਧਾਰਿਤ OneUI ਮਿਲਦਾ ਹੈ। ਨਾਲ ਹੀ ਕੰਪਨੀ ਨੇ ਦੋ ਸਾਲਾਂ ਤਕ ਆਪਰੇਟਿੰਗ ਸਿਸਟਮ ਅਪਡੇਟ ਦੇਣ ਦਾ ਵਾਅਦਾ ਕੀਤਾ ਹੈ। ਯਾਨੀ ਤੁਹਾਨੂੰ ਐਂਡਰਾਇਡ 14 ਤਕ ਦੀ ਅਪਡੇਟ ਇਸ ਫੋਨ ’ਚ ਮਿਲੇਗੀ। ਫੋਨ ’ਚ ਪ੍ਰੋਸੈਸਿੰਗ ਲਈ ਮੀਡੀਆਟੈੱਕ ਹੀਲਿਓ ਪੀ35 ਪ੍ਰੋਸੈਸਰ ਨਾਲ ਲੈਸ ਕੀਤਾ ਗਿਆ ਹੈ।
ਫੋਨ ’ਚ 4 ਜੀ.ਬੀ. ਰੈਮ ਦੇ ਨਾਲ 128 ਜੀ.ਬੀ. ਦੀ ਸਟੋਰੇਜ ਮਿਲੇਗੀ। ਰੈਮ ਨੂੰ 8 ਜੀ.ਬੀ. (4 ਜੀ.ਬੀ. ਫਿਜੀਕਲ+4 ਜੀ.ਬੀ. ਵਰਚੁਅਲ) ਤਕ ਵਰਚੁਅਲੀ ਵਧਾਇਆ ਜਾ ਸਕਦਾ ਹੈ। ਸਟੋਰੇਜ ਨੂੰ ਵੀ ਮਾਈਕ੍ਰੋ-ਐੱਸ.ਡੀ. ਦੀ ਮਦਦ ਨਾਲ 1 ਟੀ.ਬੀ. ਤਕ ਵਧਾਇਆ ਜਾ ਸਕੇਗਾ। ਫੋਨ ’ਚ ਸਕਿਓਰਿਟੀ ਲਈ ਫੇਸ ਅਨਲਾਕ ਬਾਇਓਮੈਟ੍ਰਿਕ ਰਿਕੋਗਨੀਸ਼ਨ ਫੀਚਰ ਵੀ ਹੈ।
ਫੋਨ ’ਚ ਡਿਊਲ ਕੈਮਰਾ ਸੈੱਟਅਪ ਹੈ ਜਿਸ ਵਿਚ 13 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਮਿਲਦਾ ਹੈ। ਸੈਕੇਂਡਰੀ ਕੈਮਰਾ 2 ਮੈਗਾਪਿਕਸਲ ਦਾ ਡੈਪਥ ਸੈਂਸਰ ਹੈ। ਰੀਅਰ ਦੇ ਨਾਲ ਐੱਲ.ਈ.ਡੀ. ਫਲੈਸ਼ ਦਾ ਸਪੋਰਟ ਮਿਲਦਾ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।
ਫੋਨ ’ਚ 5000mAh ਦੀ ਬੈਟਰੀ ਮਿਲਦੀ ਹੈ ਜੋ 10 ਵਾਟ ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ। ਚਾਰਜਿੰਗ ਲਈ ਯੂ.ਐੱਸ.ਬੀ. ਟਾਈਪ-ਸੀ ਪੋਰਟ ਮਿਲਦਾ ਹੈ। ਕੁਨੈਕਟੀਵਿਟੀ ਲਈ ਫੋਨ ’ਚ ਡਿਊਲ ਸਿਮ, 4G VoLTE, ਵਾਈ-ਫਾਈ, ਬਲੂਟੁੱਥ ਅਤੇ ਜੀ.ਪੀ.ਐੱਸ. ਦਾ ਸਪੋਰਟ ਮਿਲਦਾ ਹੈ।
ਭਾਰਤ ’ਚ ਲਾਂਚ ਹੋਈ 2023 BMW S 1000 RR, ਜਾਣੋ ਕੀਮਤ ਤੇ ਫੀਚਰਜ਼
NEXT STORY